05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਸਵਾਮੀ ਪ੍ਰਕਾਸ਼ਾ ਨੰਦ ਜੀ ਮਹਾਰਾਜ ਦਾ 116 ਵਾਂ ਗੁਰੂ ਪੁੰਨਿਆ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 31-07-2026
ਹੁਸੈਨਪੁਰ , 30 ਜੁਲਾਈ (ਤਰਲੋਚਨ ਸਿੰਘ ਸੋਢੀ)-ਸੰਨਿਆਸ ਆਸ਼ਰਮ ਕਾਹਲਵਾਂ (ਕਪੂਰਥਲਾ) ਵਿਖੇ ਸ੍ਰੀ-ਸ੍ਰੀ 1008 ਸਵਾਮੀ ਪ੍ਰਕਾਸ਼ ਆਨੰਦ ਮਹਾਰਾਜ ਜੀ ਦਾ 116ਵਾਂ ਗੁਰੂ ਪੁੰਨਿਆ ਦਾ ਸਾਲਾਨਾ ਮੇਲਾ ਗੱਦੀ ਨਸ਼ੀਨ ਸਵਾਮੀ ਪੂਰਨਾ ਨੰਦ ਜੀ ਮਹਾਂ ਮੰਡਲੇਸ਼ਵਰ ਜੀ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਮੇਲੇ ਵਿਚ ਲੋਕ ਗਾਇਕ ਚਰਨਜੀਤ ਚੰਨੀ, ਸੰਧੂ ਸੁਰਜੀਤ, ਲੋਕ ਗਾਇਕ ਬਲਵਿੰਦਰ ਬੰਟੀ, ਸੂਰਜ ਹੁਸੈਨਪੁਰੀ, ਬਾਜ ਸਿੰਘ ਬਾਜ-ਸੁਖਵਿੰਦਰ ਸੁੱਖੀ, ਵਿਜੇ ਭਾਟੀਆ ਕੱਵਾਲ ਅਤੇ ਨੱਕਾਲ ਪਾਰਟੀ ਨਵਾਂਸ਼ਹਿਰ ਵਾਲੇ, ਸੁਰੇਸ਼ ਯਮਲਾ, ਦੇਵ ਜਗੋਤਾ ਆਦਿ ਵਲੋਂ ਧਾਰਮਿਕ ਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰ ਕੇ ਵੱਡੀ ਗਿਣਤੀ ਵਿਚ ਹਾਜ਼ਰ ਸਰੋਤਿਆਂ ਨੂੰ ਕਹਿਰ ਦੀ ਗਰਮੀ ਬੈਠਣ ਲਈ ਮਜਬੂਰ ਕੀਤਾ | ਇਸ ਤੋਂ ਪਹਿਲਾਂ ਸਵਾਮੀ ਪ੍ਰਕਾਸ਼ਾ ਨੰਦ ਸਰਸਵਤੀ ਜੀ ਦੀ ਬਰਸੀ ਨੂੰ ਸਮਰਪਿਤ ਸ੍ਰੀ ਰਮਾਇਣ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਗੱਦੀ ਨਸ਼ੀਨ ਸੁਆਮੀ ਪੂਰਨਾ ਨੰਦ ਸਰਸਵਤੀ ਜੀ ਅਤੇ ਸਵਾਮੀ ਪ੍ਰਦੀਪਾ ਨੰਦ ਸਰਸਵਤੀ ਵਲੋਂ ਹਵਨ ਯੱਗ ਕੀਤਾ ਗਿਆ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਨ ਉਪਰੰਤ ਬਾਅਦ ਸਵਾਮੀ ਪ੍ਰਕਾਸ਼ਾ ਨੰਦ ਕੀਰਤਨ ਮੰਡਲੀ ਕਾਹਲਵਾਂ ਵਲੋਂ ਵੱਖ-ਵੱਖ ਭਜਨਾਂ ਰਾਹੀਂ ਗੁਰੂ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਮੇਲੇ ਵਿਚ ਆਏ ਸੰਤ ਮਹਾਂਪੁਰਸ਼ਾਂ ਨੂੰ ਭੰਡਾਰਾ ਛਕਾਇਆ ਗਿਆ | ਮੇਲਾ ਪ੍ਰਬੰਧਕ ਕਮੇਟੀ ਸਵਾਮੀ ਪ੍ਰਕਾਸ਼ਾ ਨੰਦ ਜੀ ਮਹਾਰਾਜ ਸੇਵਾ ਸੰਮਤੀ ਕਾਹਲਵਾਂ ਦੇ ਪ੍ਰਧਾਨ ਨੰਬਰਦਾਰ ਲਾਭ ਚੰਦ ਥਿੱਗਲੀ ਅਤੇ ਸੀਨੀਅਰ ਕਮੇਟੀ ਮੈਂਬਰ ਕੁਲਵੰਤ ਰਾਏ ਭੱਲਾ, ਕੈਸ਼ੀਅਰ ਸਰਪੰਚ ਬਲਵਿੰਦਰ ਸਿੰਘ ਕਾਹਲਵਾਂ, ਸਮਾਜਸੇਵੀ ਸਤਨਾਮ ਸਿੰਘ ਸੋਢੀ ਖੈੜਾ, ਜਨਰਲ ਸਕੱਤਰ ਨੰਬਰਦਾਰ ਨਿਰਮਲ ਸਿੰਘ ਕਾਹਲਵਾਂ, ਫ਼ਕੀਰ ਸਿੰਘ ਚਾਹਲ, ਭਾਜਪਾ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੋਜੇਵਾਲ, ਜਗਤਾਰ ਸਿੰਘ ਲਾਡੀ, ਡਾਕਟਰ ਕੁਲਦੀਪ ਰਾਏ ਸ਼ਰਮਾ ਤੇ ਡਾਕਟਰ ਪ੍ਰੇਮ ਲਾਲ ਸਿਧਵਾਂ ਦੋਨਾ, ਲੱਖੀ ਥਿੱਗਲੀ, ਸਰਬਜੀਤ ਕਾਹਲਵਾਂ, ਸਤਨਾਮ ਕਾਹਲਵਾਂ, ਭਜਨ ਰਾਮ ਥਿੱਗਲੀ, ਪੰਡਿਤ ਪ੍ਰਵੀਨ ਕੁਮਾਰ ਖੀਵਾ, ਬਿ੍ਜ ਲਾਲ ਖੀਵਾ, ਸੇਵਾ ਸਿੰਘ ਬਡਿਆਲ, ਤੇਜਾ ਲਾਡੀ ਕਾਹਲਵਾਂ, ਅਸ਼ੋਕ ਕੁਮਾਰ ਸ਼ਰਮਾ ਉੱਗੀ, ਕੁਲਦੀਪ ਸਿੰਘ ਬਲੱਗਣ ਅਤੇ ਅਸ਼ੋਕ ਕੁਮਾਰ ਸ਼ਰਮਾ ਉੱਗੀ ਵਲੋਂ ਸਾਂਝੇ ਤੌਰ ਤੇ ਇਸ ਮੇਲੇ ਵਿਚ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੇਵਾਦਾਰਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮਨਜੀਤ ਸਿੰਘ ਮਾਨ ਕਾਲਾ ਸੰਘਿਆਂ, ਠੇਕੇਦਾਰ ਵਿਜੇ ਕੁਮਾਰ, ਸ਼ਾਮ ਕੁਮਾਰ ਕਾਲ਼ਾ ਸੰਘਿਆਂ, ਸਰਬਜੀਤ ਸਿੰਘ, ਸੁਰਿੰਦਰ ਕੁਮਾਰ ਖੀਵਾ, ਪ੍ਰਧਾਨ ਬੱਗਾ ਗਿੱਲ, ਗਿਆਨ ਚੰਦ ਭੱਟੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਲਾਠੀਚਾਰਜ ਦੇ ਵਿਰੋਧ ’ਚ ਫਗਵਾੜਾ ਮੁਕੰਮਲ ਬੰਦ, ਸਫ਼ਾਈ ਕਾਮਿਆਂ ਦਾ ਧਰਨਾ ਚੌਥੇ ਦਿਨ ਵੀ ਜਾਰੀ ਰਿਹਾ ਅਗਲੀ ਖ਼ਬਰ ਸੁਲਤਾਨਪੁਰ ਲੋਧੀ ਖੇਤਰ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦਾ ਪਰਦਾਫਾਸ਼
Ad Position 24
No active advertisement