13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਨੌਜਵਾਨ ਦੀ ਕੁੱਟਮਾਰ ਕਰਨ ਤੇ ਕੱਪੜੇ ਉਤਾਰ ਕੇ ਵੀਡੀਓ ਬਣਾਉਣ ਸੰਬੰਧੀ ਦੋ ਖਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 22-07-2026

ਫਗਵਾੜਾ, 21 ਜੁਲਾਈ (ਹਰਜੋਤ ਸਿੰਘ ਚਾਨਾ)- ਇੱਕ ਨੌਜਵਾਨ ਦੀ ਕੁੱਟਮਾਰ ਕਰਨ ਤੇ ਉਸਦੇ ਕੱਪੜੇ ਉਤਾਰ ਕੇ ਵੀਡੀਓ ਬਣਾਉਣ ਦੇ ਸਬੰਧ ‘ਚ ਸਦਰ ਪੁਲਿਸ ਨੇ ਦੋ ਨੌਜਵਾਨਾਂ ਖਿਲਾਫ਼ ਧਾਰਾ 305 ਬੀਐਨਐਸ ਤੇ 66(ਈ) ਆਈ.ਟੀ. ਐਕਟ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਸੁੱਖਾ ਪੁੱਤਰ ਮੋਰਾਰੀ ਲਾਲ ਵਾਸੀ ਪਿੰਡ ਗੰਗੋਲੀਆਪੁਰਾ ਹਾਲ ਵਾਸੀ ਪਿੰਡ ਖਜ਼ੂਰਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਆਪਣੇ ਕਮਰੇ ਦੀ ਛੱਤ ਉੱਪਰ ਸੌਣ ਲਈ ਚਲਾ ਗਿਆ ਜਿੱਥੇ ਨਾਲ ਦੇ ਕਮਰੇ ਵਾਲਾ ਅਨੂਪ ਤਿਵਾਰੀ ਤੇ ਉਸ ਦਾ ਇਕ ਸਾਥੀ ਵੀ ਮੌਜੂਦ ਸੀ ਜੋ ਕਿਸੇ ਨਸ਼ੇ ਦਾ ਸੇਵਨ ਕਰ ਰਹੀ ਸੀ ਤੇ ਜਦੋਂ ਉਹ ਛੱਤ ’ਤੇ ਇੱਕ ਪਾਸੇ ਜਾ ਕੇ ਸੌ ਗਿਆ ਤੇ ਕੁੱਝ ਦੇਰ ਬਾਅਦ ਮੈਨੂੰ ਸੁੱਤੇ ਪਏ ਨੂੰ ਠੁੱਡ ਮਾਰਨ ਲੱਗ ਪਏ ਤੇ ਉਸ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਤੇ ਉਸਦੇ ਕੱਪੜੇ ਉਤਾਰ ਕੇ ਵੀਡੀਓ ਬਣਾਈ ਤੇ ਜਦੋਂ ਉਸ ਨੇ ਰੌਲਾ ਪਾਇਆ ਤਾਂ ਮੌਕੇ ਤੋਂ ਭੱਜ ਗਏ ਤੇ ਉਸ ਦੇ ਪਰਸ ‘ਚੋਂ ਤਿੰਨ ਹਜ਼ਾਰ ਰੁਪਏ ਤੇ ਮੋਬਾਈਲ ਲੈ ਗਏ | ਜਿਸ ਸਬੰਧ ‘ਚ ਪੁਲਿਸ ਨੇ ਅਨੂਪ ਤਿਵਾਰੀ ਪੁੱਤਰ ਅਨਿਲ ਤਿਵਾਰੀ ਵਾਸੀ ਖਜ਼ੂਰਲਾ ਤੇ ਪਵਾ ਪੁੱਤਰ ਜਗਜੀਤ ਸਿੰਘ ਵਾਸੀ ਖਜ਼ੂਰਲਾ ਖਿਲਾਫ਼ ਕੇਸ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਚਾਹੜਾ ਵਿਚ ਚੋਰੀ, 18 ਤੋਲੇ ਸੋਨਾ ਤੇ ਡੇਢ ਲੱਖ ਰੁਪਏ ਨਕਦੀ ਲੈ ਕੇ ਫਰਾਰ ਹੋਏ ਚੋਰ ਅਗਲੀ ਖ਼ਬਰ ਮਹਾਨ ਸ਼ਹੀਦੀ ਸਮਾਗਮ ਕਰਵਾਇਆ
Ad Position 24