19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਵਾਹਨਾਂ ’ਤੇ ਹੂਟਰ, ਸਾਇਰਨ, ਫਲੈਸ਼ਿੰਗ ਲਾਈਟਾਂ, ਫ਼ਿਲਮਾਂ ਆਦਿ ਲਗਾਉਣ ’ਤੇ ਪਾਬੰਦੀ ਕਾਰ ਐਕਸੈਸਰੀਜ਼ ਵਾਲੀਆਂ ਦੁਕਾਨਾਂ ਤੇ ਏਜੰਸੀਆਂ ਸੰਬੰਧਿਤ ਉਪਕਰਨ ਦਾ ਪੂਰਾ ਰਿਕਾਰਡ ਰੱਖਣ- ਰਣਦੀਪ ਸਿੰਘ ਹੀਰ

ਕਪੂਰਥਲਾ, 18 ਅਗਸਤ (ਵਿਸ਼ੇਸ਼ ਪ੍ਰਤੀਨਿਧ)- ਵਧੀਕ ਜ਼ਿਲ੍ਹਾ ਮੈਜਿਸਟਰੇਟ ਰਣਦੀਪ ਸਿੰਘ ਹੀਰ ਨੇ ਕਾਰ ਐਕਸੈਸਰੀਜ਼ ਦਾ ਕਾਰੋਬਾਰ ਕਰਨ ਵਾਲੀਆਂ ਏਜੰਸੀਆਂ, ਫ਼ਰਮਾਂ, ਸਟਾਕ ਡੀਲਰਾਂ ਤੇ ਦੁਕਾਨਦਾਰਾਂ ਨੂੰ ਹੂਟਰ, ਸਾਇਰਨ, ਫਲੈਸ਼ਿੰਗ ਲਾਈਟਾਂ ਨੀਲੀਆਂ ਅਤੇ ਐਲ. ਈ.

Ad Position 21
No active advertisement
ਅਜੀਤ ਡੈਸਕ 19-08-2026
ਕਪੂਰਥਲਾ, 18 ਅਗਸਤ (ਵਿਸ਼ੇਸ਼ ਪ੍ਰਤੀਨਿਧ)- ਵਧੀਕ ਜ਼ਿਲ੍ਹਾ ਮੈਜਿਸਟਰੇਟ ਰਣਦੀਪ ਸਿੰਘ ਹੀਰ ਨੇ ਕਾਰ ਐਕਸੈਸਰੀਜ਼ ਦਾ ਕਾਰੋਬਾਰ ਕਰਨ ਵਾਲੀਆਂ ਏਜੰਸੀਆਂ, ਫ਼ਰਮਾਂ, ਸਟਾਕ ਡੀਲਰਾਂ ਤੇ ਦੁਕਾਨਦਾਰਾਂ ਨੂੰ ਹੂਟਰ, ਸਾਇਰਨ, ਫਲੈਸ਼ਿੰਗ ਲਾਈਟਾਂ ਨੀਲੀਆਂ ਅਤੇ ਐਲ. ਈ. ਡੀ. ਲਾਈਟਾਂ, ਬਲੈਕ ਫ਼ਿਲਮਾਂ, ਗਰਿੱਲਾਂ ਤੇ ਗਾਰਡਾਂ ਸਮੇਤ ਨਿਰਧਾਰਿਤ ਐਕਸੈਸਰੀਜ਼ ਦੀ ਵਿੱਕਰੀ ਤੇ ਫਿਟਿੰਗ ਦਾ ਪੂਰਾ ਰਿਕਾਰਡ ਰੱਖਣ ਸਬੰਧੀ ਹੁਕਮ ਜਾਰੀ ਕੀਤੇ ਹਨ| ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕੋਈ ਵਾਰ ਕਾਰ, ਐਕਸੈਸਰੀਜ਼ ਰਿਪੇਅਰ ਸ਼ਾਪ ਜਾਂ ਏਜੰਸੀ ਕਿਸੇ ਵੀ ਵਾਹਨ ਤੇ ਹੂਟਰ, ਸਾਇਰਨ, ਫਲੈਸ਼ਿੰਗ ਲਾਈਟਾਂ ਜਾਂ ਅਗਲੇ ਪਿਛਲੇ ਪਾਸੇ ਜਾਂ ਬੰਪਰ ਗਾਰਡ ‘ਤੇ ਐਲ. ਈ. ਡੀ. ਲਾਈਟਾਂ ਨਹੀਂ ਲਗਾਏਗੀ, ਜਦੋਂ ਤੱਕ ਵਾਹਨ ਮਾਲਕ ਸਬੰਧਿਤ ਪੁਲਿਸ ਸਟੇਸ਼ਨ ਤੋਂ ਪ੍ਰਾਪਤ ਕੀਤੀਆਂ ਇਜਾਜ਼ਤ ਪੇਸ਼ ਨਹੀਂ ਕਰਦਾ | ਉਨ੍ਹਾਂ ਕਿਹਾ ਕਿ ਅਜਿਹੇ ਉਪਕਰਨ ਲਗਾਉਣ ਵਾਲੀਆਂ ਸਾਰੀਆਂ ਦੁਕਾਨਾਂ ਤੇ ਏਜੰਸੀਆਂ ਗੱਡੀਆਂ ਦਾ ਪੂਰਾ ਰਿਕਾਰਡ ਤੇ ਸਬੰਧਿਤ ਪੁਲਿਸ ਸਟੇਸ਼ਨ ਵੱਲੋਂ ਜਾਰੀ ਕੀਤੀਆਂ ਇਜ਼ਾਜਤਾਂ ਦੀਆਂ ਕਾਪੀਆਂ ਵੀ ਸੰਭਾਲ ਕੇ ਰੱਖਣਗੀਆਂ ਤਾਂ ਜੋ ਨਿਰੀਖਣ ਦੌਰਾਨ ਜਦੋਂ ਵੀ ਲੋੜ ਪਵੇ ਲੋੜੀਂਦਾ ਰਿਕਾਰਡ ਪੇਸ਼ ਕੀਤਾ ਜਾ ਸਕੇ | ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਆਪਣੇ ਹੁਕਮ ਵਿਚ ਕਿਹਾ ਕਿ ਅਜਿਹਾ ਸਾਰਾ ਰਿਕਾਰਡ ਫਿਟਿੰਗ ਦੀ ਮਿਤੀ ਤੋਂ ਘੱਟੋ ਘੱਟ 5 ਸਾਲਾਂ ਲਈ ਸੰਭਾਲਿਆ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਕਾਰ ਐਕਸੈਸਰੀਜ਼ ਦੀਆਂ ਦੁਕਾਨਾਂ, ਏਜੰਸੀਆਂ ਗੱਡੀਆਂ ‘ਤੇ ਲਗਾਏ ਗਏ ਉਪਕਰਨਾਂ ‘ਤੇ ਆਪਣੇ ਨਾਂਅ ਤੇ ਟੈਲੀਫ਼ੋਨ ਨੰਬਰ ਵਾਲਾ ਇੱਕ ਸਟਿੱਕਰ ਵੀ ਲਗਾਉਣਗੀਆਂ ਤੇ ਵਾਹਨ ਦੇ ਪਿਛਲੇ ਸ਼ੀਸ਼ੇ ਦੇ ਅੰਦਰਲੇ ਪਾਸੇ ਵੀ ਅਜਿਹੇ ਵੇਰਵਿਆਂ ਵਾਲਾ ਸਟਿੱਕਰ ਲਗਾਇਆ ਜਾਣਾ ਯਕੀਨੀ ਬਣਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸੰਨਿਆਸ ਆਸ਼ਰਮ ਕਾਹਲਵਾਂ ਵਿਖੇ ਕਰਵਾਏ ਜਾ ਰਹੇ ਕੁਸ਼ਤੀ ਦੰਗਲ ਸਬੰਧੀ ਮੀਟਿੰਗ ਹੋਈ ਅਗਲੀ ਖ਼ਬਰ ਐਂਟੀ ਕੁਰੱਪਸ਼ਨ ਵਲੋਂ ਸਾਲਾਨਾ ਧਾਰਮਿਕ ਸਾਈਕਲ ਯਾਤਰਾ ਰਵਾਨਾ
Ad Position 24