ਇਨੋਸੈਂਟ ਹਾਰਟਸ ਲੋਹਾਰਾਂ ਨੇ ਪੀਐੱਸਈਬੀ ਗਰਲਜ਼ ਜ਼ੋਨਲ ਟੂਰਨਾਮੈਂਟ ਕਰਵਾਇਆ
ਜਲੰਧਰ, 5 ਅਗਸਤ (ਪਵਨ ਖਰਬੰਦਾ)-ਇਨੋਸੈਂਟ ਹਾਰਟਸ ਸਕੂਲ ਲੋਹਾਰਾਂ ਵੱਲੋਂ ਪੀਐਸਈਬੀ ਗਰਲਜ਼ ਜੋਨਲ ਟੂਰਨਾਮੈਂਟ (ਜ਼ੋਨ ਨੰਬਰ 2) ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਦੌਰਾਨ ਵਾਲੀਬਾਲ, ਖੋ-ਖੋ ਅਤੇ ਕ੍ਰਿਕਟ ਦੀਆਂ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਦੀਆਂ ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਜਲੰਧਰ, 5 ਅਗਸਤ (ਪਵਨ ਖਰਬੰਦਾ)-ਇਨੋਸੈਂਟ ਹਾਰਟਸ ਸਕੂਲ ਲੋਹਾਰਾਂ ਵੱਲੋਂ ਪੀਐਸਈਬੀ ਗਰਲਜ਼ ਜੋਨਲ ਟੂਰਨਾਮੈਂਟ (ਜ਼ੋਨ ਨੰਬਰ 2) ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਦੌਰਾਨ ਵਾਲੀਬਾਲ, ਖੋ-ਖੋ ਅਤੇ ਕ੍ਰਿਕਟ ਦੀਆਂ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਦੀਆਂ ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਟੂਰਨਾਮੈਂਟ ਵਿਚ ਲਗਭਗ 543 ਖਿਡਾਰੀਆਂ ਨੇ ਭਾਗ ਲਿਆ। ਵਾਲੀਬਾਲ ਵਿੱਚ 15 ਸਕੂਲਾਂ ਦੀਆਂ 15 ਟੀਮਾਂ ਦੇ ਕਰੀਬ 180 ਖਿਡਾਰੀ, ਖੋ-ਖੋ ਵਿੱਚ 14 ਸਕੂਲਾਂ ਦੀਆਂ 14 ਟੀਮਾਂ ਦੇ ਲਗਭਗ 168 ਖਿਡਾਰੀ ਅਤੇ ਕ੍ਰਿਕਟ ਵਿੱਚ 13 ਸਕੂਲਾਂ ਦੀਆਂ 13 ਟੀਮਾਂ ਦੇ ਕਰੀਬ 195 ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਾਲੀਬਾਲ ਅੰਡਰ-14 ਵਰਗ ਵਿੱਚ ਇਨੋਸੈਂਟ ਹਾਰਟਸ ਸਕੂਲ, ਲੋਹਾਰਾਂ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਅੰਡਰ-17 ਅਤੇ ਅੰਡਰ-19 ਵਰਗ ਵਿੱਚ ਉਪ-ਵਿਜੇਤਾ ਰਿਹਾ । ਖੋ-ਖੋ ਅੰਡਰ-19 ਵਰਗ ਵਿੱਚ ਸਕੂਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕ੍ਰਿਕਟ ਅੰਡਰ-19 ਵਰਗ ਵਿੱਚ ਇਨੋਸੈਂਟ ਹਾਰਟਸ ਸਕੂਲ ਲੋਹਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਅੰਡਰ-14 ਵਿੱਚ ਦੂਜਾ ਅਤੇ ਅੰਡਰ-17 ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ । ਇਨੋਸੈਂਟ ਹਾਰਟਸ ਗਰੁੱਪ ਦੇ ਚੇਅਰਮੈਨ ਡਾ. ਅਨੂਪ ਬੌਰੀ ਨੇ ਵਿਦਿਆਰਥੀਆਂ ਦੇ ਸਰਵਾਂਗੀਣ ਵਿਕਾਸ ਵਿੱਚ ਖੇਡਾਂ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਸਮਾਪਤੀ ਸਮਾਰੋਹ ਦੌਰਾਨ ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ ।