19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਲੱਖਾਂ ਰੁਪਏ ਦੀ ਕੀਮਤ ਦੀਆਂ ਚੋਰੀ ਕੀਤੀਆਂ ਮੱਝਾਂ ਸਮੇਤ ਗੱਡੀ ਲੋਕਾਂ ਨੇ ਕੀਤੀ ਬਰਾਮਦ ਲਾਕੇ ਵਿਚ ਪਿਛਲੇ ਦਿਨਾਂ ਤੋਂ ਮੱਝਾਂ ਚੋਰੀ ਕਰਨ ਵਾਲੇ ਗਰੋਹ ਨੇ ਮਚਾਇਆ ਆਤੰਕ

ਕਾਲਾ ਸੰਘਿਆਂ, 19 ਅਗਸਤ (ਬਲਜੀਤ ਸਿੰਘ ਸੰਘਾ)-ਸਥਾਨਕ ਇਲਾਕੇ ਵਿਚ ਕਿਸਾਨਾਂ ਦੀਆਂ ਮੱਝਾਂ ਚੋਰੀ ਕਰਨ ਵਾਲੇ ਗਿਰੋਹ ਨੇ ਇਲਾਕੇ ਵਿਚ ਆਤੰਕ ਮਚਾਇਆ ਹੋਇਆ ਹੈ ਤੇ ਲੋਕਾਂ ਵਿਚ ਹੋ ਰਹੀਆਂ ਇਹਨਾਂ ਚੋਰੀਆਂ ਨੂੰ ਲੈ ਕੇ ਦੰਦਕਥਿਆ ਸਿਖ਼ਰਾਂ ਤੇ ਹੈ ਅਤੇ ਪਸ਼ੂ ਪਾਲਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਇਸ ਦੇ ਨਾਲ ਹੀ ਅੱਜ ਤੜਕਸਾਰ ਕਾਲਾ ਸੰਘਿਆਂ ਦੇ ਨੇੜਲੇ ਪਿੰਡ ਬਨਵਾਲੀਪੁਰ ਤੋਂ ਮੱਝਾਂ ਨਾਲ ਲੱਦੀ ਗੱਡੀ ਨੰਬਰ ਐਚ. ਪੀ 36 ਬੀ 8102 ਲੋਕਾਂ ਨੇ ਬਰਾਮਦ ਕੀਤੀ ਹੈ ਤੇ ਲੋਕਾਂ ਦੇ ਦੱਸਣ ਮੁਤਾਬਿਕ ਚੋਰ ਇਸ ਗੱਡੀ ਨੂੰ ਕਿਸੇ ਨਾ ਕਿਸੇ ਕਾਰਨ ਇੱਥੇ ਛੱਡ ਕੇ ਫ਼ਰਾਰ ਹੋ ਗਏ ਅਤੇ ਇਸ ਵਿਚ ਲੱਦੀਆਂ ਮੱਝਾਂ ਜਿਨ੍ਹਾਂ ਵਿਚ ਦੋ ਮੱਝਾਂ, ਦੋ ਝੋਟੀਆਂ ਤੇ ਇਕ ਕੱਟਾ ਸ਼ਾਮਲ ਸਨ ਅਤੇ ਇਹ ਪਸ਼ੂ ਕਾਲਾ ਸੰਘਿਆਂ ਵਾਸੀ ਕਿਸਾਨ ਪਰਮਜੀਤ ਸਿੰਘ ਦੇ ਸਨ | ਲੋਕਾਂ ਨੇ ਸਥਾਨਕ ਪੁਲਿਸ ਚੌਂਕੀ ਦੀ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਗੱਡੀ ਨੂੰ ਆਪਣੇ ਕਬਜ਼ੇ ਵਿਚ ਲਿਆ ਗਿਆ | ਵੱਡੀ ਗਿਣਤੀ ਵਿਚ ਸਥਾਨਕ ਕਿਸਾਨ ਅਤੇ ਨੇੜਲੇ ਪਿੰਡਾਂ ਦੇ ਪੀੜਤ ਕਿਸਾਨ ਚੌਂਕੀ ਇਕੱਤਰ ਹੋਏ ਅਤੇ ਇੱਥੇ ਆਏ ਲੋਕਾਂ ਵਿਚੋਂ ਪਿੰਡ ਸੁਖਾਣੀ ਵਾਸੀ ਬਲਵੀਰ ਕੌਰ ਪਤਨੀ ਸੁਖਜੀਤ ਸਿੰਘ ਨੇ ਦੱਸਿਆ ਕਿ 5 ਅਗਸਤ ਰਾਤ ਨੂੰ ਸੁਖਾਣੀ ਪੈਟਰੋਲ ਪੰਪ ਨੇੜਿਉਂ ਸਾਡੇ ਖੂਹ ਤੋਂ ਚੋਰ ਨੇ ਸਾਡੇ ਕਾਮੇ ਨਾਲ ਕੁੱਟਮਾਰ ਕਰਕੇ ਸਾਡੀਆਂ 3 ਮੱਝਾਂ ਜਿਨ੍ਹਾਂ ਦਾ ਮੁੱਲ ਕਰੀਬ 4 ਲੱਖ ਸੀ, ਚੋਰੀ ਕਰਕੇ ਲੈ ਗਏ ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ | ਇਸੇ ਤਰ੍ਹਾਂ ਚੌਂਕੀ ‘ਚ ਹਾਜ਼ਰ ਜਸਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਿਧਵਾਂ ਦੋਨਾਂ ਨੇ ਦੱਸਿਆ ਕਿ ਪਿੰਡ ਸਿਧਵਾਂ ਦੋਨਾਂ ਦੀ ਨਹਿਰ ਤੇ ਬਣੇ ਸਾਡੇ ਖੂਹ ਤੋਂ 27 ਜੁਲਾਈ ਦੀ ਰਾਤ 2 ਮੱਝਾਂ 2 ਕੱਟੀਆਂ ਚੋਰੀ ਹੋਈਆਂ ਜਿਨ੍ਹਾਂ ਦੀ ਕੀਮਤ ਕਰੀਬ 4 ਲੱਖ ਸੀ | ਇਸੇ ਤਰ੍ਹਾਂ 17 ਅਗਸਤ ਦੀ ਰਾਤ ਵੀ ਕਿਸਾਨ ਦੇ ਕਾਲਾ ਸੰਘਿਆਂ ਤੋਂ 3 ਪਸ਼ੂ ਚੋਰੀ ਹੋਏ ਜਿਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ | ਮੱਝਾਂ ਸਮੇਤ ਕਾਬੂ ਕੀਤੀ ਗੱਡੀ ਦੀ ਵੀਡੀਓ ਵਾਇਰਲ ਹੋਣ ਮਗਰੋਂ ਇਕ ਔਰਤ ਅਤੇ ਇਕ ਵਿਅਕਤੀ ਜੋ ਆਪਣੇ ਆਪ ਨੂੰ ਪਤੀ ਪਤਨੀ ਦੱਸ ਰਹੇ ਸਨ ਚੌਂਕੀ ਆਏ ਤੇ ਉਨ੍ਹਾਂ ਦਾਅਵਾ ਕੀਤਾ ਕਿ ਗੱਡੀ ਸਾਡੀ ਹੈ ਤੇ ਇਹ ਪਿਛਲੇ ਕਰੀਬ ਮਹੀਨੇ ਤੋਂ ਚੋਰੀ ਹੋਈ ਹੈ ਪਰ ਉਨ੍ਹਾਂ ਦਾ ਰਵੱਈਆ ਸ਼ੱਕੀ ਲੱਗ ਰਿਹਾ ਸੀ ਕਿਉਂਕਿ ਉਸ ਵਿਅਕਤੀ ਨੇ ਆਉਂਦੇ ਹੀ ਗੱਡੀ ਦੇ ਕਾਗ਼ਜ਼ ਗੁਪਤ ਜਗਾ ਤੇ ਲੁਕੋਏ ਹੋਏ ਸਨ ਤੇ ਝੱਟ ਹੀ ਆਉਂਦੇ ਸਾਰ ਕੱਢਣੇ ਤੇ ਗੱਲਬਾਤ ਦਾ ਢੰਗ ਵਿਹਾਰ ਸ਼ੱਕੀ ਲੱਗਾ | ਹਾਜ਼ਰ ਲੋਕਾਂ ਨੇ ਇਸ ਵਿਅਕਤੀ ਦੀ ਚੋਰੀ ਵਿਚ ਮਿਲੀਭੁਗਤ ਹੋਣ ਦਾ ਖ਼ਦਸ਼ਾ ਪ੍ਰਗਟਾਇਆ | ਚੌਂਕੀ ਵਿਚ ਇਕੱਤਰ ਲੋਕਾਂ ਨੇ ਪੁਲਿਸ ਨੂੰ ਪਸ਼ੂ ਚੋਰ ਗਿਰੋਹ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ | ਚੌਂਕੀ ਇੰਚਾਰਜ ਏ ਐਸ ਆਈ ਅਮਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਸ ਗੱਡੀ ਨੂੰ ਤੇ ਇਸ ਦੇ ਮਾਲਕ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

Ad Position 21
No active advertisement
ਅਜੀਤ ਡੈਸਕ 20-08-2026
ਕਾਲਾ ਸੰਘਿਆਂ, 19 ਅਗਸਤ (ਬਲਜੀਤ ਸਿੰਘ ਸੰਘਾ)-ਸਥਾਨਕ ਇਲਾਕੇ ਵਿਚ ਕਿਸਾਨਾਂ ਦੀਆਂ ਮੱਝਾਂ ਚੋਰੀ ਕਰਨ ਵਾਲੇ ਗਿਰੋਹ ਨੇ ਇਲਾਕੇ ਵਿਚ ਆਤੰਕ ਮਚਾਇਆ ਹੋਇਆ ਹੈ ਤੇ ਲੋਕਾਂ ਵਿਚ ਹੋ ਰਹੀਆਂ ਇਹਨਾਂ ਚੋਰੀਆਂ ਨੂੰ ਲੈ ਕੇ ਦੰਦਕਥਿਆ ਸਿਖ਼ਰਾਂ ਤੇ ਹੈ ਅਤੇ ਪਸ਼ੂ ਪਾਲਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਇਸ ਦੇ ਨਾਲ ਹੀ ਅੱਜ ਤੜਕਸਾਰ ਕਾਲਾ ਸੰਘਿਆਂ ਦੇ ਨੇੜਲੇ ਪਿੰਡ ਬਨਵਾਲੀਪੁਰ ਤੋਂ ਮੱਝਾਂ ਨਾਲ ਲੱਦੀ ਗੱਡੀ ਨੰਬਰ ਐਚ.ਪੀ 36 ਬੀ 8102 ਲੋਕਾਂ ਨੇ ਬਰਾਮਦ ਕੀਤੀ ਹੈ ਤੇ ਲੋਕਾਂ ਦੇ ਦੱਸਣ ਮੁਤਾਬਿਕ ਚੋਰ ਇਸ ਗੱਡੀ ਨੂੰ ਕਿਸੇ ਨਾ ਕਿਸੇ ਕਾਰਨ ਇੱਥੇ ਛੱਡ ਕੇ ਫ਼ਰਾਰ ਹੋ ਗਏ ਅਤੇ ਇਸ ਵਿਚ ਲੱਦੀਆਂ ਮੱਝਾਂ ਜਿਨ੍ਹਾਂ ਵਿਚ ਦੋ ਮੱਝਾਂ, ਦੋ ਝੋਟੀਆਂ ਤੇ ਇਕ ਕੱਟਾ ਸ਼ਾਮਲ ਸਨ ਅਤੇ ਇਹ ਪਸ਼ੂ ਕਾਲਾ ਸੰਘਿਆਂ ਵਾਸੀ ਕਿਸਾਨ ਪਰਮਜੀਤ ਸਿੰਘ ਦੇ ਸਨ | ਲੋਕਾਂ ਨੇ ਸਥਾਨਕ ਪੁਲਿਸ ਚੌਂਕੀ ਦੀ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਗੱਡੀ ਨੂੰ ਆਪਣੇ ਕਬਜ਼ੇ ਵਿਚ ਲਿਆ ਗਿਆ | ਵੱਡੀ ਗਿਣਤੀ ਵਿਚ ਸਥਾਨਕ ਕਿਸਾਨ ਅਤੇ ਨੇੜਲੇ ਪਿੰਡਾਂ ਦੇ ਪੀੜਤ ਕਿਸਾਨ ਚੌਂਕੀ ਇਕੱਤਰ ਹੋਏ ਅਤੇ ਇੱਥੇ ਆਏ ਲੋਕਾਂ ਵਿਚੋਂ ਪਿੰਡ ਸੁਖਾਣੀ ਵਾਸੀ ਬਲਵੀਰ ਕੌਰ ਪਤਨੀ ਸੁਖਜੀਤ ਸਿੰਘ ਨੇ ਦੱਸਿਆ ਕਿ 5 ਅਗਸਤ ਰਾਤ ਨੂੰ ਸੁਖਾਣੀ ਪੈਟਰੋਲ ਪੰਪ ਨੇੜਿਉਂ ਸਾਡੇ ਖੂਹ ਤੋਂ ਚੋਰ ਨੇ ਸਾਡੇ ਕਾਮੇ ਨਾਲ ਕੁੱਟਮਾਰ ਕਰਕੇ ਸਾਡੀਆਂ 3 ਮੱਝਾਂ ਜਿਨ੍ਹਾਂ ਦਾ ਮੁੱਲ ਕਰੀਬ 4 ਲੱਖ ਸੀ, ਚੋਰੀ ਕਰਕੇ ਲੈ ਗਏ ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ | ਇਸੇ ਤਰ੍ਹਾਂ ਚੌਂਕੀ ‘ਚ ਹਾਜ਼ਰ ਜਸਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸਿਧਵਾਂ ਦੋਨਾਂ ਨੇ ਦੱਸਿਆ ਕਿ ਪਿੰਡ ਸਿਧਵਾਂ ਦੋਨਾਂ ਦੀ ਨਹਿਰ ਤੇ ਬਣੇ ਸਾਡੇ ਖੂਹ ਤੋਂ 27 ਜੁਲਾਈ ਦੀ ਰਾਤ 2 ਮੱਝਾਂ 2 ਕੱਟੀਆਂ ਚੋਰੀ ਹੋਈਆਂ ਜਿਨ੍ਹਾਂ ਦੀ ਕੀਮਤ ਕਰੀਬ 4 ਲੱਖ ਸੀ | ਇਸੇ ਤਰ੍ਹਾਂ 17 ਅਗਸਤ ਦੀ ਰਾਤ ਵੀ ਕਿਸਾਨ ਦੇ ਕਾਲਾ ਸੰਘਿਆਂ ਤੋਂ 3 ਪਸ਼ੂ ਚੋਰੀ ਹੋਏ ਜਿਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ | ਮੱਝਾਂ ਸਮੇਤ ਕਾਬੂ ਕੀਤੀ ਗੱਡੀ ਦੀ ਵੀਡੀਓ ਵਾਇਰਲ ਹੋਣ ਮਗਰੋਂ ਇਕ ਔਰਤ ਅਤੇ ਇਕ ਵਿਅਕਤੀ ਜੋ ਆਪਣੇ ਆਪ ਨੂੰ ਪਤੀ ਪਤਨੀ ਦੱਸ ਰਹੇ ਸਨ ਚੌਂਕੀ ਆਏ ਤੇ ਉਨ੍ਹਾਂ ਦਾਅਵਾ ਕੀਤਾ ਕਿ ਗੱਡੀ ਸਾਡੀ ਹੈ ਤੇ ਇਹ ਪਿਛਲੇ ਕਰੀਬ ਮਹੀਨੇ ਤੋਂ ਚੋਰੀ ਹੋਈ ਹੈ ਪਰ ਉਨ੍ਹਾਂ ਦਾ ਰਵੱਈਆ ਸ਼ੱਕੀ ਲੱਗ ਰਿਹਾ ਸੀ ਕਿਉਂਕਿ ਉਸ ਵਿਅਕਤੀ ਨੇ ਆਉਂਦੇ ਹੀ ਗੱਡੀ ਦੇ ਕਾਗ਼ਜ਼ ਗੁਪਤ ਜਗਾ ਤੇ ਲੁਕੋਏ ਹੋਏ ਸਨ ਤੇ ਝੱਟ ਹੀ ਆਉਂਦੇ ਸਾਰ ਕੱਢਣੇ ਤੇ ਗੱਲਬਾਤ ਦਾ ਢੰਗ ਵਿਹਾਰ ਸ਼ੱਕੀ ਲੱਗਾ | ਹਾਜ਼ਰ ਲੋਕਾਂ ਨੇ ਇਸ ਵਿਅਕਤੀ ਦੀ ਚੋਰੀ ਵਿਚ ਮਿਲੀਭੁਗਤ ਹੋਣ ਦਾ ਖ਼ਦਸ਼ਾ ਪ੍ਰਗਟਾਇਆ | ਚੌਂਕੀ ਵਿਚ ਇਕੱਤਰ ਲੋਕਾਂ ਨੇ ਪੁਲਿਸ ਨੂੰ ਪਸ਼ੂ ਚੋਰ ਗਿਰੋਹ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ | ਚੌਂਕੀ ਇੰਚਾਰਜ ਏ ਐਸ ਆਈ ਅਮਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਸ ਗੱਡੀ ਨੂੰ ਤੇ ਇਸ ਦੇ ਮਾਲਕ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਦੋ ਨਾਬਾਲਗ ਬੱਚੇ ਹਾਦਸੇ ਦਾ ਸ਼ਿਕਾਰ ਅਗਲੀ ਖ਼ਬਰ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ’ਚ ਇੱਕ ਨੌਜਵਾਨ ਦੀ ਮੌਤ
Ad Position 24