08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸੰਤ ਸੀਚੇਵਾਲ ਨੇ ਰਾਜ ਸਭਾ ’ਚ ਚੁੱਕਿਆ ਬਾਗਬਾਨੀ ਕਿਸਾਨਾਂ ਦਾ ਮੁੱਦਾ ਕੇਂਦਰ ਨੇ ਗਿਣਾਈਆਂ 50 ਫ਼ੀਸਦੀ ਤੱਕ ਸਹਾਇਤਾ ਵਾਲੀਆਂ ਯੋਜਨਾਵਾਂ

ਸੁਲਤਾਨਪੁਰ ਲੋਧੀ, 8 ਅਗਸਤ (ਨਰੇਸ਼ ਹੈਪੀ, ਥਿੰਦ)-ਪੰਜਾਬ ਸਮੇਤ ਦੇਸ਼ ਦੇ ਬਾਗਬਾਨੀ ਕਿਸਾਨਾਂ ਦੀਆਂ ਲੋੜਾਂ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਰਕਾਰੀ ਸਹੂਲਤਾਂ ਦਾ ਮੁੱਦਾ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿਚ ਉਠਾਇਆ | ਉਨ੍ਹਾਂ ਨੇ ਬਾਗਬਾਨੀ ਕਿਸਾਨਾਂ ਲਈ ਪੌਦੇ, ਸਿੰਚਾਈ, ਕੋਲਡ ਸਟੋਰੇਜ, ਘੱਟ ਵਿਆਜ ਵਾਲੇ ਕਰਜ਼ੇ, ਮਾਰਕੀਟਿੰਗ ਅਤੇ ਮੰਡੀਕਰਨ ਸਹੂਲਤਾਂ ਬਾਰੇ ਕੇਂਦਰ ਸਰਕਾਰ ਤੋਂ ਜਾਣਕਾਰੀ ਮੰਗੀ | ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਜਵਾਬ ਵਿਚ ਦੱਸਿਆ ਕਿ ਬਾਗਬਾਨੀ ਦੇ ਏਕੀਕਿ੍ਤ ਵਿਕਾਸ ਲਈ ਚਲਾਏ ਗਏ ਮਿਸ਼ਨ ਤਹਿਤ ਬਾਗਬਾਨੀ ਕਿਸਾਨਾਂ ਨੂੰ ਵੱਖ-ਵੱਖ ਸਹੂਲਤਾਂ ਲਈ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ | ਫਲਾਂ, ਸਬਜ਼ੀਆਂ ਅਤੇ ਫੁੱਲਾਂ ਵਰਗੀਆਂ ਉੱਚ-ਮੁੱਲ ਵਾਲੀਆਂ ਫ਼ਸਲਾਂ ਦੀ ਖੁੱਲ੍ਹੇ ਖੇਤ ਵਿਚ ਕਾਸ਼ਤ ਲਈ ਯੋਗ ਲਾਗਤ ਦਾ 40 ਤੋਂ 50 ਫ਼ੀਸਦੀ ਤੱਕ ਸਹਾਇਤਾ ਦਿੱਤੀ ਜਾਂਦੀ ਹੈ, ਜਦਕਿ ਪੌਲੀ ਹਾਊਸ ਅਤੇ ਗ੍ਰੀਨ ਹਾਊਸ ਵਰਗੀ ਸੁਰੱਖਿਅਤ ਕਾਸ਼ਤ ਲਈ ਵੀ 50 ਫ਼ੀਸਦੀ ਤੱਕ ਸਹਾਇਤਾ ਦੀ ਵਿਵਸਥਾ ਹੈ | ਸਰਕਾਰ ਨੇ ਦੱਸਿਆ ਕਿ ਬਾਗਬਾਨੀ ਖੇਤਰ ਵਿਚ ਕੋਲਡ ਸਟੋਰੇਜ, ਪੈਕ ਹਾਊਸ, ਪ੍ਰੀ-ਕੂਲਿੰਗ ਯੂਨਿਟ, ਰਿਪਨਿੰਗ ਚੈਂਬਰ ਅਤੇ ਰੈਫਰੀਜਰੇਟਿਡ ਟਰਾਂਸਪੋਰਟ ਵਰਗੇ ਪੋਸਟ-ਹਾਰਵੈਸਟ ਢਾਂਚੇ ਲਈ ਵੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ | 5,000 ਮੀਟਰਿਕ ਟਨ ਤੱਕ ਦੇ ਕੋਲਡ ਸਟੋਰੇਜ ਲਈ ਬਾਗਬਾਨੀ ਦੇ ਏਕੀਕਿ੍ਤ ਵਿਕਾਸ ਲਈ ਚਲਾਏ ਗਏ ਮਿਸ਼ਨ ਤਹਿਤ ਅਤੇ 5,000 ਤੋਂ 20,000 ਮੀਟਰਿਕ ਟਨ ਤੱਕ ਲਈ ਰਾਸ਼ਟਰੀ ਬਾਗਬਾਨੀ ਦੀ ਯੋਜਨਾ ਤਹਿਤ ਸਹਾਇਤਾ ਦੀ ਵਿਵਸਥਾ ਹੈ | ਇਸ ਤੋਂ ਇਲਾਵਾ ਐਗਰੀਕਲਚਰ ਇਨਫਰਾਸਟਰਕਚਰ ਫ਼ੰਡ ਵਿਚ 1 ਲੱਖ ਕਰੋੜ ਰੁਪਏ ਦਾ ਪ੍ਰਬੰਧ ਹੈ | ਇਸ ਤਹਿਤ ਕਰਜ਼ਿਆਂ ‘ਤੇ 3 ਫ਼ੀਸਦੀ ਸਾਲਾਨਾ ਵਿਆਜ ਸਬਸਿਡੀ ਦਿੱਤੀ ਜਾਂਦੀ ਹੈ | ਕਿਸਾਨ ਕਰੈਡਿਟ ਕਾਰਡ ਰਾਹੀਂ ਕਿਸਾਨਾਂ ਨੂੰ 3 ਲੱਖ ਰੁਪਏ ਤੱਕ ਦੇ ਕਰਜ਼ੇ ਦੀ ਸਹੂਲਤ ਹੈ ਅਤੇ ਸਮੇਂ ਸਿਰ ਭੁਗਤਾਨ ਕਰਨ ‘ਤੇ ਪ੍ਰਭਾਵਸ਼ਾਲੀ ਵਿਆਜ ਦਰ 4 ਫ਼ੀਸਦੀ ਤੱਕ ਰਹਿ ਸਕਦੀ ਹੈ | ਸੰਤ ਸੀਚੇਵਾਲ ਨੇ ਕਿਹਾ ਕਿ ਬਾਗਬਾਨੀ ਵਿਚ ਅਸਲ ਤਬਦੀਲੀ ਉਦੋਂ ਆਵੇਗੀ ਜਦੋਂ ਕਿਸਾਨ ਨੂੰ ‘ਪੈਦਾਵਾਰ ਤੋਂ ਲੈ ਕੇ ਪ੍ਰੋਸੈਸਿੰਗ ਅਤੇ ਮੰਡੀ ਤੱਕ’ ਇੱਕ ਪੂਰੀ ਲੜੀ ਮੁਹੱਈਆ ਹੋਵੇਗੀ

Ad Position 21
No active advertisement
ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ | 09-08-2026

Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਗੁਰਵਿੰਦਰ ਕੌਰ ਦੇ ਯਤਨਾਂ ਸਦਕਾ ਪਹਿਲਵਾਨ ਕਾਲੋਨੀ ਦੀ ਸਾਲਾਂ ਪੁਰਾਣੀ ਬਿਜਲੀ ਸਮੱਸਿਆ ਹੱਲ ਨਵਾਂ ਟਰਾਂਸਫ਼ਾਰਮਰ... ਅਗਲੀ ਖ਼ਬਰ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਤੇ ਸਾਂਝਾ ਫ਼ਰੰਟ ਵਲੋਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੇ ਧੱਕੇਸ਼ਾਹੀਆਂ ਦੀ ਜ਼ੋ...
Ad Position 24