ਗ੍ਰਾਮ ਪੰਚਾਇਤ ਠੱਟਾ ਨਵਾਂ ਵਲੋਂ ਸਥਾਪਿਤ ਕੀਤੇ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਸੱਜਣ ਸਿੰਘ ਚੀਮਾ ਵਲੋਂ ਉਦਘਾਟਨ
ਸੁਲਤਾਨਪੁਰ ਲੋਧੀ, 2 ਅਗਸਤ (ਥਿੰਦ)-ਅਮਰ ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਿੱਜਦਾ ਕਰਦਿਆਂ ਗ੍ਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਗਏ ਬੁੱਤ ਦਾ ਫ਼ੁਲ ਮਲਾਵਾਂ ਭੇਟ ਕਰਕੇ ਉਦਘਾਟਨ ਹਲਕਾ ਇੰਚਾਰਜ ਅਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਵੱਲੋਂ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ | ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਤੇ ਸਰਪੰਚ ਸੁਖਵਿੰਦਰ ਸਿੰਘ ਸੌਂਦ ਚੇਅਰਮੈਨ ਰਾਮਗੜ੍ਹੀਆ ਵੈੱਲਫੇਅਰ ਬੋਰਡ ਕਪੂਰਥਲਾ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਅਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਸਥਾਪਿਤ ਕੀਤਾ ਗਿਆ ਸ਼ਹੀਦ ਊਧਮ ਸਿੰਘ ਦਾ ਬੁੱਤ ਸਾਡੇ ਬੱਚਿਆਂ ਨੂੰ ਦੇਸ਼ ਭਗਤੀ ਲਈ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ | ਇਸ ਮੌਕੇ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਸਰਪੰਚ ਸੁਖਵਿੰਦਰ ਸਿੰਘ ਸੌਂਦ ਨੇ ਕਿਹਾ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਸਥਾਪਿਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਹੈ | ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਗ੍ਰਾਮ ਪੰਚਾਇਤ ਆਉਣ ਵਾਲੇ ਸਮੇਂ ਵਿਚ ਪਿੰਡ ਵਾਸੀਆਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ | ਇਸ ਮੌਕੇ ਬੀ. ਡੀ.
ਖ
ਖੇਤਰੀ ਟਰਾਂਸਪੋਰਟ ਅਫ਼ਸਰ (ਆਰ.ਟੀ.ਓ.) ਹਰਕਰਮ ਸਿੰਘ ਦੀ ਤਸਵੀਰ |
03-08-2026
ਸੁਲਤਾਨਪੁਰ ਲੋਧੀ, 2 ਅਗਸਤ (ਥਿੰਦ)-ਅਮਰ ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਿੱਜਦਾ ਕਰਦਿਆਂ ਗ੍ਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਪਿੰਡ ਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਗਏ ਬੁੱਤ ਦਾ ਫ਼ੁਲ ਮਲਾਵਾਂ ਭੇਟ ਕਰਕੇ ਉਦਘਾਟਨ ਹਲਕਾ ਇੰਚਾਰਜ ਅਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਵੱਲੋਂ ਇਲਾਕਾ ਨਿਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ | ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਤੇ ਸਰਪੰਚ ਸੁਖਵਿੰਦਰ ਸਿੰਘ ਸੌਂਦ ਚੇਅਰਮੈਨ ਰਾਮਗੜ੍ਹੀਆ ਵੈੱਲਫੇਅਰ ਬੋਰਡ ਕਪੂਰਥਲਾ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਅਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਸਥਾਪਿਤ ਕੀਤਾ ਗਿਆ ਸ਼ਹੀਦ ਊਧਮ ਸਿੰਘ ਦਾ ਬੁੱਤ ਸਾਡੇ ਬੱਚਿਆਂ ਨੂੰ ਦੇਸ਼ ਭਗਤੀ ਲਈ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ | ਇਸ ਮੌਕੇ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਸਰਪੰਚ ਸੁਖਵਿੰਦਰ ਸਿੰਘ ਸੌਂਦ ਨੇ ਕਿਹਾ ਸ਼ਹੀਦ ਊਧਮ ਸਿੰਘ ਦੇ ਬੁੱਤ ਨੂੰ ਸਥਾਪਿਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਹੈ | ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਗ੍ਰਾਮ ਪੰਚਾਇਤ ਆਉਣ ਵਾਲੇ ਸਮੇਂ ਵਿਚ ਪਿੰਡ ਵਾਸੀਆਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ | ਇਸ ਮੌਕੇ ਬੀ.ਡੀ.ਪੀ.ਓ. ਜਸਬੀਰ ਕੌਰ, ਮਾਸਟਰ ਮਹਿੰਗਾ ਸਿੰਘ, ਹੈੱਡਮਾਸਟਰ ਨਿਰੰਜਨ ਸਿੰਘ, ਪ੍ਰੋ. ਬਲਬੀਰ ਸਿੰਘ ਮੋਮੀ, ਪ੍ਰੋ. ਜਸਵੰਤ ਸਿੰਘ, ਪ੍ਰਧਾਨ ਦਿਲਪ੍ਰੀਤ ਸਿੰਘ ਟੋਡਰਵਾਲ, ‘ਆਪ’ ਆਗੂ ਲਖਵੀਰ ਸਿੰਘ ਲਾਲੀ, ਦਲਜੀਤ ਸਿੰਘ ਲਾਡੀ, ਮਲਕੀਤ ਸਿੰਘ ਵਲੈਤੀਆ, ਬਖ਼ਸ਼ੀਸ਼ ਸਿੰਘ ਚੇਲਾ, ਪਰਮਜੀਤ ਸਿੰਘ ਬਿੱਟੂ, ਐਡਵੋਕੇਟ ਬਲਵਿੰਦਰ ਸਿੰਘ ਮੋਮੀ, ਚਰਨਜੀਤ ਸਿੰਘ ਮੋਮੀ, ਗੁਲਜ਼ਾਰ ਸਿੰਘ ਮੋਮੀ, ਗੁਰਮੇਜ ਕੌਰ ਨਰਿੰਦਰ ਕੌਰ, ਸੀਮਾ ਰਾਣੀ, ਸੰਤੋਖ ਸਿੰਘ, ਬਲਬੀਰ ਸਿੰਘ, ਗੁਰਜੀਤ ਸਿੰਘ ਮੋਮੀ, ਲਵਪ੍ਰੀਤ ਸਿੰਘ, ਮਲਕੀਤ ਸਿੰਘ, ਸਵਰਨ ਸਿੰਘ ਵਪਾਰੀ, ਹਰਮੇਲ ਸਿੰਘ, ਸਵਰਨ ਸਿੰਘ ਦੋਹਾ ਕਤਰ, ਸਵਰਨ ਸਿੰਘ ਜੰਮੂ, ਦਿਲਬਾਗ ਸਿੰਘ ਝੰਡ, ਹਰਪ੍ਰੀਤ ਸਿੰਘ ਸ਼ਾਹ, ਦਲਜੀਤ ਸਿੰਘ, ਫੁੰਮ੍ਹਣ ਸਿੰਘ ਪ੍ਰਧਾਨ ਸੁਸਾਇਟੀ, ਮਲਕੀਤ ਸਿੰਘ ਸੌਂਦ, ਰੁਸਤਮ ਮੋਮੀ, ਸ਼ਿੰਗਾਰਾ ਸਿੰਘ ਮੋਮੀ ਸੈਕਟਰੀ ਜਸਵੀਰ ਸਿੰਘ,ਬਚਨ ਸਿੰਘ ਡੀ.ਐਸ.ਪੀ., ਸੁਖਦੇਵ ਸਿੰਘ ਐਸ ਡੀ ਓ ਆਦਿ ਹਾਜ਼ਰ ਸਨ |