ਫਗਵਾੜਾ, 23 ਜੁਲਾਈ (ਹਰਜੋਤ ਸਿੰਘ ਚਾਨਾ)-ਇਥੋਂ ਦੇ ਡੱਡਲ ਮੁਹੱਲਾ ਵਿਖੇ ਇੱਕ ਘਰ ਵਿਖੇ ਘਰ ‘ਤੇ ਹਮਲਾ ਕਰਕੇ ਨੌਜਵਾਨ ਦੀ ਕੁੱਟਮਾਰ ਕਰਨ ਤੇ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਦਿੱਤਿਆ ਚੋਪੜਾ ਨੇ ਦੱਸਿਆ ਕਿ ਉਹ ਆਪਣੀ ਨਾਨੀ ਦੇ ਘਰ ਆਇਆ ਹੋਇਆ ਸੀ ਤੇ ਇੱਕ ਜੱਸੀ ਨਾਮੀ ਨੌਜਵਾਨ ਜੋ ਇੱਥੇ ਆਇਆ ਸੀ ਤੇ ਉਸ ਨਾਲ ਗ਼ਲਤ ਬੋਲ ਰਿਹਾ ਸੀ ਤੇ ਉਨ੍ਹਾਂ ਦੀ ਆਪਸ ‘ਚ ਬਹਿਸ ਹੋ ਗਈ | ਜਿਸ ਤੋਂ ਉਸ ਨੇ ਚੱਪਲਾਂ ਨਾਲ ਆ ਕੇ ਪਹਿਲਾ ਉਸ ਨੰੂ ਕੁੱਟਿਆ ਤੇ ਚਲਾ ਗਿਆ ਤੇ ਬਾਅਦ ‘ਚ ਦਾਤਰ ਲਿਆ ਕੇ ਉਸ ਦੀ ਕੁੱਟਮਾਰ ਕੀਤੀ ਤੇ ਘਰ ਦੇ ਦਰਵਾਜ਼ੇ ਵੀ ਭੰਨ ਦਿੱਤੇ ਤੇ ਫ਼ਰਾਰ ਹੋ ਗਏ | ਘਰ ਮਾਲਕ ਅਸ਼ੋਕ ਕੁਮਾਰ ਟੰਡਨ ਨੇ ਦੱਸਿਆ ਕਿ ਉਕਤ ਨੌਜਵਾਨ ਵਲੋਂ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ ਗਈ | ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਦੇਣ ਤੋਂ ਬਾਅਦ ਵੀ ਪੁਲਿਸ ਕਰੀਬ ਸਵਾ ਘੰਟੇ ਬਾਅਦ ਘਟਨਾ ਦਾ ਜਾਇਜ਼ਾ ਲੈਣ ਲਈ ਪੁੱਜੀ |