04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸ਼ੱਕੀ ਹਾਲਤ ਚ ਚਾਰ ਮੱਝਾਂ ਦੀ ਮੌਤ

ਨਡਾਲਾ (ਕਪੂਰਥਲਾ), 4 ਅਕਤੂਬਰ (ਰਘਬਿੰਦਰ ਸਿੰਘ) — ਅੱਜ ਤੜਕਸਰ ਨੇੜਲੇ ਪਿੰਡ ਦੌਲਤਪੁਰ ਵਿਖੇ ਇਕ ਹਵੇਲੀ ਵਿਚ ਬੰਨ੍ਹੀਆਂ ਚਾਰ ਮੱਝਾਂ ਦੀ ਸ਼ੱਕੀ ਹਾਲਾਤਾਂ ਵਿਚ ਮੌਤ...

Ad Position 21
No active advertisement
ਅਜੀਤ ਡੈਸਕ 04-10-2026

ਨਡਾਲਾ (ਕਪੂਰਥਲਾ), 4 ਅਕਤੂਬਰ (ਰਘਬਿੰਦਰ ਸਿੰਘ) —  ਅੱਜ ਤੜਕਸਰ ਨੇੜਲੇ ਪਿੰਡ ਦੌਲਤਪੁਰ ਵਿਖੇ ਇਕ ਹਵੇਲੀ ਵਿਚ ਬੰਨ੍ਹੀਆਂ ਚਾਰ ਮੱਝਾਂ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਪਸ਼ੂ ਮਾਲਕ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਕਰੀਬ 6 ਵਜੇ ਹਵੇਲੀ ਪਹੁੰਚਿਆ ਤਾਂ ਚਾਰ ਮੱਝਾਂ ਮਰੀਆਂ ਪਈਆਂ ਸਨ। ਉਸਨੇ ਸ਼ੱਕ ਜ਼ਾਹਰ ਕੀਤਾ ਕਿ ਕਿਸੇ ਵਲੋਂ ਮੱਝਾਂ ਨੂੰ ਕੋਈ ਜ਼ਹਿਰੀਲੀ ਵਸਤੂ ਦਿੱਤੀ ਗਈ ਹੈ। ਮ੍ਰਿਤਕ ਮੱਝਾਂ ਵਿਚੋਂ ਇਕ ਹਾਲ ਹੀ ਵਿੱਚ ਸੂਈ ਸੀ, ਜਦਕਿ ਤਿੰਨ ਸੂਣ ਵਾਲੀਆਂ ਸਨ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪਸ਼ੂ ਮਾਲਕ ਨੇ ਮਾਮਲੇ ਦੀ ਜਾਂਚ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਕੇਰਲਮ ਦੇ ਗ੍ਰਹਿ ਮੰਤਰੀ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨਾਲ ਜੁੜੇ ਇਕ ਮਾਮਲੇ ਦੀ ਵਿਜੀਲੈਂਸ ਜਾਂਚ ਦੇ ਹੁਕਮ ਅਗਲੀ ਖ਼ਬਰ ⭐️ਮਾਣਕ ਮੋਤੀ ⭐️
Ad Position 24