07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਡੱਡਲ ਮੁਹੱਲਾ ਵਿਖੇ ਗੁੰਡਾਗਰਦੀ, ਘਰ ’ਚ ਦਾਖ਼ਲ ਹੋ ਕੇ ਨੌਜਵਾਨ ਦੀ ਕੁੱਟਮਾਰ

Ad Position 21
No active advertisement
ਅਜੀਤ ਡੈਸਕ 23-07-2026

ਫਗਵਾਡ਼ਾ, 22 ਜੁਲਾਈ (ਹਰਜੋਤ ਸਿੰਘ ਚਾਨਾ)-ਇਥੋਂ ਦੇ ਡੱਡਲ ਮੁਹੱਲਾ ਵਿਖੇ ਇਕ ਘਰ ’ਤੇ ਹਮਲਾ ਕਰਕੇ ਨੌਜਵਾਨ ਦੀ ਕੁੱਟਮਾਰ ਕਰਨ ਤੇ ਭੰਨਤੋਡ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆ ਅਦਿੱਤਿਆ ਚੌਪਡ਼ਾ ਨੇ ਦੱਸਿਆ ਕਿ ਉਹ ਆਪਣੀ ਨਾਨੀ ਦੇ ਘਰ ਆਇਆ ਹੋਇਆ ਸੀ ਤੇ ਇਕ ਜੱਸੀ ਨਾਮੀ ਨੌਜਵਾਨ ਜੋ ਇਥੇ ਆਇਆ ਸੀ ਤੇ ਉਸ ਨਾਲ ਗਲਤ ਬੋਲ ਰਿਹਾ ਸੀ ਤੇ ਉਨ੍ਹਾਂ ਦੀ ਆਪਸ ’ਚ ਬਹਿਸ ਹੋ ਗਈ, ਜਿਸ ਤੋਂ ਉਸਨੇ ਚੱਪਲਾ ਨਾਲ ਆ ਕੇ ਪਹਿਲਾ ਉਸਨੂੰ ਕੁੱਟਿਆ ਤੇ ਚੱਲਾ ਗਿਆ ਤੇ ਬਾਅਦ ’ਚ ਦਾਤਰ ਲਿਆ ਕੇ ਉਸਦੀ ਕੁੱਟਮਾਰ ਕੀਤੀ ਤੇ ਘਰ ਦੇ ਦਰਵਾਜੇ ਵੀ ਭੰਨ ਦਿੱਤੇ ਤੇ ਫ਼ਰਾਰ ਹੋ ਗਏ। ਘਰ ਮਾਲਕ ਅਸ਼ੋਕ ਕੁਮਾਰ ਟੰਡਨ ਨੇ ਦੱਸਿਆ ਕਿ ਉਕਤ ਨੌਜਵਾਨ ਵਲੋਂ ਉਸਦੇ ਲਡ਼ਕੇ ਦੀ ਕੁੱਟਮਾਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਦੇਣ ਤੋਂ ਬਾਅਦ ਵੀ ਪੁਲਿਸ ਕਰੀਬ ਸਵਾ ਘੰਟੇ ਬਾਅਦ ਘਟਨਾ ਦਾ ਜਾਇਜ਼ਾ ਲੈਣ ਲਈ ਪੁੱਜੀ।
Ad Position 22
No active advertisement
ਪਿਛਲੀ ਖ਼ਬਰ ਐਨ.ਆਰ.ਆਈਜ਼ ਦੇ ਮਸਲੇ ਮਿੱਥੇ ਸਮੇਂ ਅੰਦਰ ਹੱਲ ਕਰਨੇ ਪੰਜਾਬ ਸਰਕਾਰ ਦੀ ਤਰਜੀਹ-ਡਾ. ਰਵਜੋਤ ਸਿੰਘ ਅਗਲੀ ਖ਼ਬਰ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ
Ad Position 24
No active advertisement