24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਗ੍ਰੰਥੀ ਸਿੰਘਾਂ ਦਾ ਮਾਨ-ਸਨਮਾਨ ਸ਼ਲਾਘਾਯੋਗ ਉਪਰਾਲਾ-ਡਾ. ਘੁੰਮਣ

ਨਡਾਲਾ, 23 ਅਗਸਤ (ਰਘਬਿੰਦਰ ਸਿੰਘ)-ਪਿਛਲੇ ਦਿਨੀਂ ਨਡਾਲੇ ਦੇ ਐਨ. ਆਰ.

Ad Position 21
No active advertisement
ਅਚੀਵਰਜ਼ ਗਰੁੱਪ ਦੇ ਉਮੀਦਵਾਰ। 24-08-2026
ਨਡਾਲਾ, 23 ਅਗਸਤ (ਰਘਬਿੰਦਰ ਸਿੰਘ)-ਪਿਛਲੇ ਦਿਨੀਂ ਨਡਾਲੇ ਦੇ ਐਨ.ਆਰ.ਆਈ. ਨੌਜਵਾਨਾਂ ਵੱਲੋਂ ਪਿੰਡ ਦੇ ਸਮੂਹ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਦਾ ਮਾਨ-ਸਨਮਾਨ ਕੀਤੇ ਜਾਣ ਦੀ ਉੱਘੇ ਵਿੱਦਿਆ ਸ਼ਾਸਤਰੀ ਡਾ. ਆਸਾ ਸਿੰਘ ਘੁੰਮਣ ਨੇ ਭਰਪੂਰ ਸ਼ਲਾਘਾ ਕੀਤੀ ਹੈ | ਉਨ੍ਹਾਂ ਇਸ ਉਪਰਾਲੇ ਲਈ ਐਨ.ਆਰ.ਆਈ. ਨੌਜਵਾਨਾਂ ਦਾ ਧੰਨਵਾਦ ਕਰਦਿਆਂ ਹੋਰਨਾਂ ਪ੍ਰਵਾਸੀ ਭਾਰਤੀਆਂ ਨੂੰ ਵੀ ਅਜਿਹੇ ਸੇਵਾ ਤੇ ਸਨਮਾਨ ਦੇ ਕਾਰਜਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ | ਡਾ. ਘੁੰਮਣ ਨੇ ਕਿਹਾ ਕਿ ਗ੍ਰੰਥੀ ਸਿੰਘ ਸਾਡੇ ਸਮਾਜ ਦਾ ਉਹ ਮਹੱਤਵਪੂਰਨ ਵਰਗ ਹਨ, ਜਿਨ੍ਹਾਂ ਦੀਆਂ ਸੇਵਾਵਾਂ ਦਾ ਬਣਦਾ ਮਾਨ-ਸਨਮਾਨ ਹੋਣਾ ਚਾਹੀਦਾ ਹੈ | ਉਹ ਗੁਰਬਾਣੀ, ਗੁਰਮਤਿ ਅਤੇ ਧਾਰਮਿਕ ਪਰੰਪਰਾਵਾਂ ਨਾਲ ਸੰਗਤ ਨੂੰ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਇਸ ਲਈ ਸਮਾਜ ਵਿਚ ਉਨ੍ਹਾਂ ਨੂੰ ਵਿਸ਼ੇਸ਼ ਸਤਿਕਾਰ ਮਿਲਣਾ ਸਮੇਂ ਦੀ ਲੋੜ ਹੈ |ਨਾਡਾਲੇ ਦੇ ਐਨ.ਆਰ.ਆਈ. ਨੌਜਵਾਨਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਨਾ ਸਿਰਫ਼ ਸ਼ਲਾਘਾਯੋਗ ਹੈ, ਸਗੋਂ ਹੋਰਨਾਂ ਲਈ ਵੀ ਪੇ੍ਰਨਾ ਦਾ ਸਰੋਤ ਹੈ |
Ad Position 22
No active advertisement
ਪਿਛਲੀ ਖ਼ਬਰ ਖ਼ੂਨ ਦੀ ਇਕ-ਇਕ ਬੂੰਦ ਨਾਲ ਕਿਸੇ ਲੋੜਵੰਦ ਮਰੀਜ਼ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ-ਗੁਰਦਾਵਰ ਸਿੰਘ ਜੱਲੋਵਾਲ ਅਗਲੀ ਖ਼ਬਰ ‘ ਵਨਨੈੱਸ ਵਨ’ ਮੁਹਿੰਮ ਤਹਿਤ ਸੰਤ ਨਿਰੰਕਾਰੀ ਮਿਸ਼ਨ ਦੇ ਸ਼ਰਧਾਲੂਆਂ ਨੇ ਸ਼ਾਲਾਮਾਰ ਬਾਗ ’ਚ ਬੂਟੇ ਲਗਾਏ
Ad Position 24