03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਝੋਨੇ ਦੀ ਕਟਾਈ ਤੋਂ ਪਹਿਲਾਂ ਸ਼ੈਲਰਾਂ ਵਿਚ ਜਮ੍ਹਾਂ ਝੋਨੇ ਦੀ ਛਡਾਈ ਕਰਵਾ ਕੇ ਖ਼ਾਲੀ ਕੀਤੇ ਜਾਣ-ਸ਼ੈਲਰ ਮਾਲਕ

ਫੱਤੂਢੀਂਗਾ, 2 ਅਗਸਤ (ਬਲਜੀਤ ਸਿੰਘ)-ਪਿਛਲੇ ਕਰੀਬ 2 ਮਹੀਨੇ ਤੋਂ ਉੱਪਰ ਸਮੇਂ ਤੋਂ ਪੰਜਾਬ ਦੇ ਸ਼ੈਲਰ ਬੰਦ ਪਏ ਹਨ ਪਰ ਇਨ੍ਹਾਂ ਵਿਚ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਤੇ ਕਰੀਬ 2 ਮਹੀਨੇ ਤੋਂ ਪਹਿਲਾਂ ਅਗੇਤੇ ਝੋਨੇ ਦੀ ਫ਼ਸਲ ਦੀ ਕਟਾਈ ਹੋਣ ਜਾ ਰਹੀ ਹੈ,ਪਰ ਸ਼ੈਲਰ ਮਾਲਕ ਪਹਿਲੇ ਤੋਂ ਪਏ ਝੋਨੇ ਦੀ ਸਾਂਭ ਸੰਭਾਲ ਕਰ ਰਹੇ ਹਨ,ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਮੁੱਖ ਆਗੂ ਜੈ ਪਾਲ ਗੋਇਲ, ਵਿਜੇ ਕੁਮਾਰ ਗੋਇਲ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਦੋ ਮਹੀਨੇ ਤੋਂ ਉੱਪਰ ਹੋ ਗਏ ਹਨ ਕੋਈ ਵੀ ਸਪੈਸ਼ਲ ਨਹੀਂ ਲੱਗ ਰਹੀ ਤੇ ਚੌਲਾਂ ਨਾਲ ਗੁਦਾਮ ਭਰੇ ਪਏ ਹਨ ਉਨ੍ਹਾਂ ਦੱਸਿਆ ਕਿ ਫੱਤੂਢੀਂਗਾ ਵਿਚ ਜਿੰਨੇ ਵੀ ਸ਼ੈਲਰ ਹਨ ਸਾਰਿਆਂ ਕੋਲ ਝੋਨੇ ਦੀ ਛਡਾਈ ਕਰਨ ਲਈ ਹਰੇਕ ਸ਼ੈਲਰ ਵਿਚ ਇਕ ਲੱਖ ਤੋਂ ਉੱਪਰ ਬੋਰਾ ਪਿਆ ਹੈ,ਪਰ ਪੰਜਾਬ ਤੇ ਕੇਂਦਰ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ | ਜਿਸ ਕਾਰਨ ਆਉਣ ਵਾਲੇ ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਨੂੰ ਮੁਸ਼ਕਲ ਆ ਸਕਦੀ ਹੈ | ਉਨ੍ਹਾਂ ਦੱਸਿਆ ਕਿ ਲਗਾਤਾਰ ਕੰਮ ਨਾ ਚੱਲਣ ਕਾਰਨ ਪ੍ਰਵਾਸੀ ਮਜ਼ਦੂਰ ਵੀ ਆਪਣੇ ਸੂਬਿਆਂ ਵਿਚ ਚਲੇ ਗਏ ਹਨ , ਜਿਸ ਕਾਰਨ ਸ਼ੈਲਰ ਮਾਲਕਾਂ ਨੂੰ ਮਜ਼ਦੂਰਾਂ ਦੀ ਵੀ ਸਮੱਸਿਆ ਆ ਰਹੀ ਹੈ | ਪੰਜਾਬ ਵਿਚ ਇਸ ਸਾਲ ਬਰਸਾਤ ਘੱਟ ਹੋਣ ਕਾਰਨ ਝੋਨੇ ਦੀ ਪੈਦਾਵਾਰ ਵੱਧ ਹੋਣ ਦਾ ਅਨੁਮਾਨ ਖੇਤੀਬਾੜੀ ਮਾਹਿਰਾਂ ਵੱਲੋਂ ਲਗਾਇਆ ਜਾ ਰਿਹਾ ਹੈ, ਕਿਉਂ ਕਿ ਖ਼ੁਸ਼ਕ ਮੌਸਮ ਵਿਚ ਝੋਨੇ ਦੀ ਪੈਦਾਵਾਰ ਵੱਧ ਨਿਕਲਦੀ ਹੈ |ਇਸ ਕਾਰਨ ਪਹਿਲਾਂ ਤੋਂ ਹੀ ਨੱਕੋ ਨੱਕ ਭਰੇ ਸ਼ੈਲਰਾਂ ਵਿਚ ਆਉਣ ਵਾਲੇ ਸਮੇਂ ਵਿਚ ਝੋਨਾ ਦੀ ਫ਼ਸਲ ਰੱਖਣਾ ਮੁਸ਼ਕਲ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਜਿੰਨਾ ਜ਼ਿਲਿਆਂ ਵਿਚ ਸਬਜ਼ੀ ਦੀ ਪੈਦਾਵਾਰ ਕੀਤੀ ਜਾਂਦੀ ਹੈ ਉੱਥੇ ਕਿਸਾਨਾਂ ਵੱਲੋਂ ਪੀ ਆਰ 26 ਜਾ ਹਾਈਬਿ੍ਡ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਖੇਤੀ ਕੀਤੀ ਹੋਈ ਹੈ ਸੋ ਮਹਿਜ਼ 90 ਦਿਨ ਵਿਚ ਤਿਆਰ ਹੋ ਜਾਂਦੀ ਹੈ |ਜਿਸ ਕਾਰਨ 15 ਸਤੰਬਰ ਤੋਂ ਘੱਟ ਸਮਾਂ ਲੈਣ ਵਾਲੀਆਂ ਇਨ੍ਹਾਂ ਕਿਸਮਾਂ ਦੀ ਕਟਾਈ ਹੋਣੀ ਸ਼ੁਰੂ ਹੋ ਜਾਵੇਗੀ , ਜਿਸ ਕਾਰਨ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਚੌਲਾਂ ਦੀ ਚੁਕਾਈ ਕਰਵਾਉਣ ਲਈ ਠੋਸ ਕਦਮ ਚੁੱਕਣ |

Ad Position 21
No active advertisement
ਅਜੀਤ ਡੈਸਕ 03-08-2026

Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਠੱਟਾ ਨਵਾਂ ਵਲੋਂ ਸਥਾਪਿਤ ਕੀਤੇ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਸੱਜਣ ਸਿੰਘ ਚੀਮਾ ਵਲੋਂ ਉਦਘਾਟਨ ਅਗਲੀ ਖ਼ਬਰ ਢਾਬੇ ’ਤੇ ਭੁੱਲਿਆ ਕੀਮਤੀ ਬੈਗ ਵਾਪਸ ਕਰਕੇ ਇਮਾਨਦਾਰੀ ਦਿਖਾਈ
Ad Position 24
No active advertisement