06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਜੇ.ਸੀ.ਟੀ. ਕਾਲੋਨੀ ਖਾਲੀ ਕਰਨ ਦੇ ਨੋਟਿਸ ਖਿਲਾਫ਼ ਕਲੋਨੀ ਵਾਸੀਆਂ ਦਾ ਰੋਸ ਪ੍ਰਦਰਸ਼ਨ ਇੰਡੀਆ ਸਕਿੱਲਜ਼ ਮੁਕਾਬਲੇ ’ਚ ਜੀ.ਐਨ.ਏ. ਯੂਨੀਵਰਸਿਟੀ ਦਾ ਸ਼ਾਨਦਾਰ ਪ੍ਰਦਰਸ਼ਨ ਵਿਦਿਆਰਥੀਆਂ ਨੇ ਜਿੱਤੇ ਸੋਨ, ਚਾਂਦੀ ਅਤੇ ਕੌਮੀ ਕਾਂਸੀ ਤਗਮੇ

ਫਗਵਾੜਾ, 3 ਅਗਸਤ (ਹਰਜੋਤ ਸਿੰਘ ਚਾਨਾ)- ਜੀਐਨਏ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਕਿੱਲ ਇੰਡੀਆ ਮਿਸ਼ਨ ਤਹਿਤ ਕਰਵਾਏ ਗਏ ਇੰਡੀਆ ਸਕਿੱਲਜ਼ ਮੁਕਾਬਲਾ 2025-26 ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾਮ ਰੌਸ਼ਨ ਕੀਤਾ ਹੈ | ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸੋਨੇ, ਚਾਂਦੀ ਤੇ ਕੌਮੀ ਪੱਧਰ ‘ਤੇ ਕਾਂਸੀ ਦੇ ਤਮਗੇ ਜਿੱਤੇ | ਸਕੂਲ ਆਫ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ ਦੇ ਵਿਦਿਆਰਥੀਆਂ ਨੇ ਇੰਡੀਆ ਸਕਿੱਲਜ਼ ਮੁਕਾਬਲਾ–ਨਾਰਥ ਜ਼ੋਨ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੁਕਾਬਲੇ ‘ਚ 9 ਰਾਜਾਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਚੁਣੇ ਗਏ ਪ੍ਰਤੀਯੋਗੀਆਂ ਨੇ 63 ਵੱਖ-ਵੱਖ ਹੁਨਰ ਸ਼੍ਰੇਣੀਆਂ ‘ਚ ਹਿੱਸਾ ਲਿਆ | ਰੋਬੋਟ ਸਿਸਟਮਜ਼ ਇੰਟੀਗ੍ਰੇਸ਼ਨ ਸ਼੍ਰੇਣੀ ‘ਚ ਰੋਬੋਟਿਕਸ ਐਂਡ ਆਟੋਮੇਸ਼ਨ ਇੰਜੀਨੀਅਰਿੰਗ ਦੇ ਬੀ. ਟੈੱਕ ਵਿਦਿਆਰਥੀ ਗੋਰਾਂਸ਼ ਸ਼ਰਮਾ ਤੇ ਏਕਮਜੀਤ ਸਿੰਘ ਨੇ ਸ਼ਾਨਦਾਰ ਤਕਨੀਕੀ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਹਾਸਲ ਕੀਤਾ | ਦੋਵੇਂ ਵਿਦਿਆਰਥੀਆਂ ਨੂੰ 75,000-75,000 ਦੀ ਨਕਦ ਇਨਾਮੀ ਰਾਸ਼ੀ ਵੀ ਪ੍ਰਦਾਨ ਕੀਤੀ ਗਈ | ਇਸੇ ਤਰ੍ਹਾਂ ਸੀਐਨਸੀ ਮਿਲਿੰਗ ਸ਼੍ਰੇਣੀ ‘ਚ ਮਕੈਨੀਕਲ ਆਟੋਮੇਸ਼ਨ ਇੰਜੀਨੀਅਰਿੰਗ ਦੇ ਬੀ.

