07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਫੂਡ ਸੇਫਟੀ ਦੀ ਟੀਮ ਵਲੋਂ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਗਏ

ਫਗਵਾੜਾ, 7 ਅਗਸਤ (ਹਰਜੋਤ ਸਿੰਘ ਚਾਨਾ)- ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਫਗਵਾੜਾ ਵਿਖੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ | ਇਸ ਦੌਰਾਨ ਟੀਮ ਨੇ ਫਗਵਾੜੇ ਤੋਂ ਛੋਲੇ-ਭਟੂਰਿਆਂ ਦਾ ਸੈਂਪਲ ਤੇ ਪਿੰਡ ਸਿਕਰੀ ਦੇ ਨੇੜਲੇ ਖੇਤਰਾਂ ‘ਚ ਲੱਗਣ ਵਾਲੇ ਫੂਡ ਸਟਾਲਾਂ ਤੋਂ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਇਕੱਤਰ ਕੀਤੇ | ਇਸ ਤੋਂ ਇਲਾਵਾ ਪਿੰਡ ਸਿਕਰੀ ਦੇ ਸਰਕਾਰੀ ਸਕੂਲ ਵਿਖੇ ਜਾਗਰੂਕਤਾ ਅਭਿਆਨ ਵੀ ਚਲਾਇਆ ਗਿਆ | ਇਸ ਦੌਰਾਨ ਸਕੂਲੀ ਬੱਚਿਆਂ ਨੂੰ ਫਾਸਟ ਫੂਡ ਦੀ ਵਰਤੋਂ ਘੱਟ ਤੋਂ ਘੱਟ ਕਰਨ ਤੇ ਐਨਰਜੀ ਡਰਿੰਕਸ ਦੀ ਵਰਤੋਂ ਬਿਲਕੁਲ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ | ਟੀਮ ਨੇ ਦੱਸਿਆ ਕਿ ਸਕੂਲਾਂ ਦੇ 50 ਮੀਟਰ ਅਤੇ ਪਿੰਡਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਵਿਚ ਐਨਰਜੀ ਡਰਿੰਕਸ ਦੀ ਵਿੱਕਰੀ ‘ਤੇ ਬੈਨ ਹੈ | ਚੈਕਿੰਗ ਤੇ ਜਾਗਰੂਕਤਾ ਅਭਿਆਨ ਦੀ ਅਗਵਾਈ ਡਾ. ਹਰਜੋਤ ਪਾਲ ਸਿੰਘ (ਸਹਾਇਕ ਕਮਿਸ਼ਨਰ, ਫੂਡ) ਵੱਲੋਂ ਕੀਤੀ ਗਈ, ਜਦਕਿ ਫੂਡ ਸੇਫਟੀ ਅਫ਼ਸਰ ਸ਼੍ਰੀਮਤੀ ਮਹਿਕ ਸੈਨੀ ਵੀ ਟੀਮ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ | ਟੀਮ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਸੈਂਪਲ ਮੌਕੇ ‘ਤੇ ਹੀ ਸੀਲ ਕਰਕੇ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬਾਰਟਰੀ ਭੇਜ ਦਿੱਤੇ ਗਏ ਹਨ ਅਤੇ ਲੈਬ ਰਿਪੋਰਟ ਆਉਣ ਤੋਂ ਬਾਅਦ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

Ad Position 21
No active advertisement
ਅਜੀਤ ਡੈਸਕ 08-08-2026

Ad Position 22
No active advertisement
ਪਿਛਲੀ ਖ਼ਬਰ ਕ੍ਰਾਈਸਟ ਕਿੰਗ ਸਕੂਲ ਦੇ 33 ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ ’ਚ ਜਿੱਤੇ ਤਗਮੇ ਅਗਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਤੁਰੰਤ ਜਾਰੀ ਕਰੇ ਸਰਕਾਰ : ਧਾਲੀਵਾਲ
Ad Position 24