06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਗੁਰਦੁਆਰਾ ਟਾਹਲੀ ਸਾਹਿਬ ਤੇ ਸਾਇੰਸ ਸਿਟੀ ਦਾ ਵਿੱਦਿਅਕ ਟੂਰ ਯਾਦਗਾਰੀ ਰਿਹਾ

ਨਕੋਦਰ, 6 ਨਵੰਬਰ (ਗੁਰਵਿੰਦਰ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲਾਂ, ਜਿਸ ’ਚ ਸਰਕਾਰੀ ਪ੍ਰਾਇਮਰੀ ਸਕੂਲ ਭੋਡੀਪੁਰ, ਸ. ਪ.

Ad Position 21
No active advertisement
ਅਜੀਤ ਡੈਸਕ 07-11-2026
ਨਕੋਦਰ, 6 ਨਵੰਬਰ (ਗੁਰਵਿੰਦਰ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲਾਂ, ਜਿਸ ’ਚ ਸਰਕਾਰੀ ਪ੍ਰਾਇਮਰੀ ਸਕੂਲ ਭੋਡੀਪੁਰ, ਸ.ਪ.ਸ. ਬਾੜਾ ਸਿੱਧਪੁਰ, ਸ.ਪ.ਸ. ਗਿੱਲ, ਸਰਕਾਰੀ ਪ੍ਰਾਇਮਰੀ ਸਕੂਲ. ਬੱਲ ਕੋਹਨਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਕੰਗ ਸਾਹਿਬ ਰਾਏ ਦਾ ਨਾਂਅ ਸ਼ੁਮਾਰ ਹੈ, ਦੇ ਵਿਦਿਆਰਥੀਆਂ ਦਾ ਇਤਿਹਾਸਕ ਤੇ ਵਿਗਿਆਨਕ ਟੂਰ ਗੁਰਦੁਆਰਾ ਟਾਹਲੀ ਸਾਹਿਬ ਤੇ ਸਾਇੰਸ ਸਿਟੀ ਕਪੂਰਥਲਾ ਵਿਖੇ ਸੰਬੰਧਿਤ ਸਕੂਲਾਂ ਦੇ ਅਧਿਆਪਕਾਂ ਦੀ ਨਿਗਰਾਨੀ ਹੇਠ ਲਿਜਾਇਆ ਗਿਆ। ਇਸ ਵਿੱਦਿਅਕ ਯਾਤਰਾ ਦੌਰਾਨ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਮੈਰੀ ਕਿਊਰੀ ਦੇ ਜਨਮ ਦਿਨ ਨੂੰ ਵਿਸ਼ੇਸ਼ ਰੂਪ ’ਚ ਮਨਾਇਆ ਗਿਆ। ਉਸ ਦੀਆਂ ਖੋਜਾਂ, ਜੀਵਨ ਤੇ ਪ੍ਰਾਪਤੀਆਂ ‘ਤੇ ਬੜੇ ਹੀ ਢੁਕਵੇਂ ਢੰਗ ਨਾਲ਼ ਚਾਨਣਾ ਪਾਇਆ ਗਿਆ।ਇਸੇ ਤਰ੍ਹਾਂ ਸਾਇੰਸ ਸਿਟੀ ਦੀ ਯਾਤਰਾ, ਬੋਟਿੰਗ ਤੇ ਗਿਆਨ ਵਿਗਿਆਨ ਦੀ ਚਰਚਾ ਆਦਿ ਉਪਰੰਤ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਪਹੁੰਚਿਆ ਗਿਆ, ਜੋ ਕਿ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ਼ ਸੰਬੰਧਿਤ ਇਤਿਹਾਸਕ ਸਥਾਨ ਹੈ, ਦੇ ਦਰਸ਼ਨ ਦੀਦਾਰੇ ਕੀਤੇ ਗਏ ਤੇ ਵਿਦਿਆਰਥੀਆਂ ਨੂੰ ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ। ਇਸੇ ਦੌਰਾਨ ਗੁਰੂ ਘਰ ਦਾ ਲੰਗਰ ਛਕਣ ਉਪਰੰਤ ਅਧਿਆਪਕਾਂ ਵਲੋਂ ਸੇਵਾ ਭਾਵਨਾ ਦੀ ਉਦਾਹਰਨ ਪੇਸ਼ ਕੀਤੀ ਗਈ। ਇਸ ਸਮੇਂ ਸਾਇੰਸ-ਸਿਟੀ ਤੋਂ ਬਤੌਰ ਗਾਇਡ ਐਜੁਕੇਸ਼ਨ ਅਫ਼ਸਰ ਹਰਸਿਮਰਨ ਕੌਰ ਅਤੇ ਕੋ-ਕੋਆਰਡੀਨੇਟਰ ਮਨਪ੍ਰੀਤ ਕੌਰ ਨੇ ਕਾਬਲੇ ਤਾਰੀਫ਼ ਭੂਮਿਕਾ ਨਿਭਾਈ। ਸਰਕਾਰੀ ਪ੍ਰਾਇਮਰੀ ਸਕੂਲ ਭੋਡੀਪੁਰ ਦੇ ਮੁਖੀ ਜਸਵੀਰ ਸਿੰਘ ਸ਼ਾਇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਸਕੂਲਾਂ ਦੇ ਸਾਂਝੇ ਵਿੱਦਿਅਕ ਟੂਰ ’ਚ ਸੈਂਟਰ ਗਾਂਧਰਾਂ ਤੇ ਕਲੱਸਟਰ ਮੱਲ੍ਹੀਆਂ ਕਲਾਂ ਦੇ ਅਧਿਆਪਕਾਂ ਨੇ ਵੱਡੀ ਭੂਮਿਕਾ ਨਿਭਾਈ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਹਿੱਤ ਅਜਿਹੇ ਉਪਰਾਲੇ ਅਹਿਮ ਤੇ ਲੋੜੀਂਦੇ ਹਨ। ਇਸ ਸਮੇਂ ਐੱਚ.ਟੀ. ਬਲਜੀਤ ਸਿੰਘ, ਮੁਕੇਸ਼ ਕੁਮਾਰ ਮਹਿਮੀ, ਗੁਰਦੀਪ ਸਿੰਘ, ਜਸਪਾਲ ਸਿੰਘ, ਸੁਖਵੰਤ ਕੌਰ, ਹਰਪ੍ਰੀਤ ਕੌਰ, ਜਸਵੀਰ ਕੌਰ, ਰਣਜੀਤ ਕੌਰ, ਰੁਪਿੰਦਰ ਕੌਰ, ਅਰਸ਼ਦੀਪ ਕੌਰ, ਅਮਰਜੀਤ ਕੌਰ ਅਤੇ ਕਰਨਜੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ ਚ ਇੱਕ ਦੀ ਮੌਤ ਅਗਲੀ ਖ਼ਬਰ ਪੰਜਾਬ ਸਰਕਾਰ ਨੇ ‘ਲਾਲ ਲਕੀਰ’ ਅੰਦਰਲੇ ਮਾਲਕਾਂ ਨੂੰ ‘ਮੇਰਾ ਘਰ-ਮੇਰੇ ਨਾਮ’ ਕਰ ਕੇ ‘ਪ੍ਰੇਸ਼ਾਨੀ ਮੁਕਤ’ ਕੀਤਾ : ਇੰਚਾਰਜ ਪ...
Ad Position 24