08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਕੌਂਸਲਰ ਗੁਰਵਿੰਦਰ ਕੌਰ ਦੇ ਯਤਨਾਂ ਸਦਕਾ ਪਹਿਲਵਾਨ ਕਾਲੋਨੀ ਦੀ ਸਾਲਾਂ ਪੁਰਾਣੀ ਬਿਜਲੀ ਸਮੱਸਿਆ ਹੱਲ ਨਵਾਂ ਟਰਾਂਸਫ਼ਾਰਮਰ ਲਗਵਾ ਕੇ ਕੌਂਸਲਰ ਨੇ ਪੂਰਾ ਕੀਤਾ ਵਾਅਦਾ

ਸੁਲਤਾਨਪੁਰ ਲੋਧੀ, 8 ਅਗਸਤ (ਨਰੇਸ਼ ਹੈਪੀ)-ਪਹਿਲਵਾਨ ਕਾਲੋਨੀ ਦੇ ਵਸਨੀਕਾਂ ਨੂੰ ਸਾਲਾਂ ਤੋਂ ਚੱਲ ਰਹੀ ਘੱਟ ਵੋਲਟੇਜ ਅਤੇ ਬਿਜਲੀ ਦੇ ਵੱਧ ਲੋਡ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੀ ਹੈ | ਕੌਂਸਲਰ ਗੁਰਵਿੰਦਰ ਕੌਰ ਦੇ ਯਤਨਾਂ ਸਦਕਾ ਕਲੋਨੀ ਵਿਚ ਨਵਾਂ ਬਿਜਲੀ ਟਰਾਂਸਫ਼ਾਰਮਰ ਲਗਵਾ ਕੇ ਚਾਲੂ ਕਰ ਦਿੱਤਾ ਗਿਆ ਹੈ | ਟਰਾਂਸਫ਼ਾਰਮਰ ਚਾਲੂ ਹੋਣ ‘ਤੇ ਇਲਾਕਾ ਵਾਸੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕੌਂਸਲਰ ਗੁਰਵਿੰਦਰ ਕੌਰ ਦਾ ਧੰਨਵਾਦ ਕੀਤਾ | ਇਲਾਕਾ ਵਾਸੀਆਂ ਨੇ ਦੱਸਿਆ ਕਿ ਕਲੋਨੀ ਬਣਨ ਤੋਂ ਲੈ ਕੇ ਹੀ ਇੱਥੇ ਬਿਜਲੀ ਸਪਲਾਈ ਨਾਲ ਸਬੰਧਿਤ ਸਮੱਸਿਆ ਬਣੀ ਹੋਈ ਸੀ | ਬਿਜਲੀ ਦਾ ਲੋਡ ਜ਼ਿਆਦਾ ਹੋਣ ਕਾਰਨ ਖ਼ਾਸ ਕਰਕੇ ਗਰਮੀਆਂ ਦੇ ਦਿਨਾਂ ਵਿਚ ਵੋਲਟੇਜ ਬਹੁਤ ਘੱਟ ਹੋ ਜਾਂਦੀ ਸੀ, ਜਿਸ ਕਾਰਨ ਪੱਖੇ, ਕੂਲਰ ਅਤੇ ਹੋਰ ਬਿਜਲੀ ਉਪਕਰਨ ਸਹੀ ਢੰਗ ਨਾਲ ਨਹੀਂ ਚੱਲਦੇ ਸਨ | ਇਸ ਸਮੱਸਿਆ ਦਾ ਸਭ ਤੋਂ ਵੱਧ ਪ੍ਰਭਾਵ ਬੱਚਿਆਂ ਦੀ ਪੜ੍ਹਾਈ ‘ਤੇ ਪੈਂਦਾ ਸੀ, ਖ਼ਾਸ ਕਰਕੇ ਪ੍ਰੀਖਿਆਵਾਂ ਦੇ ਦਿਨਾਂ ਵਿਚ ਮਾਪਿਆਂ ਨੂੰ ਕਾਫ਼ੀ ਚਿੰਤਾ ਰਹਿੰਦੀ ਸੀ | ਕੌਂਸਲਰ ਗੁਰਵਿੰਦਰ ਕੌਰ ਨੇ ਕਿਹਾ ਕਿ ਚੋਣਾਂ ਦੌਰਾਨ ਜਦੋਂ ਉਹ ਵਾਰਡ ਵਾਸੀਆਂ ਕੋਲ ਵੋਟਾਂ ਦੀ ਅਪੀਲ ਕਰਨ ਲਈ ਗਏ ਸਨ ਤਾਂ ਪਹਿਲਵਾਨ ਕਲੋਨੀ ਦੇ ਲੋਕਾਂ ਦੀ ਮੁੱਖ ਮੰਗ ਬਿਜਲੀ ਦੀ ਸਮੱਸਿਆ ਦਾ ਸਥਾਈ ਹੱਲ ਕਰਵਾਉਣਾ ਸੀ | ਲੋਕਾਂ ਵੱਲੋਂ ਦਿੱਤੇ ਭਰੋਸੇ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਉਨ੍ਹਾਂ ਇਸ ਮਸਲੇ ਨੂੰ ਪਹਿਲ ਦੇ ਆਧਾਰ ‘ਤੇ ਸਬੰਧਿਤ ਵਿਭਾਗ ਕੋਲ ਉਠਾਇਆ ਅਤੇ ਲਗਾਤਾਰ ਯਤਨਾਂ ਉਪਰੰਤ ਨਵਾਂ ਟਰਾਂਸਫ਼ਾਰਮਰ ਲਗਵਾਉਣ ਵਿਚ ਸਫਲਤਾ ਹਾਸਲ ਕੀਤੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿਚ ਹੁਣ ਤੱਕ ਦੋ ਨਵੇਂ ਟਰਾਂਸਫ਼ਾਰਮਰ ਲਗਵਾਏ ਜਾ ਚੁੱਕੇ ਹਨ | ਇਨ੍ਹਾਂ ਵਿਚੋਂ ਇੱਕ ਸਿੱਖਾਂ ਮੁਹੱਲੇ ਅਤੇ ਦੂਜਾ ਪਹਿਲਵਾਨ ਕਲੋਨੀ ਵਿਚ ਲਗਾਇਆ ਗਿਆ ਹੈ |

Ad Position 21
No active advertisement
ਅਜੀਤ ਡੈਸਕ 09-08-2026

Ad Position 22
No active advertisement
ਪਿਛਲੀ ਖ਼ਬਰ ਮਾਤਾ ਚਿੰਤਪੁਰਨੀ ਲੰਗਰ ਪ੍ਰਬੰਧਕ ਕਮੇਟੀ ਨਡਾਲਾ ਵਲੋਂ 24ਵਾਂ ਸਾਲਾਨਾ ਲੰਗਰ 15 ਤੋਂ 20 ਤੱਕ ਅਗਲੀ ਖ਼ਬਰ ਸੰਤ ਸੀਚੇਵਾਲ ਨੇ ਰਾਜ ਸਭਾ ’ਚ ਚੁੱਕਿਆ ਬਾਗਬਾਨੀ ਕਿਸਾਨਾਂ ਦਾ ਮੁੱਦਾ ਕੇਂਦਰ ਨੇ ਗਿਣਾਈਆਂ 50 ਫ਼ੀਸਦੀ ਤੱਕ ਸਹਾਇਤਾ ਵਾਲ...
Ad Position 24