ਕਿਸ਼ਨਗੜ੍ਹ, 11 ਜੁਲਾਈ (ਹੁਸਨ ਲਾਲ) ਕਿਸ਼ਨਗਡ਼੍ਹ ਵਿਖੇ ਪੀਰ ਬਾਬਾ ਧਮਾਲੀ ਸ਼ਾਹ ਦੇ ਦਰਬਾਰ ‘ਤੇ ਸਾਲਾਨਾ ਜੋੜ ਮੇਲਾ ਸਮੂਹ ਨਗਰ ਨਿਵਾਸੀਆਂ, ਦਰਬਾਰ ਪੀਰ ਬਾਬਾ ਧਮਾਲੀ ਸ਼ਾਹ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਕਿਸ਼ਨਗੜ੍ਹ ਦੇ ਸਰਬ ਸਾਂਝੇ ਸਹਿਯੋਗ ਨਾਲ ਬੜੀ ਸ਼ਰਧਾ ‘ਤੇ ਸਤਿਕਾਰ ਸਹਿਤ ਮਨਾਇਆ ਗਿਆ।ਇਸ ਮੌਕੇ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵਲੋਂ ਦਰਬਾਰ ਤੇ ਚਿਰਾਗ ਰੌਸ਼ਨ ਕਰਨ, ਚਾਦਰਪੋਸ਼ੀ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਕਰਾਮਤ ਫਕੀਰ ਐਂਡ ਕਵਾਲ ਪਾਰਟੀ ਵੱਲੋਂ ਸੂਫ਼ੀ ਕਲਾਮਾਂ ਤੇ ਕਵਾਲੀਆਂ ਦੇ ਪ੍ਰੋਗਰਾਮ ਨਾਲ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਉਪਰੰਤ ਖੁੱਲ੍ਹੇ ਪੰਡਾਲ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਗਾਇਕ ਹੈਪੀ ਬੱਧਣ ਕਰਾੜੀ, ਗਾਇਕ ਕੁਮਾਰ ਸ਼ੁਭਮ, ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਲਾਡੀ ਵੱਲੋਂ ਧਾਰਮਿਕ, ਸੱਭਿਆਚਾਰਕ ਅਤੇ ਸੂਫ਼ੀ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਦੇਰ ਸ਼ਾਮ ਨੂੰ ਹਾਸਰਸ ਕਲਾਕਾਰ ਭੋਟੂ ਸ਼ਾਹ ਤੇ ਮੈਡਮ ਕਵਿਤਾ ਭੱਲਾ ਵਲੋਂ ਹਾਸਰਸ ਸਕਿਟਾਂ ਰਾਹੀਂ ਹਾਜ਼ਰੀਨ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਮੇਲੇ ਦੌਰਾਨ ਹਲਕਾ ਵਿਧਾਇਕ ਸੁਖਵਿੰਦਰ ਕੋਟਲੀ ਅਤੇ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਵੱਲੋਂ ਵੀ ਉਚੇਚੇ ਤੌਰ ‘ਤੇ ਹਾਜਰੀ ਭਰੀ ਗਈ। ਇਸ ਮੌਕੇ ‘ਤੇ ਪ੍ਰਬੰਧਕਾਂ ਵਲੋਂ ਗਾਇਕ ਕਲਾਕਾਰਾਂ, ਦਾਨੀ ਸੱਜਣਾਂ ਦੇ ਨਾਲ -ਨਾਲ ਪਹਿਲੀ ਤੋਂ ਅੱਠਵੀਂ ਜਮਾਤ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਗਾਇਕ ਕਲਾਕਾਰਾਂ, ਸਿਆਸੀ ਪਾਰਟੀਆਂ ਤੋਂ ਆਏ ਹੋਏ ਸਿਆਸੀ ਆਗੂਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਦੇਰ ਰਾਤ ਨੂੰ ਕੋਮਲ ਸਿੱਧੂ ਨਕਾਲ ਐਂਡ ਪਾਰਟੀ ਦੇ ਨਕਾਲ ਕਲਾਕਾਰਾਂ ਵੱਲੋਂ ਸੂਫ਼ੀ ਤੇ ਸੱਭਿਆਚਾਰਕ ਗੀਤਾਂ ਦੀਆਂ ਕੋਰੀਓਗ੍ਰਾਫੀਆਂ ਨਾਲ ਪੰਡਾਲ ਵਿੱਚ ਜੁੜ ਬੈਠੀਆਂ ਸੰਗਤਾਂ ਨੂੰ ਸੂਫੀ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ‘ਤੇ ਬੋਲਦਿਆਂ ਸਰਪੰਚ ਡਾ. ਗੁਰਬਖਸ਼ ਸਵਾਮੀ ਨੇ ਆਖਿਆ ਕਿ ਸੂਫੀ ਦਰਬਾਰਾਂ ਤੇ ਲੱਗਣ ਵਾਲੇ ਅਜਿਹੇ ਸਾਲਾਨਾ ਜੋੜ ਮੇਲੇ ਸਾਨੂੰ ਸਾਂਝੇ ਪੰਜਾਬ ਦੀਆਂ ਯਾਦਾਂ ਤਾਜ਼ਾ ਕਰਵਾਉਣ ਦੇ ਨਾਲ ਨਾਲ ਆਪਸ ਵਿੱਚ ਪ੍ਰੇਮ ਪਿਆਰ ਨਾਲ ਰਹਿਣ ਦਾ ਸ਼ੁਭ ਸੁਨੇਹਾ ਦਿੰਦੇ ਹਨ। ਇਸ ਮੌਕੇ ‘ਤੇ ਸਰਪੰਚ ਡਾ. ਗੁਰਬਖਸ਼ ਸੁਆਮੀ, ਸਾਬਕਾ ਸਰਪੰਚ ਤੇ ਸੇਵਾ ਮੁਕਤ ਪ੍ਰੋਡਿਊਸਰ ਦੂਰਦਰਸ਼ਨ ਪਰਮਜੀਤ ਕੁਮਾਰ, ਨੰਬਰਦਾਰ ਬਹਾਦਰ ਚੰਦ, ਗੁਰਵੀਰ ਸਿੰਘ ਢਿੱਲੋ, ਸੁਖਵਿੰਦਰ ਸਿੰਘ ਤੇਜਾ, ਜਤਿੰਦਰ ਰਿਕੀ, ਜਸਵੀਰ ਕੌਰ, ਕਾਂਤਾ ਦੇਵੀ, (ਦੋਵੋ ਪੰਚ), ਮਨਪ੍ਰੀਤ ਮਨੀ, ਨਰਿੰਦਰ ਸਿੰਘ ਪੰਚ ,ਅਮਰੀਕ ਸਿੰਘ, ਸੇਵਾਦਾਰ ਬਰਖਾ ਰਾਣੀ, ਆਸ਼ੂ, ਰਵਿੰਦਰ ਫੁੱਲ, ਫ਼ਕੀਰ ਚੰਦ,ਸੁਰਿੰਦਰ ਸਿੰਘ ਫੁੱਲ, ਜੀਤ ਸਿੰਘ, ਚੌਂਕੀਦਾਰ ਦੇਵਰਾਜ, ਸਤਿੰਦਰ ਪਾਲ, ਸਰਵਣ ਕੁਮਾਰ, ਮਲਕੀਤ ਚੰਦ, ਪੰਚ ਅਮਨਦੀਪ ਹਨੀ, ਸੁਰਿੰਦਰ ਕੁਮਾਰ, ਸਾਬਕਾ ਸਰਪੰਚ ਕਰਮਜੀਤ ਕੌਰ, ਸੱਤਿਆ ਦੇਵੀ, ਮਨਜੀਤ ਕੌਰ, ਜਸਵਿੰਦਰ ਕੌਰ, ਕੁਮਾਰ ਰੌਕੀ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਦੇਰ ਸ਼ਾਮ ਨੂੰ ਕਮੇਡੀ ਕਲਾਕਾਰ ਭੋਟੂ ਸ਼ਾਹ ਵੱਲੋਂ ਵੀ ਉਚੇਚੇ ਤੌਰ ਤੇ ਆਪਣੀ ਹਾਜ਼ਰੀ ਲਗਵਾਈ ਗਈ। ਸਮਾਗਮ ਦੌਰਾਨ ਮੰਚ ਸੰਚਾਲਕ ਦੀਆਂ ਸੇਵਾਵਾਂ ਲੈਕਚਰਾਰ ਸੁਰਜੀਤ ਸਿੰਘ ਜੱਸਲ ਤੇ ਬਲਦੇਵ ਰਾਹੀ ਭੋਗਪੁਰ ਵਾਲਿਆਂ ਵੱਲੋਂ ਸਾਂਝੇ ਤੌਰ ‘ਤੇ ਬਾਖੂਬੀ ਨਿਭਾਈਆਂ ਗਈਆਂ।