06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸੁਖਬੀਰ ਸਿੰਘ ਬਾਦਲ ਅੱਜ ਸੁਣਨਗੇ ਮੰਡ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ

Ad Position 21
No active advertisement
ਅਜੀਤ ਡੈਸਕ 23-07-2026
ਸੁਲਤਾਨਪੁਰ ਲੋਧੀ, 22 ਜੁਲਾਈ (ਨਰੇਸ਼ ਹੈਪੀ)-ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਨੇ ਸਾਥੀਆਂ ਸਮੇਤ ਹੜ੍ਹ ਪ੍ਰਭਾਵਿਤ ਖੇਤਰ ਮੰਡ ਬਾਊਪੁਰ ਦਾ ਦੌਰਾ ਕੀਤਾ| ਇਸ ਮੌਕੇ ਕਿਸਾਨ ਆਗੂ ਪਰਮਜੀਤ ਸਿੰਘ ਬਾਊਪਰ ਤੇ ਸਰਪੰਚ ਗੁਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਤਰਨ ਤਾਰਨ ਖੇਤਰ ਦੇ ਲੋਕਾਂ ਵੱਲੋਂ ਦਰਿਆ ਬਿਆਸ ਦਾ ਵਹਾਅ ਮੋੜਨ ਕਾਰਨ ਪਹਿਲੀ ਬਰਸਾਤ ਨੇ ਪਿੰਡ ਰਾਮਪੁਰ ਗੋਰੇ ਦੀ ਜ਼ਮੀਨ ਨੂੰ ਆਪਣੇ ਘੇਰੇ ਵਿਚ ਲੈ ਲਿਆ ਸੀ | ਉਨ੍ਹਾਂ ਦੱਸਿਆ ਕਿ ਉਸ ਵੇਲੇ ਸ਼ਿਕਾਇਤ ਕਰਨ ਤੇ ਦਰਿਆ ਦਾ ਵਹਾਅ ਮੋੜਨ ਵਾਲੇ ਵਿਅਕਤੀਆਂ ਵਿਰੁੱਧ ਕੇਸ ਵੀ ਦਰਜ ਹੋਇਆ ਸੀ ਅਤੇ ਇਸ ਮਾਮਲੇ ਵਿਚ ਸੰਬੰਧਿਤ ਵਿਭਾਗ ਦਾ ਇਕ ਅਧਿਕਾਰੀ ਵੀ ਸਸਪੈਂਡ ਕੀਤਾ ਗਿਆ ਸੀ ਪਰੰਤੂ ਦਰਿਆ ਦਾ ਵਹਾਅ ਉਵੇਂ ਦਾ ਉਵੇਂ ਹੀ ਛੱਡ ਦਿੱਤਾ ਗਿਆ | ਜਿਸ ਕਰਕੇ ਮੰਡ ਖੇਤਰ ਬਾਊਪੁਰ ਦੇ ਸਿਰ ਤੇ ਹਰ ਵੇਲੇ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ ਅਤੇ ਖ਼ਾਸ ਕਰਕੇ ਰਾਮਪੁਰ ਗੋਰਾ ਖੇਤਰ ਦਰਿਆ ਬਿਆਸ ਦੇ ਮੂੰਹ ਅੱਗੇ ਆ ਗਿਆ ਹੈ | ਉਨ੍ਹਾਂ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਨੂੰ ਮੰਡ ਖੇਤਰ ਦਾ ਸਾਰਾ ਪ੍ਰਭਾਵਿਤ ਏਰੀਆ ਵੀ ਵਿਖਾਇਆ | ਇਸ ਮੌਕੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਸ਼੍ਰੋਮਣੀ ਕਮੇਟੀ ਨੇ ਮੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦੀ ਜੋ ਸੰਭਵ ਮਦਦ ਹੋ ਸਕੇਗਾ, ਜ਼ਰੂਰ ਕਰੇਗਾ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਮੰਡ ਖੇਤਰ ਬਾਊਪੁਰ ਦੇ ਪ੍ਰਭਾਵਿਤ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਮੰਡ ਖੇਤਰ ਦੇ ਪ੍ਰਭਾਵਿਤ ਏਰੀਏ ਦਾ ਦੌਰਾ ਵੀ ਕਰਨਗੇ | ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਵਰੇ੍ਹ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਆਦਿ ਪ੍ਰਭਾਵਿਤ ਮੰਡ ਖੇਤਰ ਬਾਊਪੁਰ ਅਤੇ ਆਹਲੀ ਦੇ ਲੋਕਾਂ ਦੀ ਸਹਾਇਤਾ ਕੀਤੀ ਗਈ ਸੀ ਅਤੇ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਪਿੱਛੇ ਨਹੀਂ ਹਟੇਗਾ| ਇਸ ਮੌਕੇ ਉਨ੍ਹਾਂ ਦੇ ਨਾਲ ਜਥੇਦਾਰ ਗੁਰਦਿਆਲ ਸਿੰਘ ਖ਼ਾਲਸਾ, ਦਲੇਰ ਸਿੰਘ, ਧਰਮਰਾਜ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਨੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਕਰਵਾਇਆ ਅੰਤਰ ਹਾਊਸ ਅੰਗਰੇਜੀ ਕਵਿਤਾ ਤੇ ਡਾਂਸ ਮੁਕਾਬਲਾ ਅਗਲੀ ਖ਼ਬਰ ਜੇਕਰ ਕਿਸਾਨਾਂ ਦੇ ਹਿਤਾਂ ਨੂੰ ਅੱਖੋਂ ਪਰੋਖੇ ਕਰਕੇ ਕੋਈ ਸਮਝੌਤਾ ਕੀਤਾ ਗਿਆ ਤਾਂ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ...
Ad Position 24
No active advertisement