ਸ੍ਰੀ ਭਾਰਦਵਾਜ ਗਰਾਮ ਉਦਯੋਗ ਸੇਵਾ ਸੰਸਥਾ ਵਲੋਂ ਮੁਹੱਲਾ
ਮਹਿਤਾਬਗੜ੍ਹ ਵਿਚ ਏਡਜ਼ ਤੇ ਨਸ਼ਿਆਂ ਸੰਬੰਧੀ ਜਾਗਰੂਕਤਾ ਕੈਂਪ
ਕਪੂਰਥਲਾ, 24 ਅਗਸਤ (ਅਮਨਜੋਤ ਸਿੰਘ ਵਾਲੀਆ)-ਮੁਹੱਲਾ ਮਹਿਤਾਬਗੜ੍ਹ ਵਿਖੇ ਸ੍ਰੀ ਭਾਰਦਵਾਜ ਗਰਾਮ ਉਦਯੋਗ ਸੇਵਾ ਸੰਸਥਾ ਵਲੋਂ ਸਿਹਤ ਵਿਭਾਗ ਦੇ ਏਡਜ਼ ਕੰਟਰੋਲ ਸੁਸਾਇਟੀ ਤੇ ਨਸ਼ਾ ਛਡਾਊ ਕੇਂਦਰ ਦੇ ਸਹਿਯੋਗ ਨਾਲ ਏਡਜ਼ ਤੇ ਨਸ਼ਿਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਡਾ. ਅਰਸ਼ਦੀਪ ਕੌਰ ