05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਜੇ ਸਰਕਾਰ ਨੇ ਸਕੂਲਾਂ ਨੂੰ ਅਨਾਜ ਤੇ ਕੁਕਿੰਗ ਕਾਸਟ ਜਾਰੀ ਨਾ ਕੀਤੀ ਤਾਂ 1 ਅਗਸਤ ਤੋਂ ਮਿਡ ਡੇ ਮੀਲ ਬੰਦ ਹੋਵੇਗਾ-ਡੀ.ਟੀ.ਐਫ.

Ad Position 21
No active advertisement
ਅਜੀਤ ਡੈਸਕ 30-07-2026
ਕਪੂਰਥਲਾ, 29 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਡੈਮੋਕਰੈਟਿਕ ਟੀਚਰ ਫ਼ਰੰਟ (ਡੀ.ਟੀ.ਐਫ.) ਦੀ ਜ਼ਿਲ੍ਹਾ ਕਪੂਰਥਲਾ ਦੀ ਆਨਲਾਈਨ ਮੀਟਿੰਗ ਹਰਵਿੰਦਰ ਸਿੰਘ ਅੱਲੂਵਾਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਮਿਡ ਡੇ ਮੀਲ ਸਕੀਮ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ | ਮੀਟਿੰਗ ਵਿਚ ਫ਼ਰੰਟ ਨਾਲ ਸਬੰਧਿਤ ਵੱਖ-ਵੱਖ ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਵਿਚ ਮਿਡ ਡੇ ਮੀਲ ਲਈ ਲੋੜੀਂਦਾ ਅਨਾਜ ਲਗਭਗ ਖ਼ਤਮ ਹੋ ਚੁੱਕਾ ਹੈ ਤੇ ਕੁਕਿੰਗ ਕਾਸਟ ਦੀ ਰਕਮ ਵੀ ਲੰਮੇ ਸਮੇਂ ਤੋਂ ਵਿਭਾਗ ਵਲੋਂ ਸਕੂਲਾਂ ਦੇ ਖਾਤਿਆਂ ਵਿਚ ਨਹੀਂ ਪਾਈ ਗਈ, ਜਿਸ ਕਾਰਨ ਸਕੂਲ ਮੁਖੀਆਂ ਤੇ ਮਿਡ ਡੇ ਮੀਲ ਨਾਲ ਸਬੰਧਿਤ ਕਰਮਚਾਰੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹਰਵਿੰਦਰ ਸਿੰਘ ਅੱਲੂਵਾਲ, ਜੈਮਲ ਸਿੰਘ, ਤਜਿੰਦਰ ਸਿੰਘ ਅਲੌਦੀਪੁਰ, ਐਸ.ਪੀ. ਸਿੰਘ, ਬਲਵਿੰਦਰ ਭੰਡਾਲ, ਹਰਵਿੰਦਰ ਸਿੰਘ ਵਿਰਦੀ, ਗੁਰਮੁਖ ਲੋਕ ਪ੍ਰੇਮੀ, ਜਸਵਿੰਦਰ ਸਿੰਘ ਘੁੱਗ ਤੇ ਹੋਰ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਕੂਲਾਂ ਲਈ ਲੋੜੀਂਦਾ ਅਨਾਜ ਤੇ ਕੁਕਿੰਗ ਕਾਸਟ ਜਾਰੀ ਨਾ ਕੀਤੀ ਗਈ ਤਾਂ 1 ਅਗਸਤ ਤੋਂ ਸਰਕਾਰੀ ਸਕੂਲਾਂ ਵਿਚ ਮਿਡ ਡੇ ਮੀਲ ਬੰਦ ਕਰਨ ਦੀ ਨੌਬਤ ਆ ਸਕਦੀ ਹੈ, ਜਿਸ ਸਿੱਧਾ ਅਸਰ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ‘ਤੇ ਪੈ ਸਕਦਾ ਹੈ | ਡੀ.