05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਨਾਨਕ ਸਿੰਘ ਦੀਆਂ ਰਚਨਾਵਾਂ ਸਮਾਜਿਕ ਚੇਤਨਾ, ਮਨੁੱਖੀ ਸੰਵੇਦਨਾ ਤੇ ਯੁੱਗ ਚਿੰਤਨ ਦਾ ਦਰਪਣ ਹਨ-ਡਾ. ਰਵੀ ਰਵਿੰਦਰ

Ad Position 21
No active advertisement
ਅਜੀਤ ਡੈਸਕ 31-07-2026
ਕਪੂਰਥਲਾ, 30 ਜੁਲਾਈ (ਅਮਰਜੀਤ ਕੋਮਲ)-ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵਲੋਂ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਸਹਿਯੋਗ ਨਾਲ ਉੱਘੇ ਨਾਵਲਕਾਰ ਨਾਨਕ ਸਿੰਘ ਨੂੰ ਸਮਰਪਿਤ ‘ਨਾਨਕ ਸਿੰਘ ਰਚਨਾਵਲੀ-ਚਿੰਤਨ, ਚੇਤਨਾ ਅਤੇ ਵਿਭਿੰਨ ਪਸਾਰ’ ਸਬੰਧੀ ਇਕ ਵਿਸ਼ੇਸ਼ ਵਿਚਾਰ ਗੋਸ਼ਟੀ ਕਮ ਵਰਕਸ਼ਾਪ ਕਰਵਾਈ ਗਈ | ਜਿਸਦੀ ਰਸਮੀ ਸ਼ੁਰੂਆਤ ਵਿਭਾਗੀ ਧੁਨੀ ਨਾਲ ਹੋਈ | ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਵਰਕਸ਼ਾਪ ਵਿਚ ਸ਼ਾਮਲ ਹੋਏ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਹੋਰ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ | ਉਨ੍ਹਾਂ ਨਾਨਕ ਸਿੰਘ ਦੇ ਪੰਜਾਬੀ ਸਾਹਿਤ ਵਿਚ ਪਾਏ ਵਡਮੁੱਲੇ ਯੋਗਦਾਨ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਤੇ ਭਾਸ਼ਾ ਵਿਭਾਗ ਪੰਜਾਬ ਵਲੋਂ ਅਜਿਹੀਆਂ ਸਾਹਿਤਕ ਗਤੀਵਿਧੀਆਂ ਕਰਵਾਉਣ ਲਈ ਧੰਨਵਾਦ ਵੀ ਕੀਤਾ | ਸਮਾਗਮ ਵਿਚ ਨਾਨਕ ਸਿੰਘ ਦੇ ਪੋਤੇ ਦਿਲਰਾਜ ਸਿੰਘ ਸੂਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਜਦਕਿ ਵਰਕਸ਼ਾਪ ਦੀ ਪ੍ਰਧਾਨਗੀ ਡਾ. ਅਰਚਨਾ ਗਰਗ ਨੇ ਕੀਤੀ ਤੇ ਵਿਸ਼ੇਸ਼ ਮਹਿਮਾਨ ਵਜੋਂ ਪੁਸ਼ਪਿੰਦਰ ਕੌਰ ਸਪੁੱਤਰੀ ਨਾਨਕ ਸਿੰਘ ਤੇ ਉਨ੍ਹਾਂ ਦੇ ਬੇਟੇ ਸੁਖਬੀਰ ਸਿੰਘ ਤੇ ਨੂੰ ਹ ਪ੍ਰਭਦੀਪ ਕੌਰ ਸ਼ਾਮਲ ਹੋਏ | ਸਮਾਗਮ ਦੇ ਉਦਘਾਟਨੀ ਸੈਸ਼ਨ ਵਿਚ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ ਡਾ. ਰਵੀ ਰਵਿੰਦਰ ਡੀਨ ਦਿੱਲੀ ਯੂਨੀਵਰਸਿਟੀ ਨੇ ਨਾਨਕ ਸਿੰਘ ਦੀਆਂ ਰਚਨਾਵਾਂ ਦੀ ਪਰਸੰਗਿਤਾ ਤੇ ਚਰਚਾ ਕਰਦਿਆਂ ਕਿਹਾ ਕਿ ਨਾਨਕ ਸਿੰਘ ਦੀਆਂ ਰਚਨਾਵਾਂ ਸਿਰਫ਼ ਕਹਾਣੀਆਂ ਤੇ ਨਾਵਲ ਨਹੀਂ ਬਲਕਿ ਸਮਾਜਿਕ ਚੇਤਨਾ, ਮਨੁੱਖੀ ਸੰਵੇਦਨਾ ਤੇ ਯੁੱਗ ਚਿੰਤਨ ਦਾ ਦਰਪਣ ਹਨ ਤੇ ਉਨ੍ਹਾਂ ਦੇ ਸਾਹਿਤ ਨੇ ਪੰਜਾਬੀ ਸਮਾਜ ਨੂੰ ਇਕ ਨਵੀਂ ਸੋਚ ਤੇ ਨੈਤਿਕ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਵਿਦਿਆਰਥੀਆਂ ਦੇ ਨਾਲ ਨਾਨਕ ਸਿੰਘ ਦੇ ਨਾਵਲ, ਕਹਾਣੀਆਂ ਤੇ ਕਵਿਤਾਵਾਂ ਵਿਚੋਂ ਕੁੱਝ ਹਿੱਸੇ ਸਾਂਝੇ ਕਰਦਿਆਂ ਉਨ੍ਹਾਂ ਦੇ ਜੀਵਨ ਮੂਲ ਨੂੰ ਬਾਖ਼ੂਬੀ ਨਾਲ ਪੇਸ਼ ਕੀਤਾ | ਮੁੱਖ ਮਹਿਮਾਨ ਦਿਲਰਾਜ ਸਿੰਘ ਸੂਰੀ ਨੇ ਵਰਕਸ਼ਾਪ ਵਿਚ ਬੋਲਦਿਆਂ ਨਾਨਕ ਸਿੰਘ ਨਾਲ ਆਪਣੇ ਬਿਤਾਏ ਪਰਿਵਾਰਕ ਪਲ, ਉਨ੍ਹਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਕਿਹਾ ਕਿ ਉਹ ਨਾਨਕ ਸਿੰਘ ਜੀ ਦੇ ਇਤਿਹਾਸਕ ਨਾਵਲਾਂ ਦਾ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ ਕਰ ਰਹੇ ਹਨ | ਕਾਲਜ ਦੀ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਕਿਹਾ ਕਿ ਅਜਿਹੇ ਸਮਾਗਮ ਵਿਚ ਵਿਦਿਆਰਥੀਆਂ ਤੇ ਖੋਜਾਰਥੀਆਂ ਨੂੰ ਆਪਣੇ ਮਹਾਨ ਸਾਹਿਤਕਾਰਾਂ ਦੇ ਵਿਚਾਰਾਂ ਨਾਲ ਜੋੜਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਵਲੋਂ ਇਹ ਵਰਕਸ਼ਾਪ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਵਰਕਸ਼ਾਪ ਦੇ ਦੂਜੇ ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਡਾ. ਸੋਹਣ ਸਿੰਘ ਐਸੋਸੀਏਟ ਪ੍ਰੋਫੈਸਰ ਦਿੱਲੀ ਯੂਨੀਵਰਸਿਟੀ ਨੇ ਕੀਤੀ | ਇਸ ਸੈਸ਼ਨ ਵਿਚ ਤਕਨੀਕੀ ਬੁਲਾਰੇ ਵਜੋਂ ਡਾ. ਰੰਜੂ ਬਾਲਾ, ਡਾ. ਸਰਦੂਲ ਸਿੰਘ ਔਜਲਾ ਤੇ ਡਾ. ਜਸਦੀਪ ਸਿੰਘ ਕੌਰ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ | ਬੁਲਾਰਿਆਂ ਨੇ ਨਾਨਕ ਸਿੰਘ ਦੀ ਰਚਨਾਵਲੀ ਦੇ ਵੱਖ-ਵੱਖ ਪਹਿਲੂਆਂ, ਸ਼ੈਲੀ, ਸਮਾਜਿਕ-ਰਾਜਨੀਤਿਕ ਚੇਤਨਾ ‘ਤੇ ਡੰੂਘਾਈ ਨਾਲ ਚਰਚਾ ਕੀਤੀ | ਡਾ. ਸੋਹਣ ਸਿੰਘ ਨੇ ਸਾਰੇ ਖੋਜ ਪੱਤਰਾਂ ਵਿਚ ਬੁਲਾਰਿਆਂ ਵਲੋਂ ਨਾਨਕ ਸਿੰਘ ਦੇ ਸਾਹਿਤ ਦੀਆਂ ਨਵੀਆਂ ਪਰਤਾਂ ਫਰੋਲਣ ਲਈ ਯਤਨਾ ਦੀ ਸ਼ਲਾਘਾ ਕੀਤੀ | ਇਸ ਮੌਕੇ ਭਾਸ਼ਾ ਵਿਭਾਗ ਵਲੋਂ ਜਸਪ੍ਰੀਤ ਕੌਰ, ਪਿ੍ੰਸੀਪਲ ਪ੍ਰੋਮਿਲਾ ਅਰੋੜਾ, ਡਾ. ਅਰਚਨਾ ਗਰਗ, ਉਪ ਪਿ੍ੰਸੀਪਲ ਕੁਲਵਿੰਦਰ ਕੌਰ ਨੇ ਮੁੱਖ ਮਹਿਮਾਨ ਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਵਰਕਸ਼ਾਪ ਦੀ ਸਮਾਪਤੀ ‘ਤੇ ਜਸਪ੍ਰੀਤ ਕੌਰ ਨੇ ਵਿਦਵਾਨ ਬੁਲਾਰਿਆਂ, ਕਾਲਜ ਦੇ ਪ੍ਰਬੰਧਕਾਂ, ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਕੁਲਦੀਪ ਚੌਹਾਨ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ | ਇਸ ਮੌਕੇ ਲੇਖਕ ਤੇ ਪੱਤਰਕਾਰ ਜਸਪ੍ਰੀਤ ਸਿੰਘ ਧਿੰਜਣ ਤੋਂ ਇਲਾਵਾ ਹਿੰਦੂ ਕੰਨਿਆ ਕਾਲਜ ਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਸਟਾਫ਼ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਪ ਸਰਕਾਰ ਹੁਣ ਭਾਵੇਂ ਲੋਕਾਂ ਦੇ ਘਰਾਂ ਵਿਚ ਸੋਨੇ ਦੀਆਂ ਇੱਟਾਂ ਵੀ ਲਗਾ ਦੇਵੇ ਪਰ ਲੋਕ ਇਸ ਨੂੰ ਵੋਟ ਨਹੀਂ ਦੇਣਗੇ-ਆਹਲੀ ਅਗਲੀ ਖ਼ਬਰ ਐਸ.ਆਈ.ਆਰ. ਦੌਰਾਨ ਜ਼ਿਲ੍ਹੇ ਵਿਚ ਗਣਨਾ ਫਾਰਮਾਂ ਦਾ 100 ਪ੍ਰਤੀਸ਼ਤ ਡਿਜੀਟਾਈਜੇਸ਼ਨ ਮੁਕੰਮਲ-ਅਕਾਸ਼ ਬਾਂਸਲ
Ad Position 24
No active advertisement