13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ’ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਦੂਜੇ ਦਿਨ ਵੀ ਭੁੱਖ ਹੜਤਾਲ ਕੀਤੀ

Ad Position 21
No active advertisement
ਅਜੀਤ ਡੈਸਕ 22-07-2026

ਕਪੂਰਥਲਾ, 21 ਜੁਲਾਈ (ਅਮਰਜੀਤ ਕੋਮਲ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਨੇ ਲੀਗਲ ਏਡ ਡਿਫੈਂਸ ਕਾਉਂਸਲ ਨੀਤੀ ਦੇ ਵਿਰੋਧ ਤੇ ਵਕੀਲ ਭਾਈਚਾਰੇ ਦੇ ਹੱਕਾਂ ਦੀ ਰੱਖਿਆ ਲਈ ਜ਼ਿਲ੍ਹਾ ਜੁਡੀਸ਼ੀਅਲ ਕੰਪਲੈਕਸ ਵਿਚ ਦੂਜੇ ਦਿਨ ਵੀ ਭੁੱਖ ਹੜਤਾਲ ਕੀਤੀ | ਅੱਜ ਐਡਵੋਕੇਟ ਕਰਨਵੀਰ ਵਸ਼ਿਸ਼ਟ, ਐਡਵੋਕੇਟ ਮਾਧਵ ਪ੍ਰਾਸ਼ਰ, ਐਡਵੋਕੇਟ ਰਾਜਬੀਰ, ਐਡਵੋਕੇਟ ਪਿ੍ੰਸ ਕੌਸ਼ਲ, ਐਡਵੋਕੇਟ ਹਮੀਸ਼ ਕੁਮਾਰ, ਐਡਵੋਕੇਟ ਅਨਮੋਲਦੀਪ ਸਿੰਘ, ਐਡਵੋਕੇਟ ਟੇਕ ਸ਼ਰਨ ਸ਼ਰਮਾ ਹੈਰੀ ਤੇ ਐਡਵੋਕੇਟ ਪਿਊਸ਼ ਮਨਚੰਦਾ ਭੁੱਖ ਹੜਤਾਲ ‘ਤੇ ਬੈਠੇ | ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਮੱਲੀ ਨੇ ਕਿਹਾ ਕਿ ਜਿੰਨੀ ਦੇਰ ਤੱਕ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਵਾਪਸ ਨਹੀਂ ਲਈ ਜਾਂਦੀ, ਜ਼ਿਲ੍ਹਾ ਬਾਰ ਐਸੋਸੀਏਸ਼ਨ ਭੁੱਖ ਹੜਤਾਲ ਜਾਰੀ ਰੱਖੇਗੀ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੇ ਮੈਂਬਰ ਇਸ ਲੋਕਤੰਤਰ, ਸ਼ਾਂਤਮਈ ਤੇ ਨਿਆਂ ਸੰਗਤ ਸੰਘਰਸ਼ ਵਿਚ ਪੂਰਾ ਸਮਰਥਨ ਦੇ ਰਹੇ ਹਨ | ਉਨ੍ਹਾਂ ਬਾਰ ਦੇ ਮੈਂਬਰਾਂ ਵਲੋਂ ਲੀਗਲ ਏਡ ਡਿਫੈਂਸ ਕਾਉਂਸਲ ਨੀਤੀ ਦੇ ਵਿਰੋਧ ਵਿਚ ਕੀਤੇ ਜਾ ਰਹੇ ਸੰਘਰਸ਼ ਵਿਚ ਸਹਿਯੋਗ ਦੇਣ ਲਈ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਐਡਵੋਕੇਟ ਜੇ.ਜੇ.ਐਸ. ਅਰੋੜਾ, ਐਡਵੋਕੇਟ ਹੈਰੀ ਸ਼ਰਮਾ, ਐਡਵੋਕੇਟ ਰਾਜਬੀਰ ਬਾਵਾ, ਐਡਵੋਕੇਟ ਸੰਦੀਪ ਵਾਲੀਆ, ਐਡਵੋਕੇਟ ਮਨਦੀਪ ਤੇਜੀ, ਐਡਵੋਕੇਟ ਐਮ.ਆਰ. ਕਾਲੀਆ, ਐਡਵੋਕੇਟ ਪਰਮਜੀਤ ਸਿੰਘ ਲਿੱਧੜ, ਐਡਵੋਕੇਟ ਐਨ.ਐਸ. ਨੂਰ, ਐਡਵੋਕੇਟ ਐਸ.ਪੀ.ਐਸ. ਖਿੰਡਾ, ਐਡਵੋਕੇਟ ਦਰਸ਼ਨ ਸਿੰਘ, ਐਡਵੋਕੇਟ ਸੁਖਮਿੰਦਰ ਸਿੰਘ, ਐਡਵੋਕੇਟ ਨਿਤਿਨ ਸ਼ਰਮਾ ਤੇ ਬਾਰ ਦੇ ਹੋਰ ਮੈਂਬਰ ਸ਼ਾਮਲ ਹੋਏ |

Ad Position 22
No active advertisement
ਪਿਛਲੀ ਖ਼ਬਰ ਪਵਿੱਤਰ ਵੇਈਂ ਕਿਨਾਰੇ ਦੋ ਭੈਣਾਂ ਨੂੰ ਤਲਵਾਰ ਦੀ ਨੋਕ ਤੇ ਲੁੱਟਿਆ ਅਗਲੀ ਖ਼ਬਰ ਪਿੰਡ ਨੱਥੂ ਚਾਹਲ ਦੇ ਕਿਸਾਨ ਦੀਆਂ ਤਿੰਨ ਮੱਝਾਂ ਦੀ ਰਹੱਸਮਈ ਮੌਤ
Ad Position 24