ਟੀ.ਐਫ. ਦੇ ਆਗੂਆਂ ਨੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਮਿਡ ਡੇ ਮੀਲ ਨਿਰੰਤਰ ਜਾਰੀ ਰੱਖਣ ਲਈ ਸਕੂਲਾਂ ਨੂੰ ਅਨਾਜ ਤੇ ਲੋੜੀਂਦੀ ਕੁਕਿੰਗ ਕਾਸਟ ਦੀ ਬਕਾਇਆ ਰਕਮ ਤੁਰੰਤ ਜਾਰੀ ਕੀਤੀ ਜਾਵੇ ਤਾਂ ਜੋ ਸਰਕਾਰੀ ਸਕੂਲਾਂ ਦੇ ਪ੍ਰਬੰਧਕ ਵਿਦਿਆਰਥੀਆਂ ਨੂੰ ਬਿਨ੍ਹਾਂ ਕਿਸੇ ਰੁਕਾਵਟ ਦੇ ਮਿਡ ਡੇ ਮੀਲ ਦੇਣ | ਇਸੇ ਦੌਰਾਨ ਹੀ ਜਤਿੰਦਰ ਕੌਰ, ਪਵਨ ਜੋਸ਼ੀ, ਨਰਿੰਦਰ ਭੰਡਾਰੀ, ਮਲਕੀਤ ਸਿੰਘ, ਗੌਰਵ ਗਿੱਲ, ਵੀਨੂੰ ਸੇਖੜੀ, ਅਵਤਾਰ ਸਿੰਘ, ਹਰਵੇਲ ਸਿੰਘ, ਬਲਬੀਰ ਸਿੰਘ, ਗੁਰਦੀਪ ਸਿੰਘ ਧੰਮ, ਧਰਮਬੀਰ, ਜਤਿੰਦਰ ਕੁਮਾਰ, ਹਰਜਿੰਦਰ ਨਿਆਣਾ, ਸੁਖਪਾਲ ਸਿੰਘ, ਮੁਖ਼ਤਾਰ ਸਿੰਘ, ਦਵਿੰਦਰ ਕੁਮਾਰ, ਮਨੀਸ਼ਵਰ ਸ਼ਰਮਾ, ਕਰਮਜੀਤ ਸਿੰਘ, ਪਾਰਸ ਧੀਰ, ਅਮਨਪ੍ਰੀਤ ਕੌਰ, ਅਰਸ਼ਦੀਪ ਕੌਰ, ਸੁਨੀਲ ਸ਼ਰਮਾ, ਜਸਪਿੰਦਰ ਕੌਰ, ਹਰਜਿੰਦਰ ਸਿੰਘ, ਗੁਰਜੀਤ ਕੌਰ, ਮਨਜੀਤ ਸਿੰਘ ਤੇ ਕੁਲਬੀਰ ਸਿੰਘ ਨੇ ਵੀ ਮੀਟਿੰਗ ਵਿਚ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਸ ਮਾਮਲੇ ਦਾ ਗੰਭੀਰਤਾ ਨਾਲ ਫ਼ੌਰੀ ਹੱਲ ਨਾ ਕੱਢਿਆ ਤਾਂ ਡੀ.ਟੀ.ਐਫ. ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਲਈ ਮਜਬੂਰ ਹੋਵੇਗੀ | ਜਿਸ ਦੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੀ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਪੈਨਸ਼ਨਰ ਸੂਬਾਈ ਰੈਲੀ ’ਚ ਸ਼ਾਮਲ ਹੋਣ ਲਈ ਫਗਵਾੜਾ ਤੋਂ ਕਾਫ਼ਲਾ ਰਵਾਨਾ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਇਕੱਤਰ ਹੋਇਆ ਕੂੜਾ ਚੁੱਕਣ ਲਈ ਕਾਰਜਸਾਧਕ ਅਫ਼ਸਰ ਤੁਰੰਤ ਬਦਲਵੇਂ ਪ੍ਰਬੰਧ ਕਰਨ-ਅਕਾਸ਼...
Ad Position 24
No active advertisement