05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਬੰਬਨੁਮਾ ਵਸਤੂ ਦੀ ਸੂਚਨਾ ਮਿਲਣ ਨਾਲ ਪੁਲਿਸ ਨੂੰ ਪਈਆਂ ਭਾਜੜਾਂ , ਜਾਂਚ ਦੌਰਾਨ ਲੋਹੇ ਦਾ ਟੁਕੜਾ ਨਿਕਲਿਆ

ਜਲੰਧਰ, 5 ਅਗਸਤ (ਜਤਿੰਦਰ ਪੰਮੀ)–ਥਾਣਾ ਭਾਰਗੋ ਕੈਂਪ ’ਚ ਪੈਂਦੇ ਈਸ਼ਵਰ ਨਗਰ ’ਚ ਇਕ ਘਰ ਦੀ ਛੱਤ ’ਤੇ ਬੰਬਨੁਮਾ ਵਸਤੂ ਡਿੱਗਣ ਦੀ ਸੂਚਨਾ ਮਿਲਣ ’ਤੇ ਪੁਲਿਸ ਨੂੰ ਭਾਜੜਾਂ ਪੈ ਗਈਆਂ। ਸੂਚਨਾ ਮਿਲਦਿਆਂ ਥਾਣਾ ਮੁਖੀ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਏ.

Ad Position 21
No active advertisement
ਅਜੀਤ ਡੈਸਕ 06-08-2026
ਜਲੰਧਰ, 5 ਅਗਸਤ (ਜਤਿੰਦਰ ਪੰਮੀ)–ਥਾਣਾ ਭਾਰਗੋ ਕੈਂਪ ’ਚ ਪੈਂਦੇ ਈਸ਼ਵਰ ਨਗਰ ’ਚ ਇਕ ਘਰ ਦੀ ਛੱਤ ’ਤੇ ਬੰਬਨੁਮਾ ਵਸਤੂ ਡਿੱਗਣ ਦੀ ਸੂਚਨਾ ਮਿਲਣ ’ਤੇ ਪੁਲਿਸ ਨੂੰ ਭਾਜੜਾਂ ਪੈ ਗਈਆਂ। ਸੂਚਨਾ ਮਿਲਦਿਆਂ ਥਾਣਾ ਮੁਖੀ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਏ. ਸੀ. ਪੀ. ਅਤੇ ਏ. ਡੀ. ਸੀ. ਪੀ.-2 ਨੂੰ ਵੀ ਸੂਚਿਤ ਕੀਤਾ। ਅਧਿਕਾਰੀਆਂ ਜਦੋਂ ਉਕਤ ਘਰ ਦੀ ਛੱਤ ’ਤੇ ਜਾ ਜਾਂਚ-ਪੜਤਾਲ ਕੀਤੀ ਤਾਂ ਬੰਬਨੁਮਾ ਵਸਤੂ ਦੀ ਥਾਂ ਸਿਰਫ਼ ਲੋਹੇ ਦਾ ਇਕ ਟੁਕੜਾ ਨਿਕਲਿਆ। ਇਸ ਸੰਬੰਧੀ ਗੱਲਬਾਤ ਕਰਦਿਆਂ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਈਸ਼ਵਰ ਨਗਰ ਦੇ ਇਕ ਘਰ ਤੋਂ ਪੁਲਿਸ ਨੂੰ ਸੂਚਨਾ ਆਈ ਸੀ ਕਿ ਉਨ੍ਹਾਂ ਦੇ ਘਰ ਦੀ ਛੱਤ ’ਤੇ ਬੰਬ ਵਰਗੀ ਚੀਜ਼ ਡਿੱਗੀ ਹੈ, ਜਿਸ ਕਾਰਨ ਆਸ-ਪਾਸ ਦੇ ਲੋਕ ਘਬਰਾ ਗਏ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਜਾ ਕੇ ਜਾਂਚ ਕੀਤੀ ਤਾਂ ਉਹ ਵਿਸਫੋਟਕ ਨਹੀਂ ਸਗੋਂ ਲੋਹੇ ਦਾ ਸਧਾਰਨ ਟੁਕੜਾ ਸੀ।
Ad Position 22
No active advertisement
ਪਿਛਲੀ ਖ਼ਬਰ ਸਾਰੀਆਂ ਵਿਧਾਨ ਸਭਾ ਸੀਟਾਂ ’ ਤੇ ਭਾਰਤ ਮੂਲ ਨਿਵਾਸੀ ਮੁਕਤੀ ਮੋਰਚਾ ਲੜੇਗਾ ਚੋਣਾਂ - ਮਹਿੰਦਰ ਸਿੰਘ ਅਗਲੀ ਖ਼ਬਰ ਐਚ . ਐਮ . ਵੀ . ਦੀਆਂ ਵਿਦਿਆਰਥਣਾਂ ਦਾ ਯੂਨੀਵਰਸਿਟੀ ਪ੍ਰੀਖਿਆਵਾਂ ’ ਚ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement