ਕਪੂਰਥਲਾ, 23 ਜੁਲਾਈ (ਵਿ.ਪ੍ਰ.)-ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਵਿਚ ‘ਬੀਟ ਐਂਡ ਬਰਨ ਦਾ ਜ਼ੁੰਬਾ ਐਂਡ ਐਰੋਬਿਕਸ ਕਲਾਸ’ ਦੇ ਸਬੰਧ ਵਿਚ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਨਿ੍ਤ ਡਾਂਸ ਅਕੈਡਮੀ ਦੀ ਫਾਉਂਡਰ ਤੇ ਮੁੱਖ ਟਰੇਨਰ ਕਮਾਕਸ਼ੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ | ਇਸ ਮੌਕੇ ਕਮਾਕਸ਼ੀ ਨੇ ਐਰੋਬਿਕਸ ਅਤੇ ਜ਼ੁੰਬਾ ਦੇ ਸਰੀਰਕ ਅਤੇ ਮਾਨਸਿਕ ਲਾਭ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਜ਼ੁੰਬਾ ਤੇ ਐਰੋਬਿਕਸ ਨਾ ਕੇਵਲ ਵਜ਼ਨ ਕੰਟਰੋਲ ਕਰਨ ਲਈ ਹਨ, ਸਗੋਂ ਦਿਲ ਦੀ ਸਿਹਤ ਨੂੰ ਵੀ ਬਿਹਤਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਸੰਗੀਤ ਅਤੇ ਨਿ੍ਤ ਦਿਨ ਭਰ ਦੇ ਮਾਨਸਿਕ ਤਣਾਅ ਨੂੰ ਦੂਰ ਕਰਨ ਤੇ ਸਰੀਰ ਨੂੰ ਤੁਰੰਤ ਨਵੀਂ ਊਰਜਾ ਪ੍ਰਦਾਨ ਕਰਦੇ ਹਨ | ਉਨ੍ਹਾਂ ਸਮਾਗਮ ਵਿਚ ਸ਼ਾਮਲ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੂੰ ਸੰਗੀਤਮਈ ਧੁੰਨਾਂ ‘ਤੇ ਜ਼ੁੰਬਾ ਤੇ ਵੱਖ ਵੱਖ ਸਟੈੱਪ ਦਾ ਅਭਿਆਸ ਕਰਵਾਇਆ | ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਤੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਨਿ੍ਤ ਡਾਂਸ ਅਕੈਡਮੀ ਦੀ ਫਾਉਂਡਰ ਕਮਾਕਸ਼ੀ ਦੀ ਸ਼ਲਾਘਾ ਕੀਤੀ | ਉਨ੍ਹਾਂ ਐਰੋਬਿਕਸ ਤੇ ਜ਼ੁੰਬਾ ਕਲਾਸ ਦੇ ਲਾਭ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਅਜੋਕੀ ਭੱਜ-ਦੌੜ ਦੀ ਜੀਵਨ ਸ਼ੈਲੀ ਵਿਚ ਨਿਯਮਤ ਰੂਪ ਵਿਚ ਜ਼ੁੰਬਾ ਤੇ ਐਰੋਬਿਕਸ ਕਰਨ ਨਾਲ ਕੇਵਲ ਸਰੀਰਕ ਫਿਟਨਸ ਹੀ ਨਹੀਂ ਹੁੰਦੀ, ਸਗੋਂ ਇਕਾਗਰਤਾ ਅਤੇ ਸਕਾਰਾਤਮਿਕ ਊਰਜਾ ਵੀ ਵਧਦੀ ਹੈ |