ਕਪੂਰਥਲਾ, 22 ਜੁਲਾਈ (ਵਿ.ਪ੍ਰ.)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੇ ਸੰਰਕਸ਼ਨ ਪ੍ਰੋਜੈਕਟ ਤਹਿਤ ਸ਼ੇਖੂਪੁਰ ਵਿਚ ਸੰਸਥਾਨ ਦੀ ਸਥਾਨਕ ਸ਼ਾਖਾ ਦੀ ਮੁਖੀ ਸਾਧਵੀ ਗੁਰਪ੍ਰੀਤ ਭਾਰਤੀ ਦੀ ਅਗਵਾਈ ਵਿਚ ਬ੍ਰਹਮ ਗਿਆਨੀ ਨੌਜਵਾਨ ਭਰਾਵਾਂ ਵਲੋਂ ਸਫ਼ਾਈ ਮੁਹਿੰਮ ਚਲਾਈ ਗਈ | ਇਸ ਮੁਹਿੰਮ ਦੌਰਾਨ ਨੌਜਵਾਨਾਂ ਨੇ ਵੱਖ-ਵੱਖ ਥਾਵਾਂ ਤੋਂ ਕੂੜੇ ਦੇ ਢੇਰ ਚੁੱਕ ਕੇ ਸਫ਼ਾਈ ਕੀਤੀ ਤੇ ਵੱਖ-ਵੱਖ ਥਾਵਾਂ ‘ਤੇ ਲੋਕਾਂ ਨੂੰ ਸਾਫ਼ ਸਫ਼ਾਈ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ | ਸਾਧਵੀ ਗੁਰਪ੍ਰੀਤ ਭਾਰਤੀ ਨੇ ਕਿਹਾ ਕਿ ਮਨੁੱਖ ਅਤੇ ਕੁਦਰਤ ਦਰਮਿਆਨ ਦਇਆ ਦੇ ਇਕ ਸਥਾਈ ਬੰਧਨ ਨੂੰ ਸਥਾਪਿਤ ਕਰਨ ਦੀ ਲੋੜ ਹੈ | ਉਨ੍ਹਾਂ ਬ੍ਰਹਮ ਗਿਆਨ ਦੀ ਸਦੀਵੀ ਤਕਨੀਕ-ਸਵੈ ਬੋਧ ਦੇ ਗਿਆਨ ਨਾਲ ਦੁਨੀਆ ਭਰ ਦੇ ਲੱਖਾਂ ਮਰਦਾਂ, ਔਰਤਾਂ, ਬੱਚਿਆਂ ਨੂੰ ਆਪਣੇ ਦਫ਼ਤਰਾਂ, ਘਰਾਂ, ਆਪਣੇ ਭਾਈਚਾਰਿਆਂ ਵਿਚ ਆਪਣੇ ਸ਼ਹਿਰ ਤੇ ਰਾਜਾਂ ਵਿਚ ਵਾਤਾਵਰਣ ਦੀ ਸੁਰੱਖਿਆ ਲਈ ਕੰਮ ਕਰਨ ਦਾ ਸੱਦਾ ਦਿੱਤਾ | ਦਿਵਿਆ ਜਯੋਤੀ ਸੰਸਥਾਨ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸਥਾਨਕ ਲੋਕਾਂ ਨੇ ਸ਼ਲਾਘਾ ਕੀਤੀ |