24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਖ਼ੂਨ ਦੀ ਇਕ-ਇਕ ਬੂੰਦ ਨਾਲ ਕਿਸੇ ਲੋੜਵੰਦ ਮਰੀਜ਼ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ-ਗੁਰਦਾਵਰ ਸਿੰਘ ਜੱਲੋਵਾਲ

ਕਾਲਾ ਸੰਘਿਆਂ, 23 ਅਗਸਤ (ਬਲਜੀਤ ਸਿੰਘ ਸੰਘਾ)-ਰੋਜ਼ਾਨਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ’ਤੇ ਕਪੂਰਥਲਾ ਵਿਖੇ ਲਗਾਏ ਖ਼ੂਨਦਾਨ ਕੈਂਪ ਦੌਰਾਨ ਹਰ ਵਰੇ੍ ਖ਼ੂਨਦਾਨ ਕਰਨ ਵਾਲੇ ਗੁਰੂ ਕਾ ਲੰਗਰ ਟੀਮ ਦੇ ਆਗੂ ਗਿਆਨੀ ਗੁਰਦਾਵਰ ਸਿੰਘ ਜੱਲੋਵਾਲ ਨੇ ਕਿਹਾ ਕਿ ਖ਼ੂਨ ਦਾਨ ਮਹਾਂਦਾਨ ਹੈ ਜੋ ਕਿ ਅਨਮੋਲ ਜ਼ਿੰਦਗੀਆਂ ਬਚਾਉਂਦਾ ਹੈ | ਸਾਡੇ ਵਲੋਂ ਦਾਨ ਵਿਚ ਦਿੱਤੀ ਖ਼ੂਨ ਦੀ ਇੱਕ-ਇੱਕ ਬੂੰਦ ਨਾਲ ਕਿਸੇ ਲੋੜਵੰਦ ਮਰੀਜ਼ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ | ਜ਼ਿਲ੍ਹਾ ਇੰਚਾਰਜ ਅਮਰਜੀਤ ਕੋਮਲ ਵਲੋਂ ਸਭ ਡੋਨਰਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਫ਼ਰਜ਼ ਸੇਵਾ ਸੁਸਾਇਟੀ ਦੇ ਆਗੂ ਗੁਰਦਾਵਰ ਸਿੰਘ ਬੱਸਣ, ਜਸਕਰਨ ਸਿੰਘ ਗੋਬਿੰਦਪੁਰ, ਬਲਵੰਤ ਸਿੰਘ ਕੇਸਰਪੁਰ, ਰੇਸ਼ਮ ਸਿੰਘ ਫ਼ੌਜੀ, ਇੰਦਰਜੀਤ ਸਿੰਘ ਸਿੱਧੂ ਨੇ ਵੀ ਖ਼ੂਨਦਾਨ ਕੀਤਾ |

Ad Position 21
No active advertisement
ਅਜੀਤ ਡੈਸਕ 24-08-2026

Ad Position 22
No active advertisement
ਪਿਛਲੀ ਖ਼ਬਰ ਜੀ.ਟੀ.ਬੀ.ਪੀ. ਸੀਨੀਅਰ ਸੈਕੰਡਰੀ ਸਕੂਲ ਇਬਰਾਹੀਮਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਗ੍ਰੰਥੀ ਸਿੰਘਾਂ ਦਾ ਮਾਨ-ਸਨਮਾਨ ਸ਼ਲਾਘਾਯੋਗ ਉਪਰਾਲਾ-ਡਾ. ਘੁੰਮਣ
Ad Position 24