ਫਗਵਾੜਾ, 21 ਜੂਨ (ਅਸ਼ੋਕ ਕੁਮਾਰ ਵਾਲੀਆ)-ਪਿੰਡ ਰਾਣੀਪੁਰ ਵਿਖੇ ਪੀਰ ਬਾਬਾ ਬਾਵਾ ਖ਼ਾਨ ਜੀ ਦੇ ਅਸਥਾਨ ਤੇ ਦੋ ਦਿਨਾਂ ਸਾਲਾਨਾ ਜੋੜ ਮੇਲਾ ਦਰਬਾਰ ਬਾਬਾ ਬਾਵਾ ਖ਼ਾਨ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਤੋਂ ਇਲਾਵਾ ਐਨ.ਆਰ.ਆਈ. ਵੀਰਾਂ ਦੇ ਵਡਮੁੱਲੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਗਿਆ | ਦੋ ਦਿਨਾਂ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਝੰਡੇ ਅਤੇ ਚਰਾਗਾਂ ਦੀ ਰਸਮ ਅਦਾ ਕੀਤੀ ਗਈ ਉਪਰੰਤ ਦੇਰ ਰਾਤ ਤੱਕ ਕਰਾਮਤ ਅਲੀ ਫ਼ਕੀਰ ਮਲੇਰਕੋਟਲਾ ਵਾਲੇ, ਉਂਕਾਰ ਵਾਲੀਆ, ਰਮੇਸ਼ ਰੰਗੀਲਾ, ਮੈਡੀ ਨਕਾਲ ਪਾਰਟੀ ਫਗਵਾੜਾ, ਨਕਾਲ ਪਾਰਟੀ ਲੁਧਿਆਣਾ ਆਦਿ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ | ਮੇਲੇ ਦੇ ਦੂਸਰੇ ਦਿਨ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਉਪਰੰਤ ਧਾਰਮਿਕ ਅਤੇ ਸਭਿਆਚਾਰਕ ਸਟੇਜ ਸਜਾਈ ਜਾਵੇਗੀ | ਜਿਸ ਵਿਚ ਪੰਜਾਬ ਦੇ ਨਾਂਮਵਾਰ ਗਾਇਕ ਦਲਵਿੰਦਰ ਦਿਆਲਪੁਰੀ, ਦੀਪ ਢਿੱਲੋਂ ਜੈਸਮੀਨ ਜੱਸੀ , ਸਰਤਾਜ ਅਲੀ ਐਂਡ ਪਾਰਟੀ, ਆਸ਼ੂ ਚੋਪੜਾ ਸਟੇਜ ਸਕੱਤਰ ਨੇ ਆਪਣੇ ਗੀਤਾ ਰਾਹੀ ਹਾਜ਼ਰ ਸੰਗਤਾਂ ਨੂੰ ਖ਼ੂਬ ਕੀਲੀ ਰੱਖਿਆ ਅਤੇ ਲੋਕਾਂ ਦੇ ਮਨਪਸੰਦ ਗਾਣੇ ਵੀ ਗਾਏ | ਸਟੇਜ ਸਕੱਤਰ ਨੇ ਸੇਵਾ ਆਸ਼ੂ ਚੋਪੜਾ ਅਤੇ ਡਾ: ਸੋਮ ਨਾਥ ਨੇ ਅਦਾ ਕੀਤੀ | ਰਾਤ ਵੇਲੇ ਧਾਰਮਿਕ ਡਰਾਮਾ ਧਰਮਵੀਰ ਪ੍ਰਦੇਸੀ ਐਂਡ ਪਾਰਟੀ ਵਲੋਂ ਪੇਸ਼ ਕੀਤਾ ਗਿਆ ਜੋ ਕਾਫ਼ੀ ਖਿੱਚ ਦਾ ਕੇਂਦਰ ਰਿਹਾ | ਅੰਤ ਵਿਚ ਅਸਥਾਨ ਦੇ ਪ੍ਰਧਾਨ ਤਰਲੋਚਨ ਸਿੰਘ ਉਰਫ਼ ਪੰਮਾ ਪਹਿਲਵਾਨ ਨੇ ਸਹਿਯੋਗ ਦੇਣ ਵਾਲੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਤੇ ਸਾਈ ਭਜਨ ਸ਼ਾਹ ਗਿਆਰ੍ਹਵੀਂ ਵਾਲੇ, ਤਰਲੋਚਨ ਸਿੰਘ ਪੰਮਾ ਪਹਿਲਵਾਨ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ, ਸਤਵਿੰਦਰ ਸਿੰਘ ਬੰਟੀ ਵਾਲੀਆ, ਜਸਵੀਰ ਸਿੰਘ ਜੱਸਾ, ਗੁਰਦੀਪ ਸਿੰਘ ਖੇੜਾ, ਬਿੰਦਰ ਸਿੰਘ ਰਾਵਲਪਿਡੀ, ਵਿੱਕੀ ਵਾਲੀਆ, ਡਾ ਸੋਮ ਨਾਥ ਜਗਪਾਲਪੁਰ, ਸੋਢੀ ਰਾਣੀਪੁਰ ਤੋ ਇਲਾਵਾ ਵੱਡੀ ਗਿਣਤੀ ਵਿਚ ਵੱਖ ਵੱਖ ਡੇਰਿਆਂ ਤੋਂ ਮਹਾਂਪੁਰਸ਼ ਅਤੇ ਸੰਗਤ ਹਾਜ਼ਰ ਸਨ |