17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ’ਚ ਤੀਆਂ ਦਾ ਤਿਉਹਾਰ ਮਨਾਇਆ

ਕਪੂਰਥਲਾ, 16 ਅਗਸਤ (ਅਮਰਜੀਤ ਕੋਮਲ)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਵਿਚ ਪੰਜਾਬੀ ਸਭਿਆਚਾਰ ਤੇ ਵਿਰਾਸਤ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਵਿਦਿਆਰਥਣਾਂ ਨੇ ਗਿੱਧਾ, ਲੋਕਗੀਤ ਤੇ ਹੋਰ ਸਭਿਆਚਾਰਕ ਪੇਸ਼ਕਾਰੀਆਂ ਰਾਹੀਂ ਪੰਜਾਬੀ ਲੋਕ ਵਿਰਸੇ ਨੂੰ ਜੀਵੰਤ ਕੀਤਾ | ਪੰਜਾਬੀ ਲੋਕ ਨਾਚ ਭੰਗੜਾ ਤੇ ਗਿੱਧੇ ਦੀ ਪੇਸ਼ਕਾਰੀ ਨੇ ਸਮਾਗਮ ਨੂੰ ਯਾਦਗਾਰੀ ਬਣਾਇਆ | ਸਮਾਗਮ ਵਿਚ ਮਿਸ ਤੀਜ ਦਾ ਮੁਕਾਬਲਾ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ | ਇਸ ਮੁਕਾਬਲੇ ਵਿਚ ਵਿਦਿਆਰਥਣਾਂ ਨੇ ਦੀ ਪ੍ਰਤਿਭਾ, ਪੰਜਾਬੀ ਪਹਿਰਾਵੇ, ਸਭਿਆਚਾਰ ਗਿਆਨ ਤੇ ਆਤਮ ਵਿਸ਼ਵਾਸ ਦੀ ਪਰਖ ਕੀਤੀ ਗਈ | ਵੱਖ-ਵੱਖ ਪੜਾਅ ਨੂੰ ਸਫ਼ਲਤਾ ਪੂਰਵਕ ਪਾਰ ਕਰਦਿਆਂ ਬੀ. ਏ.

Ad Position 21
No active advertisement
ਅਜੀਤ ਡੈਸਕ 17-08-2026
ਕਪੂਰਥਲਾ, 16 ਅਗਸਤ (ਅਮਰਜੀਤ ਕੋਮਲ)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਵਿਚ ਪੰਜਾਬੀ ਸਭਿਆਚਾਰ ਤੇ ਵਿਰਾਸਤ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਵਿਦਿਆਰਥਣਾਂ ਨੇ ਗਿੱਧਾ, ਲੋਕਗੀਤ ਤੇ ਹੋਰ ਸਭਿਆਚਾਰਕ ਪੇਸ਼ਕਾਰੀਆਂ ਰਾਹੀਂ ਪੰਜਾਬੀ ਲੋਕ ਵਿਰਸੇ ਨੂੰ ਜੀਵੰਤ ਕੀਤਾ | ਪੰਜਾਬੀ ਲੋਕ ਨਾਚ ਭੰਗੜਾ ਤੇ ਗਿੱਧੇ ਦੀ ਪੇਸ਼ਕਾਰੀ ਨੇ ਸਮਾਗਮ ਨੂੰ ਯਾਦਗਾਰੀ ਬਣਾਇਆ | ਸਮਾਗਮ ਵਿਚ ਮਿਸ ਤੀਜ ਦਾ ਮੁਕਾਬਲਾ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ | ਇਸ ਮੁਕਾਬਲੇ ਵਿਚ ਵਿਦਿਆਰਥਣਾਂ ਨੇ ਦੀ ਪ੍ਰਤਿਭਾ, ਪੰਜਾਬੀ ਪਹਿਰਾਵੇ, ਸਭਿਆਚਾਰ ਗਿਆਨ ਤੇ ਆਤਮ ਵਿਸ਼ਵਾਸ ਦੀ ਪਰਖ ਕੀਤੀ ਗਈ | ਵੱਖ-ਵੱਖ ਪੜਾਅ ਨੂੰ ਸਫ਼ਲਤਾ ਪੂਰਵਕ ਪਾਰ ਕਰਦਿਆਂ ਬੀ.ਏ. ਭਾਗ ਦੂਜਾ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਮਿਸ ਤੀਜ ਦਾ ਖ਼ਿਤਾਬ ਹਾਸਲ ਕਰਨ ਵਿਚ ਸਫ਼ਲ ਹੋਈ | ਇਸੇ ਦੌਰਾਨ ਰੰਗੋਲੀ ਦਾ ਮੁਕਾਬਲਾ ਵੀ ਕਰਵਾਇਆ ਗਿਆ | ਰੰਗੋਲੀ ਮੁਕਾਬਲੇ ਵਿਚ ਕਾਲਜ ਦੇ ਆਰਟਸ ਵਿਭਾਗ ਨੇ ਪਹਿਲਾ ਸਥਾਨ ਲਿਆ | ਤੀਆਂ ਦੇ ਤਿਉਹਾਰ ਮੌਕੇ ਕਾਲਜ ਦੇ ਕੈਂਪਸ ਵਿਚ ਸਭਿਆਚਾਰਕ ਪ੍ਰਦਰਸ਼ਨੀ ਲਗਾਈ ਗਈ | ਸਮਾਗਮ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਪਿ੍ੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਵਿਦਿਆਰਥਣਾਂ ਨੂੰ ਪੰਜਾਬੀ ਸਭਿਆਚਾਰ ਤੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ | ਸਮਾਗਮ ਦੀ ਸਮਾਪਤੀ ‘ਤੇ ਡਾ. ਖਹਿਰਾ ਤੇ ਕਾਲਜ ਦੇ ਹੋਰ ਸਟਾਫ਼ ਮੈਂਬਰਾਂ ਵਲੋਂ ਮਿਸ ਤੀਜ ਦੇ ਮੁਕਾਬਲੇ ਵਿਚ ਜੇਤੂ ਰਹੀ ਵਿਦਿਆਰਥਣ ਕੋਮਲਪ੍ਰੀਤ ਕੌਰ ਤੇ ਹੋਰ ਮੁਕਾਬਲਿਆਂ ਵਿਚ ਵੱਖ-ਵੱਖ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਤੀਆਂ ਦਾ ਤਿਉਹਾਰ ਬਾਬਾ ਦਰਬਾਰਾ ਸਿੰਘ ਕਾਲਜੀਏਟ ਪਬਲਿਕ ਸਕੂਲ ਟਿੱਬਾ ’ਚ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਜਗਜੀਤ ਸਿੰਘ ਜੱਗਾ ਧਾਲੀਵਾਲ ਨੇ ਹਲਕਾ ਇੰਚਾਰਜ ਬਣਾਏ ਜਾਣ ’ਤੇ ਪਾਰਟੀ ਹਾਈ ਕਮਾਂਡ ਦਾ ਕੀਤਾ ਧੰਨਵਾਦ
Ad Position 24