06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਆਪ ਆਗੂ ਦਲਜੀਤ ਰਾਜੂ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ

ਫਗਵਾੜਾ, 3 ਅਗਸਤ (ਹਰਜੋਤ ਸਿੰਘ ਚਾਨਾ)-ਆਮ ਆਦਮੀ ਪਾਰਟੀ (ਆਪ) ਦੇ ਆਗੂ ਦਲਜੀਤ ਰਾਜੂ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਭਰਿਆ ਮੈਸੇਜ ਮਿਲਣ ਦੀ ਸੂਚਨਾ ਹੈ | ਇਹ ਪਿਛਲੇ ਇਕ ਸਾਲ ਦੌਰਾਨ ਉਨ੍ਹਾਂ ਨੂੰ ਮਿਲੀਆਂ ਧਮਕੀਆਂ ਦੀ ਲੜੀ ਵਿਚ ਤਾਜ਼ਾ ਘਟਨਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ 2 ਅਗਸਤ 2026 ਨੂੰ ਦੁਪਹਿਰ ਕਰੀਬ 1:35 ਵਜੇ ਅੰਤਰਰਾਸ਼ਟਰੀ ਮੋਬਾਈਲ ਤੋਂ ਦਲਜੀਤ ਰਾਜੂ ਦੇ ਮੋਬਾਈਲ ‘ਤੇ ਇੱਕ ਵਾਇਸ ਮੈਸੇਜ ਆਇਆ | ਇਸ ਵਿਚ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਸ਼ੁਭਮ ਪੰਡਿਤ ਵਜੋਂ ਦੱਸਦਿਆਂ ਰਾਜੂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਉਹ ਆਪਣੀ ਜਾਨ ਜਿਵੇਂ ਵੀ ਹੋ ਸਕੇ ਬਚਾ ਲੈਣ | ਕਾਲਰ ਨੇ ਇਹ ਵੀ ਦੋਸ਼ ਲਾਇਆ ਕਿ ਪਹਿਲਾਂ ਧਮਕੀ ਦੇਣ ਵਾਲੇ ਮਾਮਲੇ ਵਿਚ ਰਾਜੂ ਕਾਰਨ ਉਸ ਦੇ ਪਰਿਵਾਰਕ ਮੈਂਬਰ ਜੇਲ੍ਹ ਗਏ ਸਨ ਅਤੇ ਹੁਣ ਉਹ ਇਸ ਦਾ ਬਦਲਾ ਲਵੇਗਾ | ਨਵੰਬਰ 2025 ਵਿਚ ਫਗਵਾੜਾ ਸਥਿਤ ਉਨ੍ਹਾਂ ਦੇ ਘਰ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਕਥਿਤ ਤੌਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਤੋਂ ਬਾਅਦ ਪੁਲਿਸ ਨੇ ਵੱਡੇ ਪੱਧਰ ‘ਤੇ ਜਾਂਚ ਸ਼ੁਰੂ ਕੀਤੀ ਸੀ | ਇਸ ਤੋਂ ਪਹਿਲਾਂ ਵੀ ਰਾਜੂ ਨੇ ਧਮਕੀ ਭਰੀਆਂ ਕਾਲਾਂ ਮਿਲਣ ਦੀ ਸ਼ਿਕਾਇਤ ਕੀਤੀ ਸੀ, ਜਿਸ ਦੇ ਆਧਾਰ ‘ਤੇ ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਕੀਤੀ ਸੀ | ਪੁਲਿਸ ਵੱਲੋਂ ਵੌਇਸ ਮੈਸੇਜ ਦੀ ਦੇ ਸਰੋਤ ਦੀ ਪੁਸ਼ਟੀ ਕੀਤੀ ਜਾ ਰਹੀ ਹੈ | ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

Ad Position 21
No active advertisement
ਦਲਜੀਤ ਰਾਜੂ 04-08-2026

Ad Position 22
No active advertisement
ਪਿਛਲੀ ਖ਼ਬਰ ਜਨਤਕ ਥਾਂ ’ਤੇ ਬਿਨਾਂ ਮਨਜ਼ੂਰੀ ਸ਼ਰਾਬ ਪੀਣ ਵਾਲੇ ਪੰਜ ਖਿਲਾਫ਼ ਕੇਸ ਦਰਜ ਅਗਲੀ ਖ਼ਬਰ ਆਰ.ਸੀ.ਐਫ. ਇੰਪਲਾਈਜ਼ ਕੋਆਪੇ੍ਟਿਵ ਥਿ੍ਫਟ ਐਂਡ ਕਰੈਡਿਟ ਸੁਸਾਇਟੀ ਦੀ ਚੋਣ 7 ਨੂੰ
Ad Position 24
No active advertisement