ਹੁਸੈਨਪੁਰ , 29 ਜੁਲਾਈ (ਤਰਲੋਚਨ ਸਿੰਘ ਸੋਢੀ)-ਗੁਰਦੁਆਰਾ ਪਵਿੱਤਰ ਵੇਈਾ ਸਾਹਿਬ ਨੇੜੇ ਪੁਲ ਹੁਸੈਨਪੁਰ-ਭੁਲਾਣਾ ਵਿਖੇ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਸਮਰਪਿਤ ਸਾਲਾਨਾ ਤਿੰਨ ਰੋਜ਼ਾ ਸਮਾਗਮ ਐਨ. ਆਰ. ਆਈ. ਵੀਰਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਬਾਅਦ ਢਾਡੀ ਬਖ਼ਸ਼ੀਸ਼ ਸਿੰਘ ਰਾਣੀ ਵਲਾਹ, ਪ੍ਰਦੀਪ ਸਿੰਘ ਰਾਹਲ ਚਾਹਲ ਅਤੇ ਭਾਈ ਲੱਖਾ ਸਿੰਘ ਮਹਿਰਵਾਲੇ ਵਾਲਿਆਂ ਤੋਂ ਇਲਾਵਾ ਵੱਖ-ਵੱਖ ਕੀਰਤਨੀ ਜਥਿਆਂ ਅਤੇ ਕਥਾ ਵਾਚਕਾਂ ਵਲੋਂ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਸਮਾਗਮ ਦੌਰਾਨ ਗੁਰਦੁਆਰਾ ਪਵਿੱਤਰ ਵੇਈਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਵਰਨ ਸਿੰਘ ਵਲੋਂ ਆਪਣੇ ਉੱਤਰਾ ਅਧਿਕਾਰੀ ਵਜੋਂ ਜਥੇਦਾਰ ਰੇਸ਼ਮ ਸਿੰਘ ਨੂੰ ਸਿਰੋਪਾਓ ਪਾਇਆ ਗਿਆ | ਉਨ੍ਹਾਂ ਕਿਹਾ ਕਿ ਮੇਰੇ ਤੋਂ ਬਾਅਦ ਇਸ ਗੁਰੂ ਘਰ ਦੀ ਸੇਵਾ ਮੁੱਖ ਸੇਵਾਦਾਰ ਦੇ ਤੌਰ ਤੇ ਜਥੇਦਾਰ ਰੇਸ਼ਮ ਸਿੰਘ ਤੇ ਛੋਟੇ ਸੇਵਾਦਾਰ ਦੀ ਸੇਵਾ ਵੰਸ਼ਦੀਪ ਸਿੰਘ ਵਲੋਂ ਨਿਭਾਈ ਜਾਵੇਗੀ | ਸਮਾਗਮ ਵਿਚ ਜਥੇਦਾਰ ਬਲਕਾਰ ਸਿੰਘ ਫ਼ਿਰੋਜ਼ਪੁਰ, ਗਿਆਨੀ ਸੁਲੱਖਣ ਸਿੰਘ ਭਾਣੋ ਲੰਗਾ ਵਾਲੇ, ਬਾਬਾ ਕੁਲਵੰਤ ਸਿੰਘ ਬੈਗਮਪੁਰਾ ਰਾਣੀ ਵਲਾਹ, ਬਾਬਾ ਸ਼ਮਸ਼ੇਰ ਸਿੰਘ ਨਰਾਇਣ ਸਰ ਵਾਲੇ, ਬਾਬਾ ਹਰਭੇਜ ਸਿੰਘ ਕੱਲਾ ਤਰਨ ਤਾਰਨ ਵਾਲੇ ਅਤੇ ਬਾਬਾ ਬਲਕਾਰ ਸਿੰਘ ਜੋਗੇਵਾਲਾ ਵੀ ਵਿਸ਼ੇਸ਼ ਤੌਰ ਹਾਜ਼ਰ ਸੀ | ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਮਹਿੰਦਰ ਸਿੰਘ ਹੰਝਰਾ, ਡਾ. ਪ੍ਰੀਤ ਸਿੰਘ ਬੂਲਪੁਰ, ਹਰਨੇਕ ਸਿੰਘ ਬੂਲਪੁਰ, ਪਿਆਰਾ ਸਿੰਘ, ਦਲਜੀਤ ਸਿੰਘ ਦੋਧੀ ਭੁਲਾਣਾ, ਹਰਨੇਕ ਸਿੰਘ ਸੁਖੀਆ ਨੰਗਲ, ਡਾ ਸੁਖਦੇਵ ਸਿੰਘ ਮੁਰਾਦਪੁਰ, ਪਰਮਜੀਤ ਸਿੰਘ ਆਰ ਸੀ ਐਫ਼, ਅਮਰੀਕ ਸਿੰਘ ਉੱਚਾ, ਬਾਬਾ ਸੁਲੱਖਣ ਸਿੰਘ ਮੁੰਡੀ ਮੋੜ, ਰਾਜਾ ਡੇਅਰੀ ਵਾਲਾ ਮੁਰਾਦਪੁਰ, ਬਿੰਦਰ ਮੁਰਾਦਪੁਰ, ਦਿਲਬਾਗ ਸਿੰਘ ਕੋਠੇ ਕਾਲਾ ਸਿੰਘ, ਗੁਰਦੀਪ ਸਿੰਘ ਮਿੱਠੜਾ, ਦਿਲਬਾਗ ਸਿੰਘ ਹੁਸੈਨਪੁਰ, ਮਾਣਕ ਹੁਸੈਨਪੁਰ, ਕਰਨੈਲ ਸਿੰਘ ਹੁਸੈਨਪੁਰ, ਨਾਗੀ ਟੈਂਟ ਹਾਊਸ ਵਾਲੇ, ਬਲਜਿੰਦਰ ਸਿੰਘ ਚੱਕੀਵਾਲੇ, ਅਮਰਜੀਤ ਸਿੰਘ ਮੰਗੀ, ਪੱਪੂ ਭੁਲਾਣਾ, ਜੋਗਿੰਦਰ ਸਿੰਘ, ਹਰਮਨ ਸਿੰਘ, ਕੇਵਲ ਸਿੰਘ ਫੌਜੀ ਬੂਲਪੁਰ, ਨਿਸ਼ਾਨ ਸਿੰਘ ਮੁਰਾਦਪੁਰ, ਤਰਸੇਮ ਸਿੰਘ ਕੋਠੇ ਚੇਤਾ ਸਿੰਘ, ਕੁਲਬੀਰ ਸਿੰਘ, ਪਰਮਜੀਤ ਸਿੰਘ ਸੰਧਰ, ਅਮਰਜੀਤ ਸਿੰਘ ਮਿੱਠੜਾ, ਗੁਰਦਿਆਲ ਸਿੰਘ ਭੁਲਾਣਾ, ਲਖਵੀਰ ਸਿੰਘ ਸੁਖੀਆ ਨੰਗਲ, ਕੁਲਵੰਤ ਸਿੰਘ ਆਰ. ਸੀ. ਐਫ਼. ਤੋਂ ਇਲਾਵਾ ਹੁਸੈਨਪੁਰ, ਭੁਲਾਣਾ, ਸੁਖੀਆ ਨੰਗਲ, ਮਿੱਠੜਾ, ਬੂਲਪੁਰ, ਅਤੇ ਆਰ. ਸੀ. ਐਫ਼. ਦੀਆਂ ਸਮੂਹ ਕਲੋਨੀਆਂ ਦੀਆਂ ਸੰਗਤਾਂ ਵਲੋਂ ਵੱਧ ਚੜ੍ਹ ਕੇ ਗੁਰੂ ਘਰ ਵਿਚ ਸੇਵਾ ਕੀਤੀ ਗਈ |