29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪੁਲਿਸ ਦੀ ਵੱਡੀ ਕਾਰਵਾਈ, ਸਪਲਾਈ ਕਰਨ ਆਏ ਬਿਹਾਰ ਨਿਵਾਸੀ ਕੋਲੋਂ 823 ਗ੍ਰਾਮ ਅਫੀਮ ਬਰਾਮਦ <br/>

Ad Position 21
No active advertisement
ਅਜੀਤ ਡੈਸਕ 07-06-2026
ਸੁਲਤਾਨਪੁਰ ਲੋਧੀ, 6 ਜੂਨ (ਪ.ਪ. ਰਾਹੀਂ)-ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ ਪਾਸ ਅਫੀਮ ਦੀ ਸਪਲਾਈ ਕਰਨ ਵਾਲੇ ਇੱਕ ਬਿਹਾਰ ਨਿਵਾਸੀ ਨੌਜਵਾਨ ਨੂੰ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 823 ਗ੍ਰਾਮ ਅਫੀਮ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ |ਇਸ ਸਬੰਧੀ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਏ ਐਸ ਪੀ ਧਰੇਂਦਰ ਵਰਮਾ ਨੇ ਦੱਸਿਆ ਕਿ ਪੁਲਸ ਪਾਰਟੀ ਘੱਲੂਘਾਰਾ ਹਫ਼ਤੇ ਦੇ ਸਬੰਧ ਵਿਚ ਚੈਕਿੰਗ ਕਰ ਰਹੀ ਸੀ | ਪੁਲਸ ਅਧਿਕਾਰੀਆਂ ਮੁਤਾਬਿਕ ਏ.ਐੱਸ.ਆਈ. ਸੁਰਜੀਤ ਸਿੰਘ, ਏ.ਐੱਸ.ਆਈ. ਬਲਦੇਵ ਸਿੰਘ, ਸੀਨੀਅਰ ਸਿਪਾਹੀ ਸਰਬਜੀਤ ਸਿੰਘ ਅਤੇ ਸੀਨੀਅਰ ਸਿਪਾਹੀ ਤਰਸੇਮ ਸਿੰਘ ਸਮੇਤ ਪੁਲਿਸ ਟੀਮ ਹੋਟਲ ਦੇ ਮੈਨੇਜਰ ਰਵੀ ਅਰੋੜਾ ਵਾਸੀ ਹਕੀਕਤ ਨਗਰ, ਸਹਾਰਨਪੁਰ, ਉੱਤਰ ਪ੍ਰਦੇਸ਼ ਨੂੰ ਨਾਲ ਲੈ ਕੇ ਕਮਰਿਆਂ ਦੀ ਚੈਕਿੰਗ ਕਰ ਰਹੀ ਸੀ |ਜਦੋਂ ਪੁਲਸ ਵੱਲੋਂ ਕਮਰਾ ਨੰਬਰ 609 ਦਾ ਦਰਵਾਜ਼ਾ ਖੜਕਾਇਆ ਗਿਆ ਤਾਂ ਇਕ ਵਿਅਕਤੀ ਨੇ ਦਰਵਾਜ਼ਾ ਖੋਲਿ•ਆ, ਜੋ ਪੁਲਸ ਨੂੰ ਦੇਖ ਕੇ ਘਬਰਾ ਗਿਆ ਅਤੇ ਇਕ ਨੀਲੇ ਰੰਗ ਦਾ ਕਿੱਟ ਬੈਗ ਚੁੱਕ ਕੇ ਬਿਸਤਰੇ ਹੇਠ ਲੁਕਾਉਣ ਲੱਗਾ | ਪੁਲਸ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਕਾਬੂ ਕਰਕੇ ਦੱਸਿਆ ਕਿ ਪੁਲਿਸ ਧਾਰਾ 18, 29, 61, 85 ਐੱਨ.ਡੀ.ਪੀ.ਐੱਸ. ਐਕਟ ਤਹਿਤ ਤਿੰਨ ਵਿਅਕਤੀਆਂ ਗੁਡਨ ਕੁਮਾਰ ਪੁੱਤਰ ਹਰੀਹਰ ਯਾਦਵ ਨਿਵਾਸੀ ਪਕਰੀ ਸੋਹਾਨਾ (ਥਾਣਾ ਇਮਾਮਗੰਜ, ਜ਼ਿਲ•ਾ ਗਯਾ, ਬਿਹਾਰ), ਵਿਨੋਦ ਕੁਮਾਰ ਵਾਸੀ ਛੱਪਰਾ (ਬਿਹਾਰ) ਅਤੇ ਸੁਲਤਾਨਪੁਰ ਲੋਧੀ ਦੇ ਗੁਰਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਉਨ•ਾਂ ਦੱਸਿਆ ਕਿ ਜਦੋਂ ਗੁਡਨ ਕੁਮਾਰ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਸਥਾਨਕ ਯੂਥ ਆਗੂ ਦਾ ਨਾਂ ਲਿਆ | ਫ਼ੋਨ ਡਿਟੇਲ ਦੀ ਘੋਖ ਕਰਨ ਤੋਂ ਬਾਅਦ ਜਦੋਂ ਯੂਥ ਆਗੂ ਗੁਰਵਿੰਦਰ ਸਿੰਘ ਨੂੰ ਬੁਲਾਇਆ ਗਿਆ ਤਾਂ ਉਸ ਨੇ ਮੰਨਿਆ ਉਹ ਅਫੀਮ ਖਾਣ ਦਾ ਸ਼ੌਕੀਨ ਹੈ |ਘਰ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ 19 ਗ੍ਰਾਮ ਅਫੀਮ ਸਮੇਤ ਡੱਬੀ ਬਰਾਮਦ ਕੀਤੀ | ਉਨ•ਾਂ ਦੱਸਿਆ ਕਿ ਇਸ ਕੇਸ ਦੀ ਜਾਂਚ ਪੂਰੀ ਬਾਰੀਕੀ ਨਾਲ ਕੀਤੀ ਜਾ ਰਹੀ ਹੈ ਅਤੇ ਨਸ਼ਾ ਸਮਗਲਿੰਗ ਦੇ ਇਸ ਨੈੱਟਵਰਕ ਵਿਚ ਸ਼ਾਮਲ ਹਰ ਦੋਸ਼ੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉੱਧਰ ਪੁਲਿਸ ਵੱਲੋਂ ਉਕਤ ਨੌਜਵਾਨਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਅਦਾਲਤ ਨੇ ਇੱਕ ਦਿਨ ਦਾ ਰਿਮਾਂਡ ਦਿੱਤਾ | ਉੱਧਰ ਪੁਲਿਸ ਵੱਲੋਂ ਅਫੀਮ ਬਰਾਮਦ ਕਰਨ ਤੋਂ ਬਾਅਦ ਹਲਕੇ ਅੰਦਰ ਕਈ ਤਰ•ਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ | ਕੁੱਝ ਲੋਕਾਂ ਦਾ ਕਹਿਣਾ ਹੈ ਕਿ ਗੁਰਵਿੰਦਰ ਸਿੰਘ ਯੂਥ ਕਾਂਗਰਸ ਦਾ ਆਗੂ ਸੀ ਅਤੇ ਹਲਕੇ ਅੰਦਰ ਚੰਗਾ ਅਸਰ ਰਸੂਖ ਰੱਖਦਾ ਸੀ | ਚੋਣਾਂ ਵਿਚ ਆਜ਼ਾਦ ਧੜੇ ਰਾਣਾ ਗਰੁੱਪ ਨਾਲ਼ ਅਹਿਮ ਭੂਮਿਕਾ ਨਿਭਾਉਂਦਾ ਸੀ | ਲੋਕਾਂ ਦਾ ਮੰਨਣਾ ਹੈ ਕਿ ਸਿਆਸੀ ਰੰਜ਼ਿਸ਼ ਕਾਰਨ ਇਹ ਤਾਣਾ ਬਾਣਾ ਬੁਣਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪਾਣੀ ਦਾ ਪੱਧਰ ਨੀਵਾਂ ਹੋਣਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਖ਼ਤਰੇ ਦੀ ਘੰਟੀ-ਹਿਰਦੇਜੀਤ ਸਿੰਘ ਅਗਲੀ ਖ਼ਬਰ ਘੱਲੂਘਾਰਾ ਦਿਵਸ ਸੰਬੰਧੀ ਗੁਰਦੁਆਰਾ ਸੰਗਤ ਸਾਹਿਬ ਮਾਰਕਫੈੱਡ ਚੌਕ ਵਿਖੇ ਕਰਵਾਇਆ ਗਿਆ ਕੀਰਤਨ ਦਰਬਾਰ <br/>
Ad Position 24