ਫਗਵਾੜਾ, 21 ਜੁਲਾਈ (ਹਰਜੋਤ ਸਿੰਘ ਚਾਨਾ)- ਨਵਿਆ ਹੈਲਪਿੰਗ ਹੈਂਡਜ਼ (ਸਾਂਪਲਾ ਫਾਊਂਡੇਸ਼ਨ) ਵਲੋਂ 26 ਜੁਲਾਈ ਦਿਨ ਐਤਵਾਰ ਨੂੰ ਫਗਵਾੜਾ ਵਿਖੇ ਲੋਕ ਭਲਾਈ ਲਈ ਇਕ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ | ਅੱਜ ਇੱਥੇ ਗੱਲਬਾਤ ਕਰਦਿਆਂ ਨਵਿਆ ਹੈਲਪਿੰਗ ਹੈਂਡਜ ਦੇ ਚੇਅਰਮੈਨ ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਚੇਅਰਮੈਨ ਐੱਸ.ਸੀ. ਕਮਿਸ਼ਨ ਨੇ ਦੱਸਿਆ ਕਿ 26 ਜੁਲਾਈ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਵੈਂਟੀਲੇਟਰ ਐਂਬੂਲੈਂਸ ਲੋਕਾਂ ਨੂੰ ਸਮਰਪਿਤ ਕੀਤੀ ਜਾਵੇਗੀ | ਇਸ ਦੇ ਨਾਲ ਹੀ ਵਿਸ਼ਾਲ ਖ਼ੂਨਦਾਨ ਕੈਂਪ ਵੀ ਲਗਾਇਆ ਜਾਵੇਗਾ | ਇਹ ਕੈਂਪ ਮਹਾਰਾਜਾ ਪੈਲੇਸ ਬੰਗਾ ਰੋਡ ਫਗਵਾੜਾ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਐਂਬੂਲੈਂਸ ਨੂੰ ਲੋਕ ਅਰਪਣ ਤੇ ਖ਼ੂਨਦਾਨ ਕੈਂਪ ਦਾ ਉਦਘਾਟਨ ਕਰਨ ਲਈ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਿਰਕਤ ਕਰਨਗੇ | ਨਵਿਆ ਹੈਲਪਿੰਗ ਹੈਂਡਜ ਦੇ ਪ੍ਰਧਾਨ ਆਸ਼ੂ ਸਾਂਪਲਾ ਨੇ ਦੱਸਿਆ ਕਿ ਸਾਂਪਲਾ ਫਾਉਂਡੇਸ਼ਨ ਦੇ ਚੇਅਰਮੈਨ ਵਜੋਂ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਸ਼ਾਮਿਲ ਹੋਣਗੇ | ਆਸ਼ੂ ਸਾਂਪਲਾ ਨੇ ਦੱਸਿਆ ਕਿ ਫਗਵਾੜਾ ਦੇ ਵਸਨੀਕਾਂ ਨੂੰ ਐਮਰਜੈਂਸੀ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਸ ਵੈਂਟੀਲੇਟਰ ਐਂਬੂਲੈਂਸ ਦੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸਦਾ ਵਾਅਦਾ ਸ਼ਹਿਰ ਵਾਸੀਆਂ ਦੇ ਨਾਲ ਸਾਬਕਾ ਮੰਤਰੀ ਵਿਜੇ ਸਾਂਪਲਾ ਵਲੋਂ ਕੀਤਾ ਗਿਆ ਸੀ | ਉਨ੍ਹਾਂ ਨੇ ਇਲਾਕੇ ਦੇ ਸਮਾਜ ਸੇਵੀਆਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਨੌਜਵਾਨਾਂ ਨੂੰ ਵੱਡੀ ਗਿਣਤੀ ‘ਚ ਸਮਾਗਮ ‘ਚ ਸ਼ਾਮਲ ਹੋਣ ਅਤੇ ਖ਼ੂਨਦਾਨ ਕਰਕੇ ਮਨੁੱਖਤਾ ਦੀ ਸੇਵਾ ‘ਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ | ਇਸ ਮੌਕੇ ਸਾਬਕਾ ਨਗਰ ਕੌਂਸਲ ਫਗਵਾੜਾ ਦੇ ਪ੍ਰਧਾਨ ਬਲਭੱਦਰ ਸੈਨ ਦੁੱਗਲ, ਨਗਰ ਸੁਧਾਰ ਟਰੱਸਟ ਫਗਵਾੜਾ ਦੇ ਸਾਬਕਾ ਚੇਅਰਮੈਨ ਤੇਜੱਸਵੀ ਭਾਰਦਵਾਜ, ਮਹਿੰਦਰ ਥਾਪਰ, ਪ੍ਰਮੋਦ ਮਿਸ਼ਰਾ, ਬਲਵਿੰਦਰ ਠਾਕੁਰ, ਆਸ਼ੂ ਪੁਰੀ, ਰਾਜਿੰਦਰ ਸੋਂਧੀ, ਰਮਨ ਨਹਿਰਾ, ਸੁਰਿੰਦਰ ਜੋਰਡਨ, ਮੁਨੀਸ਼ ਸ਼ਰਮਾ, ਸ਼ਿਵਰੰਜਨ ਦੁੱਗਲ, ਜਤਿਨ ਵੋਹਰਾ, ਅਸ਼ੋਕ ਦੁੱਗਲ, ਵਰਿੰਦਰ ਸ਼ਰਮਾ, ਰਾਜਿੰਦਰ ਸ਼ਰਮਾ, ਰਾਜਕੁਮਾਰ ਰਾਣਾ, ਜਤਿਨ ਰਾਜਪੂਤ, ਮਨੀਸ਼ ਸ਼ਰਮਾ, ਡਾ. ਨਿਖਿਲ ਖੋਸਲਾ, ਰਜਨੀ ਬਾਲਾ, ਭਾਰਤੀ ਸ਼ਰਮਾ, ਰਾਧਿਕਾ ਸੇਖੜੀ, ਸੀਮਾ ਚੱਢਾ, ਅੰਜਲੀ ਪਾਂਡੇ, ਰਿੰਪੀ, ਅੰਕਿਤਾ ਕੌੜਾ, ਸਿਧਾਰਥ ਰਾਜ, ਦੀਪਕ ਮਲਹੋਤਰਾ, ਬੇਵਨ ਸ਼ਰਮਾ ਆਦਿ ਹਾਜ਼ਰ ਸਨ |