ਅਜੈਬ ਸਿੰਘ ਮੈਸਨ ਜਰਮਨ ਦਾ ਦਿਹਾਂਤ, ਤਲਵੰਡੀ ਚੌਧਰੀਆਂ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਅੱਜ
ਤਲਵੰਡੀ ਚੌਧਰੀਆਂ, 5 ਅਗਸਤ (ਪਰਸਨ ਲਾਲ ਭੋਲਾ)-ਅਜੈਬ ਸਿੰਘ ਜਰਮਨ ਜੋ ਕਿ ਲਖਵਿੰਦਰ ਵਾਰਸ ਤੇ ਲੱਖਪ੍ਰੀਤ ਬਹਿਸਣ ਦੇ ਪਿਤਾ ਜੀ ਸਨ ਜਿਨ੍ਹਾਂ ਦਾ ਕੱਲ ਅਚਨਚੇਤ ਦਿਹਾਂਤ ਹੋ ਗਿਆ ਸੀ, ਉਹ ਪਿੰਦਰਜੀਤ ਸਿੰਘ ਸੇਠੀ, ਸਰਬਜੀਤ ਸਿੰਘ ਸਪੇਨ ਦੇ ਚਾਚਾ ਅਤੇ ਸੁਖਦੇਵ ਲਾਲ ਬਲਾਕ ਚੇਅਰਮੈਨ ਸਵਰਨ ਜਾਤੀ ਸੁਲਤਾਨਪੁਰ ਲੋਧੀ ਅਤੇ ਮੱਖਣਪਾਲ ਮੈਸਨ ਦੇ ਭਰਾ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 6 ਅਗਸਤ ਨੂੰ ਤਲਵੰਡੀ ਚੌਧਰੀਆਂ ਸ਼ਮਸ਼ਾਨਘਾਟ ਵਿੱਚ 12 ਵਜੇ ਕੀਤਾ ਜਾਵੇਗਾ | ਅਜੈਬ ਸਿੰਘ ਜਰਮਨ ਦੀ ਹੋਈ ਅਚਨਚੇਤ ਮੌਤ ’ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਇੰਦਰਜੀਤ ਸਿੰਘ ਜੋਸਨ ਪੀਰ, ਬਾਬਾ ਸ਼ਾਹ ਹੁਸੈਨ ਪ੍ਰਬੰਧਕ ਕਮੇਟੀ ਮੈਂਬਰ ਬਾਬਾ ਗਨੇਸ਼ ਸਿੰਘ ਨਿਹੰਗ ਮੁਖੀ ਪੀਰ ਬਾਬਾ ਸ਼ਾਹ ਹੁਸੈਨ ਤਲਵੰਡੀ ਚੌਧਰੀਆਂ, ਅਮਰੀਕ ਸਿੰਘ ਸੰਧੂ, ਅਮਰੀਕ ਸਿੰਘ ਭਾਰਜ, ਤਰਸੇਮ ਲਾਲ ਸ਼ਰਮਾ, ਵਿਕਰਮਪਾਲ ਸ਼ਰਮਾ, ਹਰਨੇਕ ਸਿੰਘ ਸਲਿੰਦਰ ਸਿੰਘ, ਭਗਵੰਤ ਸਿੰਘ ਵਿਰਕ, ਭੁਪਿੰਦਰ ਸਿੰਘ ਸੇਠੀ, ਹਰਨੇਕ ਸਿੰਘ, ਸਲਿੰਦਰ ਸਿੰਘ ਸਾਰੇ ਪੀਰ ਬਾਬਾ ਸ਼ਾਹ ਹੁਸੈਨ ਜੋੜ ਮੇਲਾ ਪ੍ਰਬੰਧਕ ਕਮੇਟੀ ਮੈਂਬਰ, ਰਜਿੰਦਰ ਕੁਮਾਰ ਸ਼ਰਮਾ ਸਾਬਕਾ ਇੰਸਪੈਕਟਰ ਪੰਜਾਬ ਪੁਲਿਸ, ਬਿਕਰਮਜੀਤ ਸਿੰਘ ਬਿੱਕਾ ਨਬੀ ਮੜੀਆ, ਧੀਰਜ ਕੁਮਾਰ ਸ਼ਰਮਾ, ਲਖਵਿੰਦਰ ਸਿੰਘ ਲੱਖਾ, ਕਮਲ ਬਬਲਾ, ਰਜਿੰਦਰ ਸਿੰਘ ਭਾਰਜ, ਰਣਜੀਤ ਸਿੰਘ ਰਾਜਾ ਸਾਰੇ ਮੈਂਬਰ ਪੰਚਾਇਤ, ਕੀਰਤਨਪਾਲ ਸਿੰਘ ਸੰਧੂ , ਕਾਲਾ ਜੱਟ, ਲਖਵਿੰਦਰ ਸਿੰਘ ਰਤਨਪਾਲ, ਲਾਲ ਸਿੰਘ ਅਤੇ ਅਜੀਤ ਸਿੰਘ ਚਲਧੀਆ, ਜਸਪਾਲ ਸਿੰਘ ਡਾਇਰੈਕਟਰ, ਜਗੀਰ ਸਿੰਘ ਲੰਬੜ ਆਦਿ ਨੇ ਕਿਹਾ ਕਿ ਅਜੈਬ ਸਿੰਘ ਜਰਮਨ ਦੀ ਅਚਨਚੇਤ ਮੌਤ ਦਾ ਵੱਡਾ ਘਾਟਾ ਪਿਆ ਹੈ |