ਕਪੂਰਥਲਾ, 16 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਭਾਜਪਾ ਆਗੂ ਤੇ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਐਸ.ਆਈ.ਆਰ. ਮੁਹਿੰਮ ਬਾਰੇ ਜਾਣੂ ਕਰਵਾਉਣ | ਇਹ ਗੱਲ ਰਣਜੀਤ ਸਿੰਘ ਖੋਜੇਵਾਲ ਪ੍ਰਧਾਨ ਭਾਜਪਾ ਜ਼ਿਲ੍ਹਾ ਕਪੂਰਥਲਾ ਨੇ ਭਾਜਪਾ ਦੇ ਮੰਡਲ-1 ਪ੍ਰਧਾਨ ਕਮਲ ਪ੍ਰਭਾਕਰ ਤੇ ਮੰਡਲ 2 ਦੇ ਪ੍ਰਧਾਨ ਲੱਕੀ ਸਰਪੰਚ ਦੀ ਦੇਖ ਰੇਖ ਹੇਠ ਦੋਵਾਂ ਮੰਡਲਾਂ ਦੇ ਆਗੂਆਂ ਤੇ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਯੋਗ ਵੋਟਰਾਂ ਦੇ ਨਾਂਅ ਵੋਟਰ ਸੂਚੀ ਵਿਚ ਸ਼ਾਮਲ ਕਰਵਾਏ ਜਾਣ ਤੇ ਅਯੋਗ ਨਾਂਅ ਨੂੰ ਵੋਟਰ ਸੂਚੀ ਵਿਚੋਂ ਹਟਾਉਣ ਦੀ ਪ੍ਰਕਿਰਿਆ ਵਿਚ ਬੀ.ਐਲ.ਓਜ਼ ਨੂੰ ਸਹਿਯੋਗ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਇਕ ਮਹੱਤਵਪੂਰਨ ਸਾਧਨ ਐਸ.ਆਈ.ਆਰ. ਹੈ | ਉਨ੍ਹਾਂ ਕਿਹਾ ਕਿ ਐਸ.ਆਈ.ਆਰ. ਮੁਹਿੰਮ ਜਿੱਥੇ ਅਸਲੀ ਵੋਟਾਂ ਦੀ ਪਹਿਚਾਣ ਕਰੇਗੀ ਉੱਥੇ ਵੋਟਰਾਂ ਨੂੰ ਸਹੂਲਤ ਵੀ ਪ੍ਰਦਾਨ ਕਰੇਗੀ | ਉਨ੍ਹਾਂ ਕਿਹਾ ਕਿ ਬੂਥ ਪੱਧਰੀ ਵਰਕਰ ਸੰਗਠਨ ਦੀ ਸਭ ਤੋਂ ਵੱਡੀ ਤਾਕਤ ਹਨ, ਇਸ ਲਈ ਉਨ੍ਹਾਂ ਵਰਕਰਾਂ ਨੂੰ ਐਸ.ਆਈ.ਆਰ. ਮੁਹਿੰਮ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਦਾ ਸੱਦਾ ਦਿੱਤਾ | ਉਨ੍ਹਾਂ ਸਾਰੇ ਵਰਕਰਾਂ ਨੂੰ ਵੋਟਰ ਤਸਦੀਕ ਪ੍ਰਕਿਰਿਆ ਨੂੰ ਸਫ਼ਲ ਬਣਾਉਣ ਲਈ ਹਰੇਕ ਯੋਗ ਨਾਗਰਿਕ ਤੱਕ ਪਹੁੰਚਣ ਤੇ ਸੰਗਠਨ ਦੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਲਗਨ ਨਾਲ ਨਿਭਾਉਣ ਦੀ ਅਪੀਲ ਕੀਤੀ | ਮੀਟਿੰਗ ਵਿਚ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਬੀਐੱਲਏ ਸੰਨੀ ਬੈਂਸ, ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ, ਕੌਂਸਲਰ ਵਿੱਕੀ ਗੁਜਰਾਲ, ਮੱਸਾ ਸਿੰਘ, ਜਗਦੀਸ਼ ਸ਼ਰਮਾ, ਅਸ਼ੋਕ ਮਾਹਲਾ, ਸੰਜੀਵ ਖੰਨਾ, ਨਰੇਸ਼ ਸੇਠੀ, ਆਭਾ ਆਨੰਦ, ਰਿਤੂ ਕੁਮਰਾ, ਵੰਦਨਾ, ਨੀਰੂ ਸ਼ਰਮਾ, ਸ਼ਾਮ ਭੁਟਾਨੀ, ਮਿਰਜ਼ਾ ਕੁਮਾਰ, ਰਿੰਤਾ ਰਾਮ, ਨਿਰਮਲ ਸਿੰਘ ਨਾਹਰ, ਰਾਜਨ ਠੀਗੀ, ਅੰਕੁਸ਼ ਚੌਹਾਨ, ਰਜਿੰਦਰ ਰਾਜੂ, ਅਨੁਜ ਆਨੰਦ, ਭੁਪਿੰਦਰ ਕੌਰ, ਕਿਰਨਦੀਪ ਕੌਰ, ਅਲਕਾ, ਰਾਜਵਿੰਦਰ ਕੌਰ, ਮਧੂ ਸੂਦ, ਉਪਿੰਦਰ ਸਿੰਘ, ਸ਼ਿੰਦਰ ਸਿੰਘ, ਸੁਰਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਕੁਲਬੀਰ ਸਿੰਘ, ਧਰੁਵ ਕੁਮਾਰ, ਕਰਨ ਕੁਮਾਰ, ਅਨਮੋਲਪ੍ਰੀਤ ਸਿੰਘ ਆਦਿ ਹਾਜ਼ਰ ਸਨ |