06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪੰਜਾਬ ਦੇ ਸਮੂਹ ਮੁਲਾਜ਼ਮ ਕੱਲ੍ਹ ਨੂੰ ਚੰਡੀਗੜ੍ਹ ’ਚ ਹੋਣ ਵਾਲੀ ਰੈਲੀ ’ਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ-ਜਸਵੰਤ ਵਿਰਲੀ

ਕਪੂਰਥਲਾ, 5 ਅਗਸਤ (ਵਿ. ਪ੍ਰ.)

Ad Position 21
No active advertisement
ਮੁਲਾਜ਼ਮ ਆਗੂ ਜਸਵੰਤ ਵਿਰਲੀ ਦੀ ਤਸਵੀਰ | 06-08-2026
ਕਪੂਰਥਲਾ, 5 ਅਗਸਤ (ਵਿ.ਪ੍ਰ.)-ਪੰਜਾਬ ਸਕੇਲ ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚੇ ਵਲੋਂ ਮੁਲਾਜ਼ਮ ਦੇ ਪੈਨਸ਼ਨ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ 7 ਅਗਸਤ ਨੂੰ ਚੰਡੀਗੜ੍ਹ ਵਿਚ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਵਿਚ ਪੰਜਾਬ ਦੇ ਸਮੂਹ ਮੁਲਾਜ਼ਮ ਵੱਧ ਚੜ੍ਹ ਕੇ ਭਾਗ ਲੈਣ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਚੇ ਦੇ ਆਗੂ ਜਸਵੰਤ ਵਿਰਲੀ ਨੇ ਦੱਸਿਆ ਕਿ ਪੰਜਾਬ ਸਕੇਲ ਪੁਰਾਣੀ ਪੈਨਸ਼ਨ ਤੇ ਭੱਤਾ ਬਹਾਲੀ ਮੋਰਚੇ ਵਲੋਂ ਪਿਛਲੇ ਸਮੇਂ ਤੋਂ ਨਿਰੰਤਰ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਵਲੋਂ 18 ਨਵੰਬਰ ਨੂੰ 2022 ਨੂੰ ਜਾਰੀ ਪੁਰਾਣੀ ਪੈਨਸ਼ਨ ਪ੍ਰਣਾਲੀ ਦੇ ਨੋਟੀਫ਼ਿਕੇਸ਼ਨ ਨੂੰ ਐਸ.ਓ.ਪੀ. ਜਾਰੀ ਕਰਕੇ ਹਕੀਕੀ ਤੌਰ ‘ਤੇ ਲਾਗੂ ਕੀਤਾ ਜਾਵੇ, 1972 ਦੇ ਨਿਯਮਾਂ ਅਨੁਸਾਰ ਓ.ਪੀ.ਐਸ. ਬਹਾਲ ਕਰਦਿਆਂ ਸਮੂਹ ਐਨ.ਪੀ.ਐਸ. ਮੁਲਾਜ਼ਮਾਂ ਦੇ ਜੀ.ਪੀ.ਐਫ. ਦੇ ਖਾਤੇ ਖੁਲ੍ਹਵਾਏ ਜਾਣ, ਯੂਨੀਫਾਈਡ ਪੈਨਸ਼ਨ ਸਕੀਮ ਨੂੰ ਮੁੱਢੋਂ ਰੱਦ ਕੀਤਾ ਜਾਵੇ, ਡੀ.ਏ. ਸਮੇਤ ਸਾਰੇ ਭੱਤੇ ਬਹਾਲ ਕਰਦੇ ਹੋਏ ਛੇਵੇਂ ਪੇ ਕਮਿਸ਼ਨ ਪੰਜਾਬ ਦੇ ਪੈਂਡਿੰਗ ਰਿਪੋਰਟ ਜਾਰੀ ਕੀਤੀ ਜਾਵੇ, ਉਨ੍ਹਾਂ ਦੇ ਮਹਿੰਗਾਈ ਭੱਤੇ ਦੀਆਂ ਪੈਂਡਿੰਗ 18 ਪ੍ਰਤੀਸ਼ਤ ਬਕਾਏ ਦੀ ਰਕਮ ਤੁਰੰਤ ਜਾਰੀ ਕੀਤੇ ਜਾਵੇ ਤੇ 17 ਜੁਲਾਈ 2020 ਜਾਂ ਇਸਤੋਂ ਬਾਅਦ ਭਰਤੀ ਹੋਏ ਪੰਜਾਬ ਦੇ ਮੁਲਾਜ਼ਮਾਂ ‘ਤੇ ਨਵੇਂ ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਸਬੰਧੀ ਜਾਰੀ ਨੋਟਿਸ ਰੱਦ ਕੀਤਾ ਜਾਵੇ ਤੇ ਪੰਜਾਬ ਦੇ ਤਨਖ਼ਾਹ ਸਕੇਲ ਬਹਾਲ ਕੀਤੇ ਜਾਣ | ਉਨ੍ਹਾਂ ਕੱਚੇ ਮੁਲਾਜ਼ਮ ਤੇ ਹੋਰ ਕੈਟਾਗਰੀਆਂ ਨਾਲ ਸਬੰਧਿਤ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਵੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪੁਲੀ ਨਜ਼ਦੀਕ ਹਾਈਵੇ ਅਥਾਰਿਟੀ ਵਲੋਂ ਲਗਾਈਆਂ ਲਾਈਟਾਂ ਤੁਰੰਤ ਠੀਕ ਕੀਤੀਆਂ ਜਾਣ ਅਗਲੀ ਖ਼ਬਰ ਚਰਚ ਅੰਦਰ ਦਾਖਲ ਹੋ ਕੇ ਮਾਰਕੁੱਟ ਕਰਨ ਦੇ ਮਾਮਲੇ ਵਿਚ ਤਿੰਨ ਵਿਰੁੱਧ ਕੇਸ ਦਰਜ
Ad Position 24
No active advertisement