ਅਲਾਇੰਸ ਕਲੱਬ ਰਾਇਲ ਨੇ ਸੁਖਜੀਤ ਆਸ਼ਰਮ ’ਚ ਲੋੜਵੰਦ ਬੱਚਿਆਂ ਨੂੰ ਬੈੱਡ-ਸ਼ੀਟਾਂ ਤੇ ਹੋਰ ਸਾਮਾਨ ਤਕਸੀਮ ਕੀਤਾ
ਕਪੂਰਥਲਾ, 19 ਅਗਸਤ (ਵਿ. ਪ੍ਰ.)
ਕਪੂਰਥਲਾ, 19 ਅਗਸਤ (ਵਿ.ਪ੍ਰ.)-ਅਲਾਇੰਸ ਕਲੱਬ ਕਪੂਰਥਲਾ ਰਾਇਲ ਵਲੋਂ ਸਥਾਨਕ ਸੁਖਜੀਤ ਆਸ਼ਰਮ ਵਿਚ ਆਜ਼ਾਦੀ ਦਿਵਸ ਸਬੰਧੀ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਕਲੱਬ ਦੇ ਜ਼ਿਲ੍ਹਾ ਗਵਰਨਰ ਨਰੇਸ਼ ਮਹਿੰਦਰੂ ਨੇ ਕੌਮੀ ਝੰਡਾ ਲਹਿਰਾਉਣ ਦੀ ਮੰਗ ਕੀਤੀ | ਉਨ੍ਹਾਂ ਕਲੱਬ ਵਲੋਂ ਲੋੜਵੰਦਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਬਾਅਦ ਵਿਚ ਪੋ੍ਰਜੈਕਟ ਚੇਅਰਮੈਨ ਪਲਵਿੰਦਰ ਸਿੰਘ ਤੇ ਪੀ.ਆਈ.ਡੀ. ਬਾਵਾ ਹਰਪਾਲ ਸਿੰਘ ਜੋ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਦੀ ਅਗਵਾਈ ਵਿਚ ਆਸ਼ਰਮ ਵਿਚ ਰਹਿੰਦੇ ਬੱਚਿਆਂ ਦੀ ਲੋੜ ਅਨੁਸਾਰ ਉਨ੍ਹਾਂ ਨੂੰ 50 ਬੈੱਡ ਸ਼ੀਟਾਂ ਤੇ ਹੋਰ ਜ਼ਰੂਰੀ ਸਮਾਨ ਤਕਸੀਮ ਕੀਤਾ ਗਿਆ | ਇਸ ਮੌਕੇ ਕਲੱਬ ਦੇ ਮੈਂਬਰ ਪਿਆਰਾ ਸਿੰਘ ਥਿੰਦ, ਨਿਰਮਲਜੀਤ ਸਿੰਘ, ਰੀਜਨ ਚੇਅਰਮੈਨ ਜੱਸਾ ਸਿੰਘ, ਜਸਵੰਤ ਸਿੰਘ ਕੌੜਾ, ਅਸ਼ੋਕ ਬਜਾਜ ਡੀ.ਪੀ.ਆਰ.ਓ., ਗੋਬਿੰਦਰ ਸਿੰਘ ਸਾਬਕਾ ਪ੍ਰਧਾਨ, ਚਰਨਜੀਤ ਸਿੰਘ ਕੋਚਰ ਚੀਫ ਐਡਵਾਈਜ਼ਰ, ਅਵਤਾਰ ਸਿੰਘ ਥਿੰਦ, ਆਰ.ਐਸ. ਰਾਣਾ, ਸੁਰਿੰਦਰ ਕੁਮਾਰ, ਐਲੀ ਖ਼ੁਸ਼ਵਿੰਦਰ ਕੌਰ, ਐਲੀ ਜਸਵਿੰਦਰ ਕੌਰ ਧੰਜੂ, ਐਲੀ ਹਰਵਿੰਦਰ ਕੌਰ ਤੇ ਬਬਲੀ ਤੋਂ ਇਲਾਵਾ ਕਲੱਬ ਨਾਲ ਸਬੰਧਿਤ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ |