ਆਪਣਾ ਪਿੰਡ ਸੰਭਾਲੋ’ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ, ਦਰਜਨ ਭਰ ਪਿੰਡਾਂ ਦੇ ਲੋਕਾਂ ਨੇ ਲਿਆ ਹਿੱਸਾ
ਸੁਲਤਾਨਪੁਰ ਲੋਧੀ, 18 ਅਗਸਤ (ਨਰੇਸ਼ ਹੈਪੀ)- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਸ਼ੁਰੂ ਕੀਤੀ ਮੁਹਿੰਮ ‘ਆਪਣਾ ਪਿੰਡ ਸੰਭਾਲੋ’ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਅੱਜ ਗਊਸ਼ਾਲਾ ਪਿੰਡ ਫੱਤੇਵਾਲ ਮੰਡ ਵਿਚ ਅੱਧੀ ਦਰਜਨ ਪਿੰਡਾਂ ਦੇ ਲੋਕ ਸ਼ਾਮਿਲ ਹੋਏ | ਇਸ ਦੇ ਨਾਲ ਦੂਜਾ ਇਕੱਠ ਪਿੰਡ ਸਰੂਪਵਾਲ ਵਿਚ ਕੀਤਾ ਗਿਆ | ਇਸ ਇਕੱਠ ਵਿਚ ਵੀ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੂੰ ਆਪੋ ਆਪਣੇ ਪਿੰਡਾਂ ਨੂੰ ਸੰਭਾਲਣ ਲਈ ਅੱਗੇ ਆਉਣ ਦੀ ਅਪੀਲ ਕੀਤੀ | ਇਸ ਮੁਹਿੰਮ ਨੂੰ ਮਿਲ ਰਹੇ ਹੁੰਗਾਰੇ ਤੋਂ ਲੋਕਾਂ ਵਿਚ ਭਰੋਸਾ ਬੱਝਾ ਹੈ | ਇਸ ਲੋਕ ਮਿਲਣੀ ਵਿਚ ਸੁਲਤਾਨਪੁਰ ਲੋਧੀ ਦੇ ਐਸ. ਡੀ.
ਸੁਲਤਾਨਪੁਰ ਲੋਧੀ, 18 ਅਗਸਤ (ਨਰੇਸ਼ ਹੈਪੀ)- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਸ਼ੁਰੂ ਕੀਤੀ ਮੁਹਿੰਮ ‘ਆਪਣਾ ਪਿੰਡ ਸੰਭਾਲੋ’ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਅੱਜ ਗਊਸ਼ਾਲਾ ਪਿੰਡ ਫੱਤੇਵਾਲ ਮੰਡ ਵਿਚ ਅੱਧੀ ਦਰਜਨ ਪਿੰਡਾਂ ਦੇ ਲੋਕ ਸ਼ਾਮਿਲ ਹੋਏ | ਇਸ ਦੇ ਨਾਲ ਦੂਜਾ ਇਕੱਠ ਪਿੰਡ ਸਰੂਪਵਾਲ ਵਿਚ ਕੀਤਾ ਗਿਆ | ਇਸ ਇਕੱਠ ਵਿਚ ਵੀ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੂੰ ਆਪੋ ਆਪਣੇ ਪਿੰਡਾਂ ਨੂੰ ਸੰਭਾਲਣ ਲਈ ਅੱਗੇ ਆਉਣ ਦੀ ਅਪੀਲ ਕੀਤੀ | ਇਸ ਮੁਹਿੰਮ ਨੂੰ ਮਿਲ ਰਹੇ ਹੁੰਗਾਰੇ ਤੋਂ ਲੋਕਾਂ ਵਿਚ ਭਰੋਸਾ ਬੱਝਾ ਹੈ | ਇਸ ਲੋਕ ਮਿਲਣੀ ਵਿਚ ਸੁਲਤਾਨਪੁਰ ਲੋਧੀ ਦੇ ਐਸ.ਡੀ.ਐਮ. ਜਸਪ੍ਰੀਤ ਸਿੰਘ, ਡੀ.ਐਸ.ਪੀ. ਧਰੇਂਦਰ ਵਰਮਾ, ਨਾਇਬ ਤਹਿਸੀਲਦਾਰ ਭੀਸ਼ਮ ਪਾਂਡੇ, ਈ.ਓ. ਕਮਲਜੀਤ ਸਿੰਘ ਸਮੇਤ ਡਰੇਨਜ਼ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀ ਵੀ ਹਾਜ਼ਰ ਸਨ | ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੰਡ ਇਲਾਕੇ ਦੇ ਪਿੰਡਾਂ ਨੂੰ ਚਿੱਟਾ ਮੁਕਤ ਕਰਨਾ ਹੈ | ਜਿਹੜੇ ਨੌਜਵਾਨ ਨਸ਼ਿਆਂ ਦੇ ਆਦੀ ਹੋ ਗਏ ਹਨ ਤੇ ਖ਼ਾਸ ਕਰਕੇ ਚਿੱਟੇ ਦੇ, ਉਨ੍ਹਾਂ ਦੇ ਮੁੜ ਵਸੇਬੇ ਲਈ ਯਤਨ ਕੀਤੇ ਜਾਣਗੇ | ਸੰਤ ਸੀਚੇਵਾਲ ਨੇ ਕਿਹਾ ਕਿ ਆਪਣਾ ਪਿੰਡ ਸੰਭਾਲੋ ਮੁਹਿੰਮ ਤਹਿਤ ਪਿੰਡਾਂ ਵਿਚ ਨਸ਼ਾ ਵੇਚਣ ਆਉਣ ਵਾਲਿਆਂ ਨੂੰ ਰੋਕਣਾ ਹੈ ਤੇ ਪਿੰਡ ਵਿਚ ਠੀਕਰੀ ਪਹਿਰੇ ਸ਼ੁਰੂ ਕਰਨੇ ਹਨ ਤਾਂ ਜੋ ਲੁੱਟਾਂ-ਖੋਹਾਂ ਤੋਂ ਲੋਕਾਂ ਦਾ ਬਚਾਅ ਕੀਤਾ ਜਾ ਸਕੇ | ਉਨ੍ਹਾਂ ਮੌਕੇ ‘ਤੇ ਹਾਜ਼ਰ ਡੀਐਸਪੀ ਨੂੰ ਵੀ ਹਦਾਇਤਾਂ ਕੀਤੀਆਂ ਕਿ ਜਦੋਂ ਲੋਕ ਨਸ਼ੇ ਦੇ ਸੌਦਾਗਰਾਂ ਦੀ ਜਾਣਕਾਰੀ ਦੇਣ ਤਾਂ ਉਸ ਨੂੰ ਗੁਪਤ ਰੱਖਿਆ ਜਾਵੇ | ਗਊਸ਼ਾਲਾ ਫੱਤੇਵਾਲ ਤੱਕ ਮੰਡੀ ਬੋਰਡ ਵੱਲੋਂ ਬਣਾਈ ਜਾ ਰਹੀ ਪੱਕੀ ਸੜਕ ਲਈ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਧੰਨਵਾਦ ਕੀਤਾ | ਇਸ ਇਕੱਤਰਤਾ ਤੋਂ ਬਾਅਦ ਐਡਵਾਂਸ ਬੰਨ੍ਹ ਦਾ ਦੌਰਾ ਵੀ ਕੀਤਾ | ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਇਹ ਬੰਨ੍ਹ ਬਣਾਉਣ ਵਿਚ ਸਾਰੇ ਪਿੰਡਾਂ ਨੇ ਸਾਂਝੇ ਯਤਨ ਕੀਤੇ ਹਨ | ਡਰੇਨਜ਼ ਵਿਭਾਗ ਨੇ ਵੀ ਬੰਨ੍ਹ ਮਜ਼ਬੂਤ ਕਰਨ ਲਈ ਬੰਨ੍ਹ ਦੇ ਵੱਡੇ ਹਿੱਸੇ ਵਿਚ ਪੱਥਰ ਲਾਏ ਹਨ | ਮੌਕੇ ‘ਤੇ ਪੁੱਜੇ ਸੰਤ ਸੀਚੇਵਾਲ ਨੇ ਬਿਆਸ ਦਰਿਆ ਦੇ ਤੇਜ਼ ਵਹਾਅ ਕਾਰਨ ਵੱਜ ਰਹੀ ਸਿੱਧੀ ਟੱਕਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿੱਥੇ ਪੱਥਰ ਲਾਏ ਗਏ ਸਨ, ਉੱਥੇ ਹਨ ਪਾਣੀ ਪਿੱਛੇ ਨੂੰ ਧੱਕ ਮਾਰ ਰਿਹਾ ਹੈ ਜਿਸ ਦੀ ਦਰੁਸਤੀ ਜ਼ਰੂਰੀ ਹੈ | ਇਸ ਮੌਕੇ ਐਸ ਡੀ ਐਮ ਨੇ ਪਿੰਡਾਂ ਵਿਚ ਲਾਲ ਲੀਕਰ ਅੰਦਰ ਆਉਂਦੇ ਘਰਾਂ, ਐਸ. ਆਈ. ਆਰ. (ਸਰ) ਤਹਿਤ ਬਣ ਵਾਲੀਆਂ ਵੋਟਰ ਸੂਚੀਆਂ ਵਿਚ ਨਾਂਅ ਦਰਜ ਕਰਵਾਉਣ ਅਤੇ ਹੜ੍ਹਾਂ ਦਾ ਮੁਆਵਜ਼ਾ ਨਾ ਮਿਲਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ |