08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਗੀਤਾ ਭਵਨ ਮੰਦਰ ਬਾਹਰ ਮਹਿਲਾਵਾਂ ਨਾਲ ਛੇੜਛਾੜ ਦੀ ਕੋਸ਼ਿਸ਼, ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 24-07-2026
ਫਗਵਾੜਾ, 23 ਜੁਲਾਈ (ਹਰਜੋਤ ਸਿੰਘ ਚਾਨਾ)-ਇਥੋਂ ਦੇ ਮਾਡਲ ਟਾਊਨ ਖੇਤਰ ‘ਚ ਸਥਿਤ ਸ੍ਰੀ ਗੀਤਾ ਭਵਨ ਮੰਦਰ ਦੇ ਬਾਹਰ ਵੀਰਵਾਰ ਨੂੰ ਉਸ ਵੇਲੇ ਤਣਾਅ ਦਾ ਮਾਹੌਲ ਬਣ ਗਿਆ, ਜਦੋਂ ਇੱਕ ਵਿਅਕਤੀ ਨੇ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ‘ਚ ਦੋ ਮਹਿਲਾਵਾਂ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ ਤੇ ਬਾਅਦ ‘ਚ ਉਨ੍ਹਾਂ ਦਾ ਪਿੱਛਾ ਕਰਦਿਆਂ ਮੰਦਰ ‘ਚ ਦਾਖ਼ਲ ਹੋ ਗਿਆ| ਮੌਕੇ ‘ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਆਸ਼ੀਸ਼ ਬੱਗਾ ਵਾਸੀ ਆਸ਼ਾ ਪਾਰਕ ਪਲਾਹੀ ਰੋਡ ਫਗਵਾੜਾ ਵਜੋਂ ਹੋਈ ਹੈ | ਦੱਸਿਆ ਜਾਂਦਾ ਹੈ ਕਿ ਉਹ ਚਿੱਟੇ ਰੰਗ ਦੀ ਮਾਰੂਤੀ ਸਵਿਫ਼ਟ ਕਾਰ ‘ਚ ਸਵਾਰ ਹੋ ਕੇ ਸ੍ਰੀ ਗੀਤਾ ਭਵਨ ਮੰਦਰ ਦੇ ਬਾਹਰ ਆਇਆ ਤੇ ਉੱਥੋਂ ਲੰਘ ਰਹੀਆਂ ਮਹਿਲਾਵਾਂ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਆਪਣੀ ਸੁਰੱਖਿਆ ਲਈ ਗੀਤਾ ਮੰਦਰ ‘ਚ ਦਾਖ਼ਲ ਹੋ ਗਈਆਂ ਤੇ ਇਹ ਵੀ ਪਿੱਛਾ ਕਰਦਾ ਅੰਦਰ ਜਾ ਵੜਿਆ | ਮੰਦਰ ਦੇ ਪੁਜਾਰੀ ਨਵਨੀਤ ਜੋਸ਼ੀ ਤੇ ਹੋਰ ਸ਼ਰਧਾਲੂਆਂ ਨੇ ਸ਼ੱਕੀ ਹਾਲਾਤਾਂ ‘ਚ ਉਸ ਨੰੂ ਦੇਖ ਕੇ ਰੋਕ ਲਿਆ ਤੇ ਉਸ ਪਾਸੋਂ ਪੁੱਛਗਿੱਛ ਕੀਤੀ | ਇਸ ਦੌਰਾਨ ਉਨ੍ਹਾਂ ਨੂੰ ਲੱਗਾ ਕਿ ਉਹ ਨਸ਼ੇ ਦੀ ਹਾਲਤ ‘ਚ ਹੈ ਤੇ ਉਨ੍ਹਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ | ਘਟਨਾ ਦੀ ਜਾਣਕਾਰੀ ਮਿਲਣ ‘ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵੀ ਪੁਲੀਸ ਨੂੰ ਸੂਚਿਤ ਕੀਤਾ | ਇਸ ਉਪਰੰਤ ਟਰੈਫ਼ਿਕ ਇੰਚਾਰਜ ਅਮਨ ਕੁਮਾਰ ਦਵੇਸ਼ਵਰ ਦੀ ਅਗਵਾਈ ਹੇਠ ਪੁਲਿਸ ਕੰਟਰੋਲ ਰੂਮ (ਪੀਸੀਆਰ) ਦੀ ਟੀਮ ਤੁਰੰਤ ਮੌਕੇ ‘ਤੇ ਪੁੱਜੀ ਤੇ ਮੁਲਜ਼ਮ ਨੂੰ ਹਿਰਾਸਤ ‘ਚ ਲੈ ਲਿਆ | ਮੁੱਢਲੀ ਜਾਂਚ ਦੌਰਾਨ ਪੁਲੀਸ ਨੇ ਮੁਲਜ਼ਮ ਕੋਲੋਂ ਦੋ ਪਹਿਚਾਣ ਪੱਤਰ ਬਰਾਮਦ ਕੀਤੇ ਜਿਸ ‘ਚ ਇਕ ਆਧਾਰ ਕਾਰਡ, ਜਦਕਿ ਦੂਜਾ ਮਾਨਵ ਅਧਿਕਾਰ ਸੁਰੱਖਿਆ ਤੇ ਸੰਘਰੱਖਣ ਸੰਗਠਨ ਵੱਲੋਂ ਜਾਰੀ ਕੀਤਾ ਗਿਆ ਪਹਿਚਾਣ ਪੱਤਰ ਸੀ, ਜਿਸ ‘ਚ ਉਸ ਨੂੰ ਫਗਵਾੜਾ ਇਕਾਈ ਦਾ ਸਮਾਜ ਕਲਿਆਣ ਸਕੱਤਰ ਦਰਸਾਇਆ ਗਿਆ ਸੀ | ਇਸ ਤੋਂ ਇਲਾਵਾ ਪੁਲੀਸ ਨੇ ਉਸ ਦੀ ਕਾਰ ‘ਚੋਂ ਭਾਜਪਾ ਦਾ ਝੰਡਾ, ਇਕ ਤਲਵਾਰ, ਪੁਲਿਸ ਦੀ ਵਰਦੀ ਤੇ ਕੁੱਝ ਹੋਰ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ | ਸੂਤਰਾਂ ਮੁਤਾਬਿਕ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਆਪਣੇ ਆਪ ਨੂੰ ਭਾਜਪਾ ਵਰਕਰ ਦੱਸਿਆ | ਹਾਲਾਂਕਿ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਇਸ ਦਾਅਵੇ ਦੀ ਅਜੇ ਪੁਸ਼ਟੀ ਨਹੀਂ ਹੋਈ | ਐਸ.ਪੀ ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਉਸ ਨੰੂ ਹਿਰਾਸਤ ‘ਚ ਲੈ ਕੇ ਡੋਪ ਟੈੱਸਟ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਘਟਨਾ ਵੇਲੇ ਉਹ ਸ਼ਰਾਬ ਜਾਂ ਕਿਸੇ ਹੋਰ ਨਸ਼ੀਲੇ ਪਦਾਰਥ ਦੇ ਪ੍ਰਭਾਵ ਹੇਠ ਸੀ ਜਾਂ ਨਹੀਂ | ਬਾਅਦ ‘ਚ ਗੀਤਾ ਭਵਨ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੀ.ਆਰ. ਗੌਤਮ ਤੇ ਮੰਦਰ ਦੇ ਪੁਜਾਰੀ ਨਵਨੀਤ ਜੋਸ਼ੀ ਨੇ ਐਸਪੀ ਮਾਧਵੀ ਸ਼ਰਮਾ ਨਾਲ ਮੁਲਾਕਾਤ ਕਰਕੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ | ਘਟਨਾ ਦੀ ਸੂਚਨਾ ਮਿਲਦੇ ਸਾਰ ਬਲਾਕ ਕਾਂਗਰਸ ਪ੍ਰਧਾਨ ਨਰੇਸ਼ ਭਾਰਦਵਾਜ ਵੀ ਮੌਕੇ ‘ਤੇ ਪੁੱਜੇ ਤੇ ਇਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਡੱਡਲ ਮੁਹੱਲਾ ਵਿਖੇ ਗੁੰਡਾਗਰਦੀ ਘਰ ’ਚ ਦਾਖ਼ਲ ਹੋ ਕੇ ਨੌਜਵਾਨ ਦੀ ਕੁੱਟਮਾਰ ਅਗਲੀ ਖ਼ਬਰ ਆਪ’ ਦੀ ਸਰਕਾਰ ਨੇ ਪਿਛਲੇ ਸਾਲ ਆਏ ਹੜ੍ਹਾਂ ਤੋਂ ਕੋਈ ਸਬਕ ਨਹੀਂ ਲਿਆ- ਸੁਖਬੀਰ ਸਿੰਘ ਬਾਦਲ
Ad Position 24