06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਕਾਨਵੈਂਟ ਸਕੂਲ ਮਹਿਤਪੁਰ ਵਿਖੇ ਹਰਿਆਲੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 12-07-2026
ਮਹਿਤਪੁਰ, 11 ਜੁਲਾਈ (ਲਖਵਿੰਦਰ ਸਿੰਘ)-ਸੇਂਟ ਜੂਡਜ਼ ਕਾਨਵੈਂਟ ਸਕੂਲ ਮਹਿਤਪੁਰ ਨੇ ਹਰਿਆਲੀ ਦਿਵਸ ਸਕੂਲ ਦੇ ਵਿਹੜੇ ਵਿੱਚ ਬਹੁਤ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ। ਇਸ ਸਮਾਗਮ ਦੀ ਸ਼ੁਰੂਆਤ ਸਵੇਰ ਦੀ ਸਭਾ ਨਾਲ ਹੋਈ ਜੋ ਕਿ ਹਰਿਆਲੀ ਦਿਵਸ ਦੇ ਉੱਪਰ ਅਧਾਰਿਤ ਸੀ ,ਜਿਸਦੇ ਵਿੱਚ ਬੱਚਿਆਂ ਨੇ ਆਪਣੇ ਵਿਚਾਰ ਅਤੇ ਇੱਕ ਐਕਟ ਜਿਸਦੇ ਵਿੱਚ ਇਹ ਸਿੱਖਿਆ ਮਿਲੀ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤੇ ਰੁੱਖਾਂ ਨੂੰ ਪਾਣੀ ਦੇ ਕੇ ਇਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਦੇ ਵਿਸ਼ੇ ਨੂੰ ਲਿਆ। ਪ੍ਰਿੰਸੀਪਲ ਫਾਦਰ ਸ਼ਿਬਨ ਦੁਆਰਾ ਵਿਦਿਆਰਥੀਆਂ ਨੂੰ ਦਰੱਖਤਾਂ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਵੱਧ ਤੋਂ ਵੱਧ ਆਪਣੇ ਆਲੇ ਦੁਆਲੇ ਨੂੰ ਹਰਾ ਬਣਾਉਣ ਲਈ ਕਿਹਾ ਗਿਆ। ਹਰਿਆਲੀ ਦਿਵਸ ਦੇ ਇਸ ਮੌਕੇ ’ਤੇ ਵਿਦਿਆਰਥੀ ਬਹੁਤ ਉਤਸ਼ਾਹ ਦੇ ਨਾਲ ਫਲ ਅਤੇ ਫੁੱਲਦਾਰ ਪੌਦੇ ਆਪਣੇ ਨਾਲ ਲੈ ਕੇ ਜੋ ਸਕੂਲ ਦੀ ਗਰਾਊਂਡ ਦੀਆਂ ਕਿਆਰੀਆਂ ਦੇ ਵਿੱਚ ਹਾਊਸ ਪ੍ਰਿੰਸੀਪਲ ਫਾਦਰ ਸਿਬਿਨ ਅਤੇ ਹਾਊਸ ਇੰਚਾਰਜ ਅਧਿਆਪਕਾਂ ਦੇ ਨਾਲ ਲਗਾਏ। ਇਸਦੇ ਨਾਲ ਹੀ ਸਾਰੇ ਵਿਦਿਆਰਥੀਆਂ ਨੇ ਇਹਨਾਂ ਪੌਦਿਆਂ ਨੂੰ ਹਰੇ ਭਰੇ ਰੱਖਣ ਦੀ ਜਿੰਮੇਵਾਰੀ ਉਠਾਈ। ਪ੍ਰੀ -ਪ੍ਰਾਈਮਰੀ ਦੇ ਵਿਦਿਆਰਥੀਆਂ ਦੁਆਰਾ ਅਲੱਗ ਅਲੱਗ ਫਲਾਂ ਅਤੇ ਸਬਜ਼ੀਆਂ ਦਾ ਰੂਪ ਧਾਰਨ ਕਰਕੇ ਇਹਨਾਂ ਦੀਆ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਕਿਸ਼ਨਗੜ੍ਹ ਵਿਖੇ ਪੀਰ ਬਾਬਾ ਧਮਾਲੀ ਸ਼ਾਹ ਦੇ ਦਰਬਾਰ ਦਾ 29ਵਾਂ ਸਾਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਮਨਾਇਆ ਅਗਲੀ ਖ਼ਬਰ ਥੋੜ੍ਹੇ ਜਿਹੇ ਮੀਂਹ ਨਾਲ਼ ਹੀ ਸਰਕਾਰੀ ਹਸਪਤਾਲ ਦੇ ਗੇਟ ਅੱਗੇ ਲੱਗ ਜਾਂਦਾ ਛੱਪੜ
Ad Position 24
No active advertisement