27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸ਼ੋ੍ਰਮਣੀ ਅਕਾਲੀ ਦਲ ਨੇ ਬਲਜੀਤ ਸਿੰਘ ਵਾਲੀਆ ਨੂੰ ਵਪਾਰ ਵਿੰਗ ਦੇ ਸ਼ਹਿਰੀ ਤੇ ਜਸਵਿੰਦਰ ਸਿੰਘ ਘੁੰਮਣ ਨੂੰ ਦਿਹਾਤੀ ਪ੍ਰਧਾਨ ਲਗਾਇਆ

Ad Position 21
No active advertisement
ਅਜੀਤ ਡੈਸਕ 11-06-2026
ਫਗਵਾੜਾ, 10 ਜੂਨ (ਅਸ਼ੋਕ ਕੁਮਾਰ ਵਾਲੀਆ)- ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਵਪਾਰ ਵਿੰਗ 'ਚ ਵਾਧਾ ਕਰਦਿਆਂ ਫਗਵਾੜਾ ਦੇ ਪ੍ਰਸਿੱਧ ਟਰਾਂਸਪੋਰਟਰ ਬਲਜੀਤ ਸਿੰਘ ਵਾਲੀਆ ਨੂੰ ਸ਼ਹਿਰੀ ਪ੍ਰਧਾਨ ਥਾਪਿਆ ਤੇ ਪ੍ਰਸਿੱਧ ਆੜ੍ਹਤੀਆਂ ਜਸਵਿੰਦਰ ਸਿੰਘ ਮਲਕਪੁਰ ਨੂੰ ਵਪਾਰ ਵਿੰਗ ਦਾ ਦਿਹਾਤੀ ਪ੍ਰਧਾਨ ਥਾਪਿਆ | ਸੁਖਬੀਰ ਸਿੰਘ ਬਾਦਲ ਵਲੋਂ ਇਹ ਨਿਯੁਕਤੀ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਐਨ ਕੇ ਸ਼ਰਮਾ ਵੱਲੋਂ ਫਗਵਾੜਾ ਹਲਕੇ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਦੀ ਸਿਫ਼ਾਰਿਸ਼ ਤੇ ਕੀਤੀ | ਇਸ ਮੌਕੇ 'ਤੇ ਬਲਜੀਤ ਸਿੰਘ ਵਾਲੀਆ ਅਤੇ ਜਸਵਿੰਦਰ ਸਿੰਘ ਘੁੰਮਣ ਨੇ ਇਸ ਨਿਯੁਕਤੀ ਤੇ ਪਾਰਟੀ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਪਾਰ ਵਿੰਗ ਦੇ ਸੂਬਾ ਪ੍ਰਧਾਨ ਐਨ ਕੇ ਸ਼ਰਮਾ ਅਤੇ ਫਗਵਾੜਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੀ ਚੜ੍ਹਦੀ ਕਲਾ ਲਈ ਪਹਿਲਾ ਵੀ ਦਿਨ ਰਾਤ ਮਿਹਨਤ ਕੀਤੀ ਅਤੇ ਹੁਣ ਇਸ ਅਹੁਦੇ ਤੇ ਰਹਿਕੇ ਫਗਵਾੜਾ ਹਲਕੇ ਦੇ ਵਪਾਰੀਆਂ ਨੂੰ ਵੱਡੀ ਗਿਣਤੀ ਵਿਚ ਸ਼ੋ੍ਰਮਣੀ ਅਕਾਲੀ ਦਲ ਨਾਲ ਜੋੜਕੇ ਉਨ੍ਹਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕਰਵਾਏ ਜਾਣਗੇ | ਫਗਵਾੜਾ ਦੇ ਵਪਾਰੀ ਸ਼ੋ੍ਰਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਬਣਕੇ ਕੰਮ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਸਪਰੋੜ ਦੇ ਪੁਰਾਤਨ ਧਾਰਮਿਕ ਅਸਥਾਨ ਡੇਰਾ ਬਾਬਾ ਇੱਛਾਧਾਰੀ ਵਿਖੇ ਸਜੇ ਧਾਰਮਿਕ ਦੀਵਾਨ ਅਗਲੀ ਖ਼ਬਰ ਡਾ. ਬਲਵੀਰ ਸਿੰਘ ਕਾਲਾ ਸੰਘਿਆਂ ਸਰਕਾਰੀ ਹਸਪਤਾਲ ਵਿਖੇ ਨਿਭਾਉਣਗੇ ਸੇਵਾਵਾਂ
Ad Position 24