Ad Position 21
No active advertisement
ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਗੁਰਦੀਪ ਸਿੰਘ ਸੀਹਰਾ, ਡਾ. ਸੀ.ਆਰ, ਤਿ੍ਪਾਠੀ, ਡਾ. ਮੋਨਿਕਾ ਹੰਸਪਲਾ, ਵਾਈਸ ਚਾਂਸਲਰ ਹੇਮੰਤ ਸ਼ਰਮਾ ਤੇ ਹੋਰ | ਤਸਵੀਰ: ਚਾਨਾ 04-08-2026
ਫਗਵਾੜਾ, 3 ਅਗਸਤ (ਹਰਜੋਤ ਸਿੰਘ ਚਾਨਾ)- ਜੀਐਨਏ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਕਿੱਲ ਇੰਡੀਆ ਮਿਸ਼ਨ ਤਹਿਤ ਕਰਵਾਏ ਗਏ ਇੰਡੀਆ ਸਕਿੱਲਜ਼ ਮੁਕਾਬਲਾ 2025-26 ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾਮ ਰੌਸ਼ਨ ਕੀਤਾ ਹੈ | ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸੋਨੇ, ਚਾਂਦੀ ਤੇ ਕੌਮੀ ਪੱਧਰ ‘ਤੇ ਕਾਂਸੀ ਦੇ ਤਮਗੇ ਜਿੱਤੇ | ਸਕੂਲ ਆਫ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ ਦੇ ਵਿਦਿਆਰਥੀਆਂ ਨੇ ਇੰਡੀਆ ਸਕਿੱਲਜ਼ ਮੁਕਾਬਲਾ–ਨਾਰਥ ਜ਼ੋਨ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੁਕਾਬਲੇ ‘ਚ 9 ਰਾਜਾਂ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਚੁਣੇ ਗਏ ਪ੍ਰਤੀਯੋਗੀਆਂ ਨੇ 63 ਵੱਖ-ਵੱਖ ਹੁਨਰ ਸ਼੍ਰੇਣੀਆਂ ‘ਚ ਹਿੱਸਾ ਲਿਆ | ਰੋਬੋਟ ਸਿਸਟਮਜ਼ ਇੰਟੀਗ੍ਰੇਸ਼ਨ ਸ਼੍ਰੇਣੀ ‘ਚ ਰੋਬੋਟਿਕਸ ਐਂਡ ਆਟੋਮੇਸ਼ਨ ਇੰਜੀਨੀਅਰਿੰਗ ਦੇ ਬੀ.ਟੈੱਕ ਵਿਦਿਆਰਥੀ ਗੋਰਾਂਸ਼ ਸ਼ਰਮਾ ਤੇ ਏਕਮਜੀਤ ਸਿੰਘ ਨੇ ਸ਼ਾਨਦਾਰ ਤਕਨੀਕੀ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਹਾਸਲ ਕੀਤਾ | ਦੋਵੇਂ ਵਿਦਿਆਰਥੀਆਂ ਨੂੰ 75,000-75,000 ਦੀ ਨਕਦ ਇਨਾਮੀ ਰਾਸ਼ੀ ਵੀ ਪ੍ਰਦਾਨ ਕੀਤੀ ਗਈ | ਇਸੇ ਤਰ੍ਹਾਂ ਸੀਐਨਸੀ ਮਿਲਿੰਗ ਸ਼੍ਰੇਣੀ ‘ਚ ਮਕੈਨੀਕਲ ਆਟੋਮੇਸ਼ਨ ਇੰਜੀਨੀਅਰਿੰਗ ਦੇ ਬੀ.ਟੈੱਕ ਵਿਦਿਆਰਥੀ ਵਿਸ਼ੇਸ਼ ਵਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਮਗਾ ਹਾਸਲ ਕੀਤਾ ਅਤੇ ਉਨ੍ਹਾਂ ਨੂੰ 50 ਹਜ਼ਾਰ ਦੀ ਨਕਦ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਗਈ | ਇਨਾਮ ਵੰਡ ਸਮਾਰੋਹ ‘ਚ ਭਾਰਤ ਸਰਕਾਰ ਦੇ ਹੁਨਰ ਵਿਕਾਸ ਤੇ ਉਦਮਤਾ ਮੰਤਰਾਲਾ ਤੇ ਸਿੱਖਿਆ ਮੰਤਰਾਲੇ ਦੇ ਮਾਣਯੋਗ ਰਾਜ ਮੰਤਰੀ, ਉੱਤਰ ਪ੍ਰਦੇਸ਼ ਸਰਕਾਰ ਦੇ ਮਾਣਯੋਗ ਉੱਚ ਸਿੱਖਿਆ ਮੰਤਰੀ, ਉੱਤਰ ਪ੍ਰਦੇਸ਼ ਸਰਕਾਰ ਦੇ ਵੋਕੇਸ਼ਨਲ ਐਜੂਕੇਸ਼ਨ ਅਤੇ ਸਕਿੱਲ ਡਿਵੈਲਪਮੈਂਟ ਵਿਭਾਗ ਦੇ ਮਾਣਯੋਗ ਰਾਜ ਮੰਤਰੀ ਅਤੇ ਐਨਐਸਡੀਸੀ ਦੇ ਸੀਈਓ ਸਮੇਤ ਕਈ ਪਤਵੰਤੇ ਅਤੇ ਉਦਯੋਗ ਜਗਤ ਦੇ ਪ੍ਰਮੁੱਖ ਨੁਮਾਇੰਦੇ ਹਾਜ਼ਰ ਸਨ | ਜ਼ੋਨਲ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਗੋਰਾਂਸ਼ ਸ਼ਰਮਾ ਤੇ ਏਕਮਜੀਤ ਸਿੰਘ ਨੇ ਇੰਡੀਆ ਸਕਿੱਲਜ਼ ਮੁਕਾਬਲਾ 2025-26 ਦੇ ਗ੍ਰੈਂਡ ਫਿਨਾਲੇ ਲਈ ਕੁਆਲੀਫਾਈ ਕੀਤਾ | ਕੌਮੀ ਪੱਧਰ ‘ਤੇ ਕਰਵਾਏ ਗਏ ਗ੍ਰੈਂਡ ਫਿਨਾਲੇ ‘ਚ ਉਨ੍ਹਾਂ ਨੇ 36 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਏ ਦੇਸ਼ ਦੇ ਸਰਵੋਤਮ ਪ੍ਰਤੀਯੋਗੀਆਂ ਨਾਲ ਮੁਕਾਬਲਾ ਕੀਤਾ | ਵਿਦਿਆਰਥੀਆਂ ਦੀ ਇਸ ਪ੍ਰਾਪਤੀ ‘ਤੇ ਜੀਐਨਏ ਯੂਨੀਵਰਸਿਟੀ ਦੇ ਚਾਂਸਲਰ ਐਸ. ਗੁਰਦੀਪ ਸਿੰਘ ਸੀਹਰਾ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜ਼ੋਨਲ ਤੇ ਕੌਮੀ ਦੋਵੇਂ ਪੱਧਰਾਂ ‘ਤੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਯੂਨੀਵਰਸਿਟੀ ਲਈ ਬੇਹੱਦ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਸਰਵੋਤਮ ਪ੍ਰਤੀਯੋਗੀਆਂ ਵਿਚਕਾਰ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜੀਐਨਏ ਯੂਨੀਵਰਸਿਟੀ ‘ਚ ਦਿੱਤੀ ਜਾ ਰਹੀ ਮਿਆਰੀ ਸਿੱਖਿਆ, ਪ੍ਰੈਕਟੀਕਲ ਟਰੇਨਿੰਗ ਤੇ ਉਦਯੋਗਿਕ ਐਕਸਪੋਜ਼ਰ ਨੂੰ ਦਰਸਾਉਂਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਤੇ ਪੰਜਾਬ ਦਾ ਨਾਮ ਕੌਮੀ ਪੱਧਰ ‘ਤੇ ਰੌਸ਼ਨ ਕਰਨ ਲਈ ਵਧਾਈ ਦਿੱਤੀ | ਇਸ ਮੌਕੇ ਸਕੂਲ ਆਫ਼ ਇੰਜੀਨੀਅਰਿੰਗ, ਡਿਜ਼ਾਈਨ ਐਂਡ ਆਟੋਮੇਸ਼ਨ ਦੇ ਡੀਨ ਅਤੇ ਯੂਨੀਵਰਸਿਟੀ ਐਸਪੀਓਸੀ ਫਾਰ ਇੰਡੀਆ ਸਕਿੱਲਜ਼ ਡਾ. ਸੀ. ਆਰ. ਤਿ੍ਪਾਠੀ, ਡੀਨ ਅਕੈਡਮਿਕਸ ਡਾ. ਮੋਨਿਕਾ ਹੰਸਪਾਲ, ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀਆਂ ਯੂਨੀਵਰਸਿਟੀ ਦੇ ਮਜ਼ਬੂਤ ਅਕਾਦਮਿਕ ਵਾਤਾਵਰਨ ਅਤੇ ਅਨੁਭਵ-ਆਧਾਰਿਤ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਉੱਤਮ ਪ੍ਰਦਰਸ਼ਨ ਕਰਦਿਆਂ ਜੀਐਨਏ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਨ ਵਾਲੇ ਵਿਦਿਆਰਥੀਆਂ ‘ਤੇ ਪੂਰੀ ਯੂਨੀਵਰਸਿਟੀ ਨੂੰ ਮਾਣ ਹੈ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਛੱਜ ਕਾਲੋਨੀ ਵਿਖੇ ਚੈਕਿੰਗ ਮੁਹਿੰਮ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਫਗਵਾੜਾ ਖੇਤਰ ‘ਚ ਬੱਸ ਸੇਵਾਵਾਂ ਪ੍... ਅਗਲੀ ਖ਼ਬਰ ਅੱਜ ਤੋਂ ਮਰਨ ਵਰਤ ਰੱਖਣਗੇ ਭਾਜਪਾ ਆਗੂ ਮਹਿੰਦਰ ਥਾਪਰ ਸਫ਼ਾਈ ਸੇਵਕਾਂ ਦੇ ਹੱਕ ‘ਚ ਐੱਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ
Ad Position 24
No active advertisement