ਕਪੂਰਥਲਾ, 12 ਜੁਲਾਈ (ਅਮਨਜੋਤ ਸਿੰਘ ਵਾਲੀਆ)-ਪਿੰਡ ਮੁਸ਼ਕਵੇਦ ਵਿਚ ਖੇਤਾਂ ਵਿਚ ਮੱਝਾਂ ਚਾਰ ਰਹੀ ਇਕ ਔਰਤ ਦੇ ਪੈਰ ‘ਤੇ ਸੱਪ ਨੇ ਅਚਾਨਕ ਡੱਸ ਲਿਆ | ਜਿਸਦੀ ਹਾਲਤ ਖ਼ਰਾਬ ਹੁੰਦੀ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਜੇਰੇ ਇਲਾਜ ਫਾਤਿਮਾ ਪਤਨੀ ਸਬੀਰ ਮੁਹੰਮਦ ਨੇ ਦੱਸਿਆ ਕਿ ਉਹ ਖੇਤਾਂ ਵਿਚ ਆਪਣੀ ਮੱਝਾਂ ਚਾਰ ਰਹੀ ਸੀ ਤਾਂ ਅਚਾਨਕ ਇਕ ਸੱਪ ਨੇ ਉਸਦੇ ਪੈਰ ‘ਤੇ ਡੱਸ ਲਿਆ | ਜਿਸਦਾ ਇਲਾਜ ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿਚ ਡਿਊਟੀ ਡਾ. ਵਿਜੇ ਵਲੋਂ ਸੱਪ ਦੇ ਕੱਟੇ ਦੇ ਟੀਕੇ ਲਗਾਕੇ ਕੀਤਾ ਜਾ ਰਿਹਾ ਹੈ |
ਸੱਪ ਦੇ ਡੱਸਣ ਕਾਰਨ ਇਕ ਔਰਤ ਜ਼ਖ਼ਮੀ
ਅਜੀਤ ਡੈਸਕ
13-07-2026