18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਐਸ.ਡੀ. ਕਾਲਜ ’ਚ ਧਾਰਮਿਕ ਸਮਾਗਮ ਨਾਲ ਨਵੇਂ ਸੈਸ਼ਨ ਦਾ ਆਗਾਜ਼

ਸੁਲਤਾਨਪੁਰ ਲੋਧੀ, 18 ਅਗਸਤ (ਨਰੇਸ਼ ਹੈਪੀ)-ਐਸ . ਡੀ ਕਾਲਜ ਫ਼ਾਰ ਵੁਮੈਨ ਵਿਖੇ ਨਵੇਂ ਸੈਸ਼ਨ ਦਾ ਸ਼ੁੱਭ ਆਰੰਭ ਸ੍ਰੀ ਅੰਮਿ੍ਤ ਬਾਣੀ ਜੀ ਦੇ ਪਾਠ ਅਤੇ ਭਜਨ ਕੀਰਤਨ ਨਾਲ ਕੀਤਾ ਗਿਆ | ਐੱਸ ਡੀ ਸਭਾ ਦੇ ਪ੍ਰਧਾਨ ਰਾਕੇਸ਼ ਕੁਮਾਰ ਧੀਰ, ਪੈਟਰਨ ਅਮਰ ਚੰਦ ਧੀਰ ਮੈਨੇਜਰ ਉਮਾ ਦੱਤ ਸ਼ਰਮਾ ਅਤੇ ਕੈਸ਼ੀਅਰ ਸ਼ਸੀਕਾਂਤ ਚੋਪੜਾ ਵੀ ਧਾਰਮਿਕ ਸਮਾਗਮ ‘ਚ ਸ਼ਾਮਲ ਹੋਏ | ਕਾਲਜ ਦੇ ਪਿ੍ੰਸੀਪਲ ਡਾਕਟਰ ਵੰਦਨਾ ਸ਼ੁਕਲਾ ਵੱਲੋਂ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਨਵੇਂ ਸੈਸ਼ਨ ਦੌਰਾਨ ਕਾਲਜ ‘ਚ ਦਾਖਲਾ ਲੈਣ ਵਾਲੀਆਂ ਨਵੀਆਂ ਵਿਦਿਆਰਥਣਾਂ ਦਾ ਵੀ ਸਵਾਗਤ ਕੀਤਾ ਗਿਆ | ਇਸ ਮੌਕੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥਣਾਂ ਵੱਲੋਂ ਰਾਮ ਨਾਮ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਨਵੇਂ ਸੈਸ਼ਨ ਦੇ ਸੁਖਮਈ, ਮੰਗਲਮਈ ਅਤੇ ਉਨਤੀ ਭਰਪੂਰ ਹੋਣ ਦੀ ਕਾਮਨਾ ਕੀਤੀ ਗਈ | ਭਜਨ ਕੀਰਤਨ ਅਤੇ ਅਧਿਆਤਮਿਕ ਮਾਹੌਲ ਨਾਲ ਸਮੁੱਚਾ ਕਾਲਜ ਰਸਮਈ ਹੋ ਗਿਆ |ਪਿ੍ੰਸੀਪਲ ਡਾ.

Ad Position 21
No active advertisement
ਅਜੀਤ ਡੈਸਕ 19-08-2026
ਸੁਲਤਾਨਪੁਰ ਲੋਧੀ, 18 ਅਗਸਤ (ਨਰੇਸ਼ ਹੈਪੀ)-ਐਸ .ਡੀ ਕਾਲਜ ਫ਼ਾਰ ਵੁਮੈਨ ਵਿਖੇ ਨਵੇਂ ਸੈਸ਼ਨ ਦਾ ਸ਼ੁੱਭ ਆਰੰਭ ਸ੍ਰੀ ਅੰਮਿ੍ਤ ਬਾਣੀ ਜੀ ਦੇ ਪਾਠ ਅਤੇ ਭਜਨ ਕੀਰਤਨ ਨਾਲ ਕੀਤਾ ਗਿਆ | ਐੱਸ ਡੀ ਸਭਾ ਦੇ ਪ੍ਰਧਾਨ ਰਾਕੇਸ਼ ਕੁਮਾਰ ਧੀਰ, ਪੈਟਰਨ ਅਮਰ ਚੰਦ ਧੀਰ ਮੈਨੇਜਰ ਉਮਾ ਦੱਤ ਸ਼ਰਮਾ ਅਤੇ ਕੈਸ਼ੀਅਰ ਸ਼ਸੀਕਾਂਤ ਚੋਪੜਾ ਵੀ ਧਾਰਮਿਕ ਸਮਾਗਮ ‘ਚ ਸ਼ਾਮਲ ਹੋਏ | ਕਾਲਜ ਦੇ ਪਿ੍ੰਸੀਪਲ ਡਾਕਟਰ ਵੰਦਨਾ ਸ਼ੁਕਲਾ ਵੱਲੋਂ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਨਵੇਂ ਸੈਸ਼ਨ ਦੌਰਾਨ ਕਾਲਜ ‘ਚ ਦਾਖਲਾ ਲੈਣ ਵਾਲੀਆਂ ਨਵੀਆਂ ਵਿਦਿਆਰਥਣਾਂ ਦਾ ਵੀ ਸਵਾਗਤ ਕੀਤਾ ਗਿਆ | ਇਸ ਮੌਕੇ ਸਟਾਫ਼ ਮੈਂਬਰਾਂ ਅਤੇ ਵਿਦਿਆਰਥਣਾਂ ਵੱਲੋਂ ਰਾਮ ਨਾਮ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਨਵੇਂ ਸੈਸ਼ਨ ਦੇ ਸੁਖਮਈ, ਮੰਗਲਮਈ ਅਤੇ ਉਨਤੀ ਭਰਪੂਰ ਹੋਣ ਦੀ ਕਾਮਨਾ ਕੀਤੀ ਗਈ | ਭਜਨ ਕੀਰਤਨ ਅਤੇ ਅਧਿਆਤਮਿਕ ਮਾਹੌਲ ਨਾਲ ਸਮੁੱਚਾ ਕਾਲਜ ਰਸਮਈ ਹੋ ਗਿਆ |ਪਿ੍ੰਸੀਪਲ ਡਾ.ਸ਼ੁਕਲਾ ਨੇ ਪੁੱਜੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ, ਵਿਦਿਆਰਥੀਆਂ ਦੇ ਉੱਜਵਲ ਭਵਿੱਖ ਅਤੇ ਸਫਲ ਜੀਵਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਵੱਡੀ ਗਿਣਤੀ ‘ਚ ਵਿਦਿਆਰਥਣਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਰ ਤਰ੍ਹਾਂ ਦੀ ਗੁਲਾਮੀ ਮਨੁੱਖੀ ਸਭਿਅਤਾ ਲਈ ਸ਼ਰਾਪ-ਮਾ. ਸੁਖਜਿੰਦਰ ਸਿੰਘ ਅਗਲੀ ਖ਼ਬਰ ਕਪੂਰਥਲਾ ਸ਼ਹਿਰ ਵਿਚ ਥਾਂ-ਥਾਂ ਲੱਗੇ ਕੂੜੇ ਦੇ ਡੰਪ ਤੁਰੰਤ ਚੁਕਵਾਏ ਜਾਣ-ਕਾਂਗਰਸੀ ਆਗੂ
Ad Position 24