10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਕਮਿਸ਼ਨਰੇਟ ਤੇ ਦਿਹਾਤੀ ਪੁਲਿਸ ਵਲੋਂ ਆਵਾਜਾਈ ਦੇ ਬਦਲਵੇਂ ਪ੍ਰਬੰਧਾਂ ਸੰਬੰਧੀ ਰੂਟ ਪਲਾਨ ਜਾਰੀ

Ad Position 21
No active advertisement
ਅਜੀਤ ਡੈਸਕ 17-07-2026
ਜਲੰਧਰ, 16 ਜੁਲਾਈ (ਜਤਿੰਦਰ ਪੰਮੀ)–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਉਦਘਾਟਨ ਲਈ ਆਮਦ ਨੂੰ ਦੇਖਦੇ ਹੋਏ ਕਮਿਸ਼ਨਰੇਟ ਤੇ ਦਿਹਾਤੀ ਪੁਲਿਸ ਵਲੋਂ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਇਸ ਸੰਬੰਧੀ ਕਮਿਸ਼ਨਰੇਟ ਪੁਲਿਸ ਤੇ ਦਿਹਾਤੀ ਪੁਲਿਸ ਅਧੀਨ ਪੈਂਦੇ ਇਲਾਕਿਆਂ ’ਚੋਂ ਲੰਘਣ ਵਾਲੀ ਆਵਾਜਾਈ ਲਈ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਕਮਿਸ਼ਨਰੇਟ ਪੁਲਿਸ ਵਲੋਂ ਜਾਰੀ ਕੀਤੇ ਗਏ ਰੂਟ ਪਲਾਨ ਮੁਤਾਬਕ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਜਲੰਧਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਣ ਤੇ ਆਉਣ ਵਾਲੀਆਂ ਬੱਸਾਂ ਕਪੂਰਥਲਾ, ਸੁਭਾਨਪੁਰ ਤੋਂ ਹੁੰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਣਗੀਆਂ। ਇਸੇ ਤਰ੍ਹਾਂ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਜਾਣ ਤੇ ਆਉਣ ਵਾਲੀਆਂ ਬੱਸਾਂ ਨਕੋਦਰ ਚੌਕ, ਕਪੂਰਥਲਾ ਚੌਕ ਤੋਂ ਵੇਰਕਾ ਮਿਲਕ ਪਲਾਂਟ, ਪਠਾਨਕੋਟ ਚੌਕ ਤੋਂ ਕਿਸ਼ਨਗੜ੍ਹ, ਆਦਮਪੁਰ ਹੁੰਦੇ ਹੋਏ ਹੁਸ਼ਿਆਰਪੁਰ ਨੂੰ ਜਾਣਗੀਆਂ। ਜਲੰਧਰ ਤੋਂ ਲੁਧਿਆਣਾ ਨੂੰ ਜਾਣ ਤੇ ਆਉਣ ਵਾਲੀਆਂ ਬੱਸਾਂ ਸਮਰਾ ਚੌਕ ਤੋਂ 66 ਫੁੱਟੀ ਰੋਡ, ਜਮਸ਼ੇਰ, ਜੀ. ਐੱਨ. ਏ. ਚੌਕ, ਹਵੇਲੀ ਤੋਂ ਫਗਵਾੜਾ ਹੁੰਦੇ ਹੋਇਆ ਲੁਧਿਆਣਾ ਜਾਣਗੀਆਂ। ਪਠਾਨਕੋਟ ਤੋਂ ਜਲੰਧਰ ਆਉਣ ਤੇ ਜਾਣ ਵਾਲੀਆਂ ਬੱਸਾਂ ਪਠਾਨਕੋਟ ਚੌਕ ਤੋਂ ਮਕਸੂਦਾਂ ਚੌਕ ਤੋਂ ਵਰਕਸ਼ਾਪ, ਕਪੂਰਥਲਾ ਚੌਕ, ਨਕੋਦਰ ਚੌਕ ਤੋਂ ਬੱਸ ਸਟੈਂਡ ਜਲੰਧਰ ਜਾਣਗੀਆਂ। ਇਸ ਤੋਂ ਇਲਾਵਾ ਬਾਹਰਲੇ ਜ਼ਿਲ੍ਹਿਆਂ ਤੋਂ ਆਉਣ ਵਾਲੇ ਭਾਰੀ ਵਾਹਨ (ਕੰਟੇਨਰ, ਟਰੱਕ, ਟਿੱਪਰ) ਲਈ ਵੀ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਰੂਟ ਪਲਾਨ ਮੁਤਾਬਕ ਲੁਧਿਆਣੇ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਤੇ ਆਉਣ ਵਾਲੀ ਟ੍ਰੈਫਿਕ ਫਗਵਾੜਾ ਤੋਂ ਸਤਨਾਮਪੁਰਾ, ਜੰਡਿਆਲਾ, ਨਕੋਦਰ, ਕਪੂਰਥਲਾ, ਸੁਭਾਨਪੁਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਵੇਗੀ। ਲੁਧਿਆਣੇ ਤੋਂ ਹੁਸ਼ਿਆਰਪੁਰ/ਪਠਾਨਕੋਟ ਜਾਣ ਤੇ ਆਉਣ ਵਾਲੀ ਟ੍ਰੈਫਿਕ ਚੰਡੀਗੜ੍ਹ ਬਾਈਪਾਸ ਨੇੜੇ ਕੋਨਿਕਾ ਰਿਜ਼ੋਰਟ ਤੋਂ ਮੇਹਟੀਆਣਾ, ਹੁਸ਼ਿਆਰਪੁਰ, ਦਸੂਹਾ ਤੋਂ ਪਠਾਨਕੋਟ ਜਾਵੇਗੀ। ਇਸੇ ਤਰ੍ਹਾਂ ਮੋਗਾ ਤੋਂ ਪਠਾਨਕੋਟ ਆਉਣ ਤੇ ਜਾਣ ਵਾਲੇ ਵਾਹਨ ਨਕੋਦਰ ਤੋਂ ਕਪੂਰਥਲਾ, ਸੁਭਾਨਪੁਰ ਨਡਾਲਾ, ਟਾਂਡਾ ਤੋਂ ਪਠਾਨਕੋਟ ਜਾਣਗੇ।
ਮਹਾਨਗਰ ਦੇ ਅੰਦਰੂਨੀ ਹਿੱਸਿਆਂ ’ਚ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਤੋਂ ਆਉਣ ਵਾਲੇ ਵਾਹਨਾਂ ਦੇ ਬਦਲਵੇਂ ਰਸਤੇ
ਲੁਧਿਆਣੇ ਤੋਂ ਸ਼ਹਿਰ ਵੱਲ ਨੂੰ ਆਉਣ ਵਾਲੀ ਟ੍ਰੈਫਿਕ ਮੈਕਡੋਨਲ ਕੱਟ ਤੋਂ ਜੀ. ਐੱਨ. ਏ. ਚੌਕ, ਦੀਪ ਨਗਰ, ਦੁਸਹਿਰਾ ਗਰਾਊਂਡ ਤੋਂ ਡਿਫੈਂਸ ਕਾਲੋਨੀ, ਜੀ. ਐੱਨ. ਏ. ਚੌਕ ਤੋਂ ਦੀਪ ਨਗਰ, ਦੁਸਹਿਰਾ ਗਰਾਊਂਡ ਤੇ ਡਿਫੈਂਸ ਕਾਲੋਨੀ ਤੋਂ ਬੱਸ ਸਟੈਂਡ, ਮਹਿਕ ਰੈਸਟੋਰੈਂਟ ਤੋਂ ਜਮਸ਼ੇਰ, ਥਮੱਈਆ ਪਾਰਕ ਕੈਂਟ ਟੀ-ਪੁਆਇੰਟ ਤੋਂ ਡਿਫੈਂਸੀ ਕਾਲੋਨੀ ਤੇ ਬੱਸ ਸਟੈਂਡ, ਹੁਸ਼ਿਆਪੁਰ ਵਲੋਂ ਆਉਣ ਵਾਲੀ ਆਵਾਜਾਈ ਨੰਗਲ ਸ਼ਾਮਾ ਚੌਕ ਤੋਂ ਲੱਧੇਵਾਲੀ ਤੇ ਚੁਗਿੱਟੀ, ਢਿਲਵਾਂ ਚੌਕ ਤੋਂ ਤੱਲ੍ਹਣ ਰੋਡ ਤੇ ਪਰਾਗਪੁਰ, ਰਾਮਾ ਮੰਡੀ ਫਲਾਈ ਓਵਰ ਤੋਂ ਪਹਿਲਾਂ ਯੂ-ਟਰਨ, ਬੀ. ਐੱਸ. ਐੱਫ. ਚੌਕ ਤੋਂ ਡਿਫੈਂਸੀ ਕਾਲੋਨੀ ਦੁਸਹਿਰਾ ਗਰਾਊਂਡ, ਜੀ. ਐੱਨ. ਏ. ਚੌਕ, ਡਿਫੈਂਸ ਕਾਲੋਨੀ ਤੋਂ ਗੜ੍ਹਾ ਰੋਡ ਤੇ ਬੱਸ ਸਟੈਂਡ, ਬੱਸ ਸਟੈਂਡ ਪੁਲ਼ ਚੜ੍ਹਦੇ ਪੁਲਿਸ ਲਾਈਨ ਸਾਈਡ ਤੋਂ ਰਣਜੀਤ ਨਗਰ ਤੇ ਗੁਰੂ ਨਾਨਕਪੁਰਾ ਫਾਟਕ, ਅਕਸ਼ਰਧਾਮ ਕੱਟ ਤੋਂ ਯੂ-ਟਰਨ ਤੇ ਵਾਪਸੀ ਲੰਮਾ ਪਿੰਡ ਚੌਕ, ਚੁਗਿੱਟੀ ਅੰਡਰਬ੍ਰਿਜ ਤੋਂ ਗੁਰੂ ਨਾਨਕਪੁਰਾ ਫਾਟਕ, ਕ੍ਰਿਸ਼ਨਾ ਫੈਕਟਰੀ ਲਾਈਟਾਂ, ਲਾਡੋਵਾਲੀ ਰੋਡ ਤੋਂ ਬੱਸ ਸਟੈਂਡ, ਚੁਗਿੱਟੀ ਬੀ. ਬੀ. ਐੱਮ. ਬੀ. ਕਾਲੋਨੀ ਨੇੜੇ ਬਿਜਲੀ ਘਰ ਤੋਂ ਯੂ-ਟਰਨ, ਗੁਰੂ ਨਾਨਕਪੁਰਾ ਫਾਟਕ ਤੋਂ ਲਾਡੋਵਾਲੀ ਰੋਡ, ਪਠਾਨਕੋਟ ਚੌਕ ਤੋਂ ਮਕਸੂਦਾਂ ਚੌਕ, ਵਰਕਸ਼ਾਪ ਚੌਕ, ਕਪੂਰਥਲਾ ਚੌਕ ਤੇ ਨਕੋਦਰ ਚੌਕ, ਟਰਾਂਸਪੋਰਟ ਨਗਰ ਭਾਰੇ ਵਾਹਨ ਰੁਕਣ ਦਾ ਪੁਆਇੰਟ, ਕਿਸ਼ਨਪੁਰਾ ਚੌਕ ਤੋਂ ਦੋਆਬਾ ਚੌਕ ਤੇ ਪਠਾਨਕੋਟ ਚੌਕ, ਲੰਮਾ ਪਿੰਡ ਚੌਕ ਤੋਂ ਮਕਸੂਦਾਂ ਤੇ ਸੁਭਾਨਪੁਰ, ਲੰਮਾ ਪਿੰਡ ਚੌਕ ਪੁਲ਼ ਚੜ੍ਹਦੇ ਤੋਂ ਮਕਸੂਦਾਂ ਤੇ ਸੁਭਾਨਪੁਰ, ਨਕੋਦਰ ਚੌਕ ਤੋਂ ਗੁਰੂ ਰਵਿਦਾਸ ਚੌਕ ਤੇ ਵਡਾਲਾ ਚੌਕ, ਕਪੂਰਥਲਾ ਚੌਕ ਤੋਂ ਵਰਕਸ਼ਾਪ ਚੌਕ ਤੇ ਦੂਜੇ ਪਾਸੇ ਕਪੂਰਥਲਾ ਰੋਡ, ਵਰਕਸ਼ਾਪ ਚੌਕ ਤੋਂ ਮਕਸੂਦਾਂ ਸਬਜ਼ੀ ਮੰਡੀ ਸਾਈਡ, ਮਕਸੂਦਾਂ ਚੌਕ ਤੋਂ ਬਿਧੀਪੁਰ ਫਾਟਕ, ਵੇਰਕਾ ਮਿਲਕ ਪਲਾਂਟ ਤੋਂ ਕਰਤਾਰਪੁਰ, ਸਮਰਾ ਚੌਕ ਤੋਂ ਅਰਬਨ ਅਸਟੇਟ ਫੇਜ਼-2 ਲਾਈਟਾਂ ਤੋਂ 66 ਫੁੱਟੀ ਰੋਡ ਤੇ ਜਮਸ਼ੇਰ, 66 ਫੁੱਟੀ ਰੋਡ ਤੋਂ ਅਰਬਨ ਅਸਟੇਟ ਫੇਜ਼-2 ਲਾਈਟਾਂ ਤੋਂ ਜਮਸ਼ੇਰ, ਲਿਬਰਟੀ ਚੌਕ ਤੋਂ ਅਰਬਨ ਅਸਟੇਟ ਫੇਜ਼-2 ਲਾਈਟਾਂ, ਅਰਬਨ ਅਸਟੇਟ ਫੇਜ਼-2 ਲਾਈਟਾਂ ਤੋਂ ਤਾਜ ਟੀ-ਪੁਆਇੰਟ, ਤਾਜ ਟੀ-ਪੁਆਇੰਟ ਤੋਂ ਦੁਲਹਨ ਪੈਲੇਸ ਗੋਲ ਚੌਕ, ਦੁਲਹਨ ਪੈਲੇਸ ਗੋਲ ਚੌਕ ਤੋਂ ਕਿਊਰੋ ਮਾਲ, ਵਡਾਲਾ ਚੌਕ ਤੋਂ ਵਡਾਲਾ ਪਿੰਡ ਸਾਈਡ ਤੋਂ ਕਾਲਾ ਸੰਘਿਆਂ ਰੋਡ ਰਾਹੀਂ ਆਵਾਜਾਈ ਦੇ ਬਦਲਵੇਂ ਰਸਤੇ ਨਿਰਧਾਰਤ ਕੀਤੇ ਗਏ ਹਨ।
ਦਿਹਾਤੀ ਪੁਲਿਸ ਵਲੋਂ ਆਵਾਜਾਈ ਦੇ ਕੀਤੇ ਗਏ ਬਦਲਵੇਂ ਪ੍ਰਬੰਧ
ਪ੍ਰਧਾਨ ਮੰਤਰੀ ਦੀ ਆਮਦ ਨੂੰ ਦੇਖਦੇ ਹੋਏ ਜ਼ਿਲ੍ਹਾ ਦਿਹਾਤੀ ਪੁਲਿਸ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ, ਆਵਾਜਾਈ ਨੂੰ ਸੁਚਾਰੂ ਰੱਖਣ ਅਤੇ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਥਾਵਾਂ ‘ਤੇ ਟ੍ਰੈਫਿਕ ਡਾਇਵਰਜ਼ਨ ਪੁਆਇੰਟ ਨਿਰਧਾਰਤ ਕੀਤੇ ਗਏ ਹਨ। ਪੁਲਿਸ ਵਲੋਂ ਜਾਰੀ ਰੂਟ ਪਲਾਨ ਮੁਤਾਬਕ ਲਾਲ ਰੰਗ ਨਾਲ ਦਰਸਾਏ ਗਏ ਰਸਤੇ ਆਮ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਰਹਿਣਗੇ। ਹਰੇ ਰੰਗ ਨਾਲ ਦਰਸਾਏ ਗਏ ਰਸਤੇ ਆਮ ਆਵਾਜਾਈ ਲਈ ਨਿਰਧਾਰਤ ਬਦਲਵੇਂ (ਡਾਇਵਰਜ਼ਨ) ਰੂਟ ਵਜੋਂ ਵਰਤੇ ਜਾਣਗੇ।
ਇਸ ਤਹਿਤ ਦਸੂਹਾ, ਟਾਂਡਾ, ਹੁਸ਼ਿਆਰਪੁਰ, ਫਗਵਾੜਾ, ਨਕੋਦਰ, ਕਾਲਾ ਸੰਘਿਆ, ਕਪੂਰਥਲਾ ਅਤੇ ਸੁਭਾਨਪੁਰ ਵੱਲੋਂ ਜਲੰਧਰ ਆਉਣ ਵਾਲੀ ਆਮ ਆਵਾਜਾਈ ਨੂੰ ਟ੍ਰੈਫਿਕ ਡਾਇਵਰਜ਼ਨ ਮੈਪ ਵਿੱਚ ਹਰੇ ਰੰਗ ਨਾਲ ਦਰਸਾਏ ਗਏ ਨਿਰਧਾਰਤ ਬਦਲਵੇਂ ਰਸਤਿਆਂ ਰਾਹੀਂ ਭੇਜਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਆਈ.ਐਮ.ਏ. ਦੀ ਮੀਟਿੰਗ ਦੌਰਾਨ ਮਾਹਿਰ ਡਾਕਟਰਾਂ ਨੇ ਇਲਾਜ ਦੀਆਂ ਆਧੁਨਿਕ ਤਕਨੀਕਾਂ ਸੰਬੰਧੀ ਕੀਤੀ ਵਿਚਾਰ ਚਰਚਾ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਚ ਕੇ.ਜੀ. ਵਿੰਗ ਦੇ ਵਿਦਿਆਰਥੀਆਂ ਨੂੰ ਕਰਵਾਈ ਬਾਡੀ ਪਾਰਟ ਲਰਨਿੰਗ ਐਕਟੀਵਿਟੀ
Ad Position 24