28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਡਾ. ਬਲਵੀਰ ਸਿੰਘ ਕਾਲਾ ਸੰਘਿਆਂ ਸਰਕਾਰੀ ਹਸਪਤਾਲ ਵਿਖੇ ਨਿਭਾਉਣਗੇ ਸੇਵਾਵਾਂ

Ad Position 21
No active advertisement
ਅਜੀਤ ਡੈਸਕ 11-06-2026
ਕਾਲਾ ਸੰਘਿਆਂ, 10 ਜੂਨ (ਬਲਜੀਤ ਸਿੰਘ ਸੰਘਾ)-ਦੋਨੇ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਨ ਵਾਲਾ ਸਰਕਾਰੀ ਹਸਪਤਾਲ ਕਾਲਾ ਸੰਘਿਆਂ ਜੋ ਕਿ ਲੰਬੇ ਸਮੇਂ ਤੋਂ ਡਾਕਟਰਾਂ ਅਤੇ ਸਟਾਫ਼ ਦੀ ਘਾਟ ਕਾਰਨ 24 ਘੰਟੇ ਸੇਵਾਵਾਂ ਦੇਣ ਵਿਚ ਅਸਮਰਥ ਹੈ ਭਾਵ ਕਿ ਰਾਤ ਲਈ ਐਮਰਜੈਂਸੀ ਡਾਕਟਰੀ ਸਹੂਲਤ ਹਾਲ ਦੀ ਘੜੀ ਘੜੀ ਬੰਦ ਹੈ, ਉੱਥੇ ਇਕ ਖ਼ੁਸ਼ੀ ਵਾਲੀ ਗੱਲ ਇਹ ਹੈ ਇਸ ਸਰਕਾਰੀ ਹਸਪਤਾਲ ਨੂੰ ਇੱਕ ਐਮ.ਡੀ. ਡਾਕਟਰ ਮਿਲ ਗਿਆ ਹੈ | ਡਾ. ਬਲਵੀਰ ਸਿੰਘ ਐੱਮ. ਡੀ. ਮੈਡੀਸਨ ਹੁਣ ਰੋਜ਼ਾਨਾ ਸਵੇਰੇ 8 ਤੋਂ 2 ਵਜੇ ਤੇ ਸੇਵਾਵਾਂ ਦੇ ਰਹੇ ਹਨ | ਇੱਥੇ ਵਰਨਣਯੋਗ ਹੈ ਕਿ ਹਸਪਤਾਲ ਦੇ ਲਈ ਇੱਕ ਸਰਜਨ, ਗਾਇਨੀ ਅਤੇ ਰਾਤ ਦੀਆਂ ਸੇਵਾਵਾਂ ਲਈ ਡਾਕਟਰਾਂ ਤੇ ਸਟਾਫ਼ ਦੀ ਤੁਰੰਤ ਲੋੜ ਹੈ | ਇਸ ਸਬੰਧੀ ਅਣਗਿਣਤਵਾਰ ਉੱਚ ਅਧਿਕਾਰੀਆਂ ਨੂੰ ਲਿਖਤੀ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ, ਪਰ ਹਸਪਤਾਲ ਡਾਕਟਰਾਂ ਤੇ ਸਟਾਫ਼ ਦੀ ਘਾਟ ਨਾਲ ਅਜੇ ਵੀ ਜੂਝ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਨੇ ਬਲਜੀਤ ਸਿੰਘ ਵਾਲੀਆ ਨੂੰ ਵਪਾਰ ਵਿੰਗ ਦੇ ਸ਼ਹਿਰੀ ਤੇ ਜਸਵਿੰਦਰ ਸਿੰਘ ਘੁੰਮਣ ਨੂੰ ਦਿਹਾਤੀ ਪ੍... ਅਗਲੀ ਖ਼ਬਰ ਹੇਅਰ ਸਟਾਈਿਲੰਗ ਤੇ ਆਰੀ ਵਰਕ ਕੋਰਸ ਵਿਦਿਆਰਥਣਾਂ ਦੀ ਪ੍ਰਤਿਭਾ ਨਿਖਾਰਨ ਲਈ ਮੰਚ ਪ੍ਰਦਾਨ ਕਰਦੇ ਹਨ-ਡਾ. ਕੁਲਵਿੰਦਰ ਕੌਰ
Ad Position 24