07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਲੀਗਲ ਏਡ ਡਿਫੈਂਸ ਨੀਤੀ ਦੇ ਵਿਰੋਧ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਤੀਜੇ ਦਿਨ ’ਚ ਦਾਖਲ

Ad Position 21
No active advertisement
ਅਜੀਤ ਡੈਸਕ 23-07-2026

ਕਪੂਰਥਲਾ, 22 ਜੁਲਾਈ (ਅਮਰਜੀਤ ਕੋਮਲ) -ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਦੇ ਵਿਰੋਧ ਵਿਚ ਅੱਜ ਤੀਜੇ ਦਿਨ ਕੀਤੀ ਗਈ ਭੁੱਖ ਹੜਤਾਲ ਕਾਰਨ ਅਦਾਲਤਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਰਿਹਾ | ਅੱਜ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਐਡਵੋਕੇਟ ਨਿਤਿਨ ਸ਼ਰਮਾ, ਐਡਵੋਕੇਟ ਵਰੁਣ ਸ਼ਰਮਾ, ਐਡਵੋਕੇਟ ਦੀਪਿਕਾ ਸ਼ੀਤਲ, ਐਡਵੋਕੇਟ ਅੰਮਿ੍ਤਪਾਲ, ਐਡਵੋਕੇਟ ਪ੍ਰਦੀਪ ਮਹਿਤਾ, ਐਡਵੋਕੇਟ ਪੂਜਾ ਨੇਗੀ ਤੇ ਐਡਵੋਕੇਟ ਦੀਪਤੀ ਭੁੱਖ ਹੜਤਾਲ ‘ਤੇ ਬੈਠੀਆਂ | ਇਸੇ ਦੌਰਾਨ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ, ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ, ਜ਼ਿਲ੍ਹਾ ਜਨਰਲ ਸਕੱਤਰ ਸੁਖਜਿੰਦਰ ਕੌਰ ਆਪਣੇ ਸਾਥੀਆਂ ਸਮੇਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪੁੱਜੇ ਤੇ ਉਨ੍ਹਾਂ ਬਾਰ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ ਕੀਤਾ ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਉਨ੍ਹਾਂ ਦੇ ਸੰਘਰਸ਼ ਵਿਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ | ਇਸ ਮੌਕੇ ਬੋਲਦਿਆਂ ਐਡਵੋਕੇਟ ਨਿਤਿਨ ਸ਼ਰਮਾ ਨੇ ਕਿਹਾ ਕਿ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਕਾਰਨ ਨੌਜਵਾਨ ਵਕੀਲਾਂ ਤੇ ਭਵਿੱਖ ਵਿਚ ਵਕਾਲਤ ਦੇ ਖੇਤਰ ਵਿਚ ਆਉਣ ਵਾਲੇ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ ਪੈ ਗਿਆ ਹੈ ਤੇ ਇਸ ਨੀਤੀ ਨਾਲ ਵਕੀਲਾਂ ਦਾ ਰੁਜ਼ਗਾਰ ਖਤਰੇ ਵਿਚ ਪੈ ਗਿਆ ਹੈ ਤੇ ਬਹੁਤ ਸਾਰੇ ਐਡਵੋਕੇਟ ਵਕਾਲਤ ਛੱਡਣ ਲਈ ਮਜਬੂਰ ਹੋ ਰਹੇ ਹਨ | ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਵਕੀਲ ਭਾਈਚਾਰੇ ਦੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਬਾਰ ਐਸੋਸੀਏਸ਼ਨ 24 ਘੰਟੇ ਦੀ ਭੁੱਖ ਹੜਤਾਲ, ਚੰਡੀਗੜ੍ਹ ਤੇ ਦਿੱਲੀ ਵਿਚ ਵਿਸ਼ਾਲ ਰੋਸ ਵਿਖਾਵੇ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ | ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਮੱਲੀ ਨੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਵਕੀਲ ਭਾਈਚਾਰੇ ਦੇ ਸੰਘਰਸ਼ ਵਿਚ ਸਹਿਯੋਗ ਦੇਣ ਲਈ ਉਨ੍ਹਾਂ ਦਾ ਤਹਿਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਸਰਕਾਰ ਲੀਗਲ ਏਡ ਡਿਫੈਂਸ ਕੌਂਸਲ ਨੀਤੀ ਵਾਪਸ ਨਹੀਂ ਲੈਂਦੀ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ | ਅੱਜ ਹੜਤਾਲ ਨੂੰ ਐਡਵੋਕੇਟ ਕਰਨਵੀਰ ਵਸ਼ਿਸ਼ਟ, ਐਡਵੋਕੇਟ ਮਾਧਵ ਪ੍ਰਾਸ਼ਰ, ਐਡਵੋਕੇਟ ਰਾਜਵੀਰ, ਐਡਵੋਕੇਟ ਪਿ੍ੰਸ ਕੌਸ਼ਲ, ਐਡਵੋਕੇਟ ਹਮੀਸ਼ ਕੁਮਾਰ, ਐਡਵੋਕੇਟ ਅਨਮੋਲਦੀਪ ਸਿੰਘ, ਐਡਵੋਕੇਟ ਟੇਕਸ਼ਰਨ ਸ਼ਰਮਾ ਹੈਰੀ, ਐਡਵੋਕੇਟ ਪਿਊਸ਼ ਮਨਚੰਦਾ, ਐਡਵੋਕੇਟ ਹੈਰੀ ਸ਼ਰਮਾ, ਐਡਵੋਕੇਟ ਜੇ.ਜੇ. ਐਸ. ਅਰੋੜਾ, ਐਡਵੋਕੇਟ ਰਾਜਬੀਰ ਬਾਵਾ, ਐਡਵੋਕੇਟ ਸੰਦੀਪ ਸਿੰਘ ਵਾਲੀਆ, ਐਡਵੋਕੇਟ ਮਨਦੀਪ ਤੇਜੀ, ਐਡਵੋਕੇਟ ਐਮ.ਆਰ. ਕਾਲੀਆ, ਐਡਵੋਕੇਟ ਐਨ.ਐਸ. ਨੂਰ, ਐਡਵੋਕੇਟ ਪਰਮਜੀਤ ਸਿੰਘ ਲਿੱਧੜ, ਐਡਵੋਕੇਟ ਐਸ.ਪੀ.ਐਸ. ਖਿੰਡਾ, ਐਡਵੋਕੇਟ ਦਰਸ਼ਨ ਸਿੰਘ, ਐਡਵੋਕੇਟ ਸੁਖਮਿੰਦਰ ਸਿੰਘ ਤੋਂ ਇਲਾਵਾ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਸਬ ਡਵੀਜ਼ਨ ਤੋਂ ਵੀ ਐਡਵੋਕੇਟ ਤੇ ਕਲਰਕਾਂ ਨੇ ਬਾਰ ਐਸੋਸੀਏਸ਼ਨ ਵਲੋਂ ਕੀਤੀ ਗਈ ਹੜਤਾਲ ਦੀ ਹਮਾਇਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਅੰਮਿ੍ਤ ਬਾਜ਼ਾਰ ਵਿਖੇ ਸਾਲਾਨਾ ਸਮਾਗਮ ਅੱਜ ਤੋਂ ਅਗਲੀ ਖ਼ਬਰ ਆਰ.ਟੀ.ਈ. ਐਕਟ ਤਹਿਤ ਪ੍ਰਾਈਵੇਟ ਸਕੂਲ 25 ਪ੍ਰਤੀਸ਼ਤ ਰਾਖਵੀਂਆਂ ਸੀਟਾਂ ’ਤੇ ਬੱਚਿਆਂ ਨੂੰ ਦਾਖਲਾ ਦੇਣ ਲਈ ਪਾਬੰਦ
Ad Position 24
No active advertisement