ਸੁਲਤਾਨਪੁਰ ਲੋਧੀ, 23 ਜੁਲਾਈ (ਨਰੇਸ਼ ਹੈਪੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਨੇੜੇ ਨੀਟ ਪੇਪਰ ਲੀਕ ਤੇ ਵਿਦਿਆਰਥੀਆਂ ‘ਤੇ ਹੋਈ ਕਾਰਵਾਈ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਤੇ ਪਿ੍ਅੰਕਾ ਗਾਂਧੀ ਨੂੰ ਜ਼ਬਰਦਸਤੀ ਹਿਰਾਸਤ ਵਿਚ ਲੈਣ ਦੀ ਦਿੱਲੀ ਪੁਲਸ ਦੀ ਕੀਤੀ ਗਈ ਧੱਕੇਸ਼ਾਹੀ ਦੀ ਕਾਂਗਰਸ ਪਾਰਟੀ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਨਵਤੇਜ ਸਿੰਘ ਚੀਮਾ ਸਾਬਕਾ ਵਿਧਾਇਕ ਨੇ ਸਖ਼ਤ ਨਿਖੇਧੀ ਕੀਤੀ ਹੈ | ਸ੍ਰੀ ਚੀਮਾ ਨੇ ਦੱਸਿਆ ਕਿ ਆਲ ਇੰਡੀਆ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਤੇ ਹੋਰ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਨੇੜੇ ਨੀਟ ਪੇਪਰ ਲੀਕ ਅਤੇ ਵਿਦਿਆਰਥੀਆਂ ‘ਤੇ ਹੋਈ ਕਾਰਵਾਈ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ ਤਾਂ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਉੱਥੋਂ ਹਟਾਉਣ ਲਈ ਖਿੱਚ-ਧੂਹ ਕੀਤੀ ਜਿਸ ਦੌਰਾਨ ਰਾਹੁਲ ਗਾਂਧੀ ਜ਼ਮੀਨ ‘ਤੇ ਲੇਟ ਗਏ ਅਤੇ ਉਨ੍ਹਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ | ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਪੁਲਿਸ ਦੇ ਇਸ ਘਿਣਾਉਣੇ ਕੰਮ ਦੀ ਜਿੰਨੀ ਨਿੰਦਾ ਕੀਤੀ ਜਾਵੇ, ਥੋੜ੍ਹੀ ਹੈ | ਉਨ੍ਹਾਂ ਕਿਹਾ ਦਿੱਲੀ ਵਿਚ ਸਿੱਖਿਆ ਨਾਲ ਸਬੰਧਿਤ ਸਮੱਸਿਆਵਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉੱਤੇ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਵੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਪਿਛਲੇ ਇਕ ਦਹਾਕੇ ਵਿਚ 152 ਪੇਪਰ ਲੀਕ ਹੋਏ ਹਨ, ਜਿਸ ਨਾਲ 7.5 ਕਰੋੜ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋਏ ਹਨ ਜੋਕਿ ਭਾਰਤ ਸਰਕਾਰ ਲਈ ਬਹੁਤ ਸ਼ਰਮ ਵਾਲੀ ਗੱਲ ਹੈ | ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਭਾਰਤ ਦੀ ਸਿੱਖਿਆ ਪ੍ਰਣਾਲੀ ਨਾ ਸਿਰਫ਼ ਖ਼ਰਾਬ ਹੈ, ਸਗੋਂ ਬਹੁਤ ਮਹਿੰਗੀ ਵੀ ਹੈ | ਸ੍ਰੀ ਚੀਮਾ ਨੇ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਵਿਦਿਆਰਥੀ ਇੱਕ ਨਿਰਪੱਖ ਸਿੱਖਿਆ ਪ੍ਰਣਾਲੀ ਦੀ ਮੰਗ ਕਰ ਰਹੇ ਸਨ ਪਰ ਉਨ੍ਹਾਂ ‘ਤੇ ਤਸ਼ੱਦਦ ਢਾਹਿਆ ਗਿਆ ਜੋ ਕਿ ਬਹੁਤ ਮੰਦਭਾਗੀ ਗੱਲ ਹੈ | ਇਸ ਮੌਕੇ ਉਨ੍ਹਾਂ ਨਾਲ ਰਮੇਸ਼ ਡਡਵਿੰਡੀ ਸਾਬਕਾ ਜ਼ਿਲ੍ਹਾ ਪ੍ਰਧਾਨ, ਗੁਰਿੰਦਰਪਾਲ ਸਿੰਘ ਭੁੱਲਰ, ਨਰਿੰਦਰ ਸਿੰਘ ਪੰਨੂ ਬਲਾਕ ਪ੍ਰਧਾਨ, ਮੁਖਤਾਰ ਸਿੰਘ ਭਗਤਪੁਰ ਬਲਾਕ ਪ੍ਰਧਾਨ ਕਾਂਗਰਸ, ਡਾ. ਨਰਿੰਦਰ ਸਿੰਘ ਗਿੱਲ ਸੀਨੀਅਰ ਆਗੂ, ਕੁਲਬੀਰ ਸਿੰਘ ਥਿੰਦ ਖੈੜਾ ਦੋਨਾਂ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ ਕਾਂਗਰਸ, ਅਮਰ ਸਿੰਘ ਮੰਡ ਸਕੱਤਰ ਕਿਸਾਨ ਸੈੱਲ ਪੰਜਾਬ, ਬਲਦੇਵ ਸਿੰਘ ਰੰਗੀਲਪੁਰ ਸਾਬਕਾ ਮੈਂਬਰ ਬਲਾਕ ਸੰਮਤੀ, ਨੰਬਰਦਾਰ ਸਾਹਿਬ ਸਿੰਘ ਭੁੱਲਰ, ਮਹਿੰਦਰ ਪਾਲ ਸਿੰਘ ਮੁਹੱਬਲੀਪੁਰ, ਅਮਰਜੀਤ ਸਿੰਘ ਨੰਬਰਦਾਰ ਫ਼ੌਜੀ ਕਲੋਨੀ, ਗੁਰਪ੍ਰੀਤ ਸਿੰਘ ਫ਼ੌਜੀ ਕਲੋਨੀ ਸਾਬਕਾ ਸਰਪੰਚ, ਗੁਰਮੇਲ ਸਿੰਘ ਚਾਹਲ ਦੁਰਗਾਪੁਰ, ਮਨਪ੍ਰੀਤ ਸਿੰਘ ਬੂਹ, ਸ਼ਿੰਦਰ ਸਿੰਘ ਬੂਸੋਵਾਲ, ਪਰਮਿੰਦਰ ਸਿੰਘ ਰਾਮਪੁਰ ਜਗੀਰ, ਲਖਵਿੰਦਰ ਸਿੰਘ ਤਾਸ਼ਪੁਰ, ਯੋਗੇਸ਼ ਮੜੀਆ, ਅਮਰਜੀਤ ਸਿੰਘ ਹੀਰਾ, ਸੁਖਚੈਨ ਸਿੰਘ ਉਗਰੂਪੁਰ, ਜਗਪਾਲ ਸਿੰਘ ਚੀਮਾ, ਬਲਵੰਤ ਸਿੰਘ ਬੂਲੇ, ਸਾਬਕਾ ਸੰਮਤੀ ਮੈਂਬਰ ਸੁਰਜੀਤ ਸਿੰਘ ਸੱਧੂਵਾਲ ਤੇ ਗਗਨਦੀਪ ਸਿੰਘ ਬਾਜਵਾ, ਨਵ ਸੇਖੋਂ ਯੂਥ ਪ੍ਰਧਾਨ, ਕੁਲਦੀਪ ਸਿੰਘ ਸੇਖੋਂ ਅੱਲੂਵਾਲ, ਬਲਕਾਰ ਸਿੰਘ ਹਰਨਾਮਪੁਰ, ਮੋਨੂੰ ਭੰਡਾਰੀ ਯੂਥ ਆਗੂ, ਸੁਖਵਿੰਦਰ ਕੌਰ ਸ਼ੇਰਪੁਰ ਦੋਨਾਂ, ਨਿਰਮਲ ਸਿੰਘ ਨੰਬਰਦਾਰ ਸ਼ੇਖਮਾਂਗਾ, ਹਰਨੇਕ ਸਿੰਘ ਵਿਰਦੀ, ਬਖ਼ਸ਼ੀਸ਼ ਸਿੰਘ ਬੂਸੋਵਾਲ, ਸ਼ੇਰ ਸਿੰਘ ਮਸੀਤਾਂ ਸਾਬਕਾ ਸਰਪੰਚ, ਪਰਮਜੀਤ ਸਿੰਘ ਪ੍ਰਧਾਨ ਜੱਬੋਵਾਲ ਆਦਿ ਹਾਜ਼ਰ ਸਨ |