17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬਿਆਸ ਦਰਿਆ ਵਿਚ ਮੌਜੂਦ 'ਇੰਡਸ ਰਿਵਰ ਡਾਲਫਿਨ' ਦੇਸ਼ ਵਿਦੇਸ਼ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇਗੀ-ਅਕਾਸ਼ ਬਾਂਸਲ

Ad Position 21
No active advertisement
ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ | ਤਸਵੀਰ: ਤਿਲਕਰਾਜ <br/> 09-06-2026
ਕਪੂਰਥਲਾ, 8 ਜੂਨ (ਅਮਰਜੀਤ ਕੋਮਲ)-ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਬਿਆਸ ਦਰਿਆ ਨਾਲ ਲੱਗਦੇ ਅਜਿਹੇ ਸਥਾਨਾਂ ਦੀ ਨਿਸ਼ਾਨਦੇਹੀ ਕਰਨ, ਜਿੱਥੇ ਸੈਲਾਨੀ ਸੁਰੱਖਿਅਤ ਤੇ ਸੁਵਿਧਾਜਨਕ ਢੰਗ ਨਾਲ ਡਾਲਫਿਨ ਦਾ ਨਜ਼ਾਰਾ ਲੈ ਸਕਣ | ਇਹ ਗੱਲ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਜ਼ਿਲ੍ਹੇ ਵਿਚ ਡਾਲਫਿਨ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਦੀ ਕਪੂਰਥਲਾ ਵਿਚ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅਧੀਨ ਆਉਂਦੇ ਬਿਆਸ ਦਰਿਆ 'ਕੰਜ਼ਰਵੇਸ਼ਨ ਰਿਜ਼ਰਵ' ਵਿਚ ਪੰਜਾਬ ਦਾ ਰਾਜ ਜਲ ਜੀਵ 'ਇੰਡਸ ਰਿਵਰ ਡਾਲਫਿਨ' ਮੌਜੂਦ ਹੈ ਜੋ ਦੇਸ਼ ਵਿਦੇਸ਼ ਦੇ ਸੈਲਾਨੀਆਂ ਦੀ ਖਿੱਚ ਦਾ ਵੱਡਾ ਕੇਂਦਰ ਬਣ ਸਕਦੀ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਯੋਜਨਾ ਦੇ ਲਾਗੂ ਹੋਣ ਨਾਲ ਜਿੱਥੇ ਕਪੂਰਥਲਾ ਅੰਤਰਰਾਸ਼ਟਰੀ ਸੈਰ ਸਪਾਟਾ ਨਕਸ਼ੇ 'ਤੇ ਉੱਭਰੇਗਾ ਉੱਥੇ ਸਥਾਨਕ ਪੱਧਰ 'ਤੇ ਰੋਜ਼ਗਾਰ ਦੇ ਮੌਕੇ ਵੀ ਮਿਲਣਗੇ | ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਇਸ ਮੰਤਵ ਦੀ ਪੂਰਤੀ ਲਈ ਜੰਗਲੀ ਜੀਵ ਵਿਭਾਗ ਡਬਲਯੂ.ਡਬਲਯੂ.ਐਫ. ਇੰਡੀਆ ਤੇ ਸਥਾਨਕ ਭਾਈਚਾਰੇ ਦਾ ਸਹਿਯੋਗ ਬੇਹੱਦ ਜ਼ਰੂਰੀ ਹੋਵੇਗਾ | ਅਕਾਸ਼ ਬਾਂਸਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਉਣ ਵਾਲੇ ਦਿਨਾਂ ਵਿਚ ਇਸ ਪ੍ਰੋਜੈਕਟ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਇਕ ਵਿਸਥਾਰਪੂਰਵਕ ਖਰੜਾ ਤਿਆਰ ਕਰਨ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਸੈਰ ਸਪਾਟੇ ਦੇ ਵਿਕਾਸ ਦੇ ਨਾਲ-ਨਾਲ ਇਸ ਦੁਰਲਭ ਜੀਵ ਦੇ ਕੁਦਰਤੀ ਨਿਵਾਸ ਸਥਾਨ ਦੀ ਸੁਰੱਖਿਆ ਵੀ ਪੂਰੀ ਤਰ੍ਹਾਂ ਕਾਇਮ ਰੱਖੀ ਜਾਵੇਗੀ |
ਕਾਂਜਲੀ ਵੈਟਲੈਂਡ ਵਿਚ 19.56 ਕਰੋੜ ਦੀ ਲਾਗਤ ਨਾਲ 'ਈਕੋ ਟੂਰਿਜ਼ਮ ਪ੍ਰੋਜੈਕਟ' ਵਿਕਸਿਤ ਕੀਤਾ ਜਾਵੇਗਾ
ਪੰਜਾਬ ਸਰਕਾਰ ਵਲੋਂ ਇਤਿਹਾਸਕ ਕਾਂਜਲੀ ਵੈਟਲੈਂਡ ਵਿਚ 19.56 ਕਰੋੜ ਦੀ ਲਾਗਤ ਨਾਲ 'ਈਕੋ ਟੂਰਿਜ਼ਮ ਪ੍ਰੋਜੈਕਟ' ਵਿਕਸਿਤ ਕੀਤਾ ਜਾਵੇਗਾ ਤੇ ਇਸ ਪ੍ਰੋਜੈਕਟ ਨੂੰ ਕੇਂਦਰ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਦੀ ਐੱਸ.ਡੀ.-2 ਸਕੀਮ ਅਧੀਨ ਪ੍ਰਵਾਨਗੀ ਦਿੱਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਕਾਂਜਲੀ ਵੈਟਲੈਂਟ ਸਾਡੀ ਕੁਦਰਤੀ ਵਿਰਾਸਤ ਦਾ ਇਕ ਅਨਮੋਲ ਹਿੱਸਾ ਹੈ, ਇਸ ਪ੍ਰੋਜੈਕਟ ਦਾ ਮੁੱਖ ਮੰਤਰੀ ਸੈਲਾਨੀਆਂ ਲਈ ਸਹੂਲਤਾਂ ਵਿਚ ਵਾਧਾ ਕਰਨ, ਸਾਈਟ ਤੱਕ ਪਹੁੰਚ ਸੁਖਾਲੀ ਬਣਾਉਣ, ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਇਸ ਖੇਤਰ ਵਿਚ ਟਿਕਾਊ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਨਾ ਕੇਵਲ ਸੈਰ ਸਪਾਟੇ ਸਬੰਧੀ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ, ਸਗੋਂ ਅਗਲੇ ਪੰਜ ਵਰਿ੍ਹਆ ਲਈ ਇਸਦੇ ਸੰਚਾਲਨ, ਸਾਂਭ ਸੰਭਾਲ ਤੇ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਸ਼ਾਮਿਲ ਹੋਵੇਗੀ | ਉਨ੍ਹਾਂ ਕਿਹਾ ਇਸ ਪ੍ਰੋਜੈਕਟ ਤਹਿਤ ਕਾਂਜਲੀ ਵੈਟਲੈਂਡ ਵਿਚ ਆਧੁਨਿਕ ਪਹੁੰਚ, ਪਾਰਕਿੰਗ ਦੀ ਸਹੂਲਤ, ਟਰੈਫ਼ਿਕ ਪ੍ਰਬੰਧਨ, ਡਿਜੀਟਲ ਟਿਕਟਿੰਗ ਪ੍ਰਣਾਲੀ, ਲੈਂਡਸਕੇਪਿੰਗ, ਡਰੇਨਜ਼ ਦੇ ਬੁਨਿਆਦੀ ਢਾਂਚੇ, ਸੂਚਨਾ ਤੇ ਦਿਸ਼ਾ ਨਿਰਦੇਸ਼ਕ ਸਾਈਨਜ਼ ਬੋਰਡ, ਜਨਤਕ ਸਹੂਲਤਾਂ, ਪ੍ਰਚੂਨ ਦੁਕਾਨਾਂ, ਖਾਣਪੀਣ ਦਾ ਪ੍ਰਬੰਧ, ਰਿਹਾਇਸ਼ੀ ਯੂਨਿਟ, ਅਨੁਭਵੀ ਸੈਰ ਸਪਾਟਾ ਗਤੀਵਿਧੀਆਂ, ਬਿਜਲੀ ਦੇ ਆਧੁਨਿਕ ਬੁਨਿਆਦੀ ਢਾਂਚੇ ਦਾ ਵਿਸਥਾਰ, ਸੁਰੱਖਿਆ ਆਧਾਰਿਤ ਸੀ.ਸੀ.ਟੀ.ਵੀ. ਪ੍ਰਣਾਲੀਆਂ ਵਿਕਸਿਤ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਵਾਤਾਵਰਨ ਦੀ ਸੰਭਾਲ, ਸੰਵੇਦਨਸ਼ੀਲ ਵਿਕਾਸ ਨੂੰ ਯਕੀਨੀ ਬਣਾਉਣ ਤੇ ਕਾਂਜਲੀ ਦੇ ਵੈਟਲੈਂਡ ਵਿਚ ਸੈਲਾਨੀਆਂ ਦੇ ਅਨੁਭਵ ਨੂੰ ਬਿਹਤਰ ਬਣਾਵੇਗਾ | ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਸੈਰ ਸਪਾਟਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ ਤੇ ਈਕੋ ਟੂਰਿਜ਼ਮ ਨਾਲ ਸਬੰਧਿਤ ਗਤੀਵਿਧੀਆਂ ਰਾਹੀਂ ਸਥਾਨਕ ਲੋਕਾਂ ਲਈ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕੀਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਪੱਗੜੀ ਸੰਭਾਲ ਜੱਟਾ ਲਹਿਰ ਵਲੋਂ ਅੱਜ ਦਾ ਧਰਨਾ ਮੁਲਤਵੀ ਅਗਲੀ ਖ਼ਬਰ ਟਰੈਫ਼ਿਕ ਪੁਲਿਸ ਨੇ ਡੀ.ਸੀ. ਚੌਕ ਵਿਖੇ ਵਾਹਨ ਚਾਲਕਾਂ ਨੂੰ ਕੀਤਾ ਨਿਯਮਾਂ ਪ੍ਰਤੀ ਜਾਗਰੂਕ
Ad Position 24