ਕਪੂਰਥਲਾ, 29 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਬਾਬਾ ਪੀਰ ਚੌਧਰੀ ਜੀ ਦੇ ਦਰਬਾਰ 108ਵਾਂ ਸਾਲਾਨਾ ਮੇਲਾ 30 ਅਤੇ 31 ਜੁਲਾਈ ਨੂੰ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਦੇ ਗੱਦੀਨਸ਼ੀਨ ਬਾਬਾ ਗਰੀਬ ਸ਼ਾਹ ਅਤੇ ਪ੍ਰਧਾਨ ਕੰਵਲਜੀਤ (ਕਾਕਾ) ਨੇ ਦੱਸਿਆ ਕਿ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹਿਆਂ ਹਨ | ਉਨ੍ਹਾਂ ਦੱਸਿਆ ਕਿ ਮੇਲੇ ਦੇ ਸਬੰਧ ਵਿਚ ਦਰਬਾਰ ਨੂੰ ਸੁੰਦਰ ਫੁੱਲਾਂ ਅਤੇ ਰੰਗ-ਬਿਰੰਗੀ ਲਾਈਟਾਂ ਨਾਲ ਸਜਾਇਆ ਜਾ ਰਿਹਾ ਹੈ | ਕੰਵਲਜੀਤ ਕਾਕਾ ਨੇ ਦੱਸਿਆ ਕਿ ਦੋ ਦਿਨੀ ਚੱਲਣ ਵਾਲੇ ਇਸ ਧਾਰਮਿਕ ਸਮਾਗਮ ਦੌਰਾਨ ਚਾਦਰ ਅਤੇ ਝੰਡੇ ਦੀ ਰਸਮ ਵੀਰਵਾਰ ਸਵੇਰੇ 11 ਵਜੇ ਸ਼ਮਸ਼ੇਰ ਸਿੰਘ ਬੱਲ, ਸੇਵਾਦਾਰ ਗੌਰਵ ਕੁਮਾਰ ਅਤੇ ਹੋਰ ਹਾਜ਼ਰ ਸੰਗਤਾਂ ਵੱਲੋਂ ਨਿਭਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਵਿਸ਼ੇਸ਼ ਮਹਿਮਾਨ ਵੱਜੋ ਰਮਨ ਕੁਮਾਰ ਅਤੇ ਐਸ.ਐਚ.ਓ. ਇੰਸਪੈਕਟਰ ਅਮਨਦੀਪ ਨਾਹਰ ਹਾਜ਼ਰ ਹੋਣਗੇ | ਉਨ੍ਹਾਂ ਇਹ ਵੀ ਦੱਸਿਆ ਕਿ ਮੇਲੇ ਦੇ ਦੋਵੇਂ ਦਿਨ ਮਹਿਫਲੇ ਕੱਵਾਲ ਪ੍ਰੋਗਰਾਮ ਪੇਸ਼ ਕੀਤੇ ਜਾਣਗੇ | ਜਿਸ ਵਿਚ ਪ੍ਰਸਿੱਧ ਕੱਵਾਲ ਗਾਇਕ ਪਰਵੇਜ਼ ਆਲਮ ਅਤੇ ਇਸ਼ਰਤ ਗੁਲਾਮ ਅਲੀ ਸਮੇਤ ਵੱਖ-ਵੱਖ ਕਲਾਕਾਰ ਅਤੇ ਗਾਇਕ ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ | ਮੇਲੇ ਦੌਰਾਨ ਆਉਣ ਵਾਲੀਆਂ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਅਟੁੱਟ ਲੰਗਰ ਲਗਾਏ ਜਾਣਗੇ | ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਮੇਲੇ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਸੁਰੱਖਿਆ, ਸਫ਼ਾਈ, ਪਾਰਕਿੰਗ ਅਤੇ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਤੇ ਰਜਿੰਦਰ ਗਿੱਲ, ਪਵਨ ਕੁਮਾਰ, ਨਰਿੰਦਰ ਗਿੱਲ, ਗੌਰਵ, ਸਾਗਰ, ਕਾਕੇ ਸ਼ਾਹ, ਮਨੂੰ ਭਾਜੀ ਆਦਿ ਹਾਜ਼ਰ ਸਨ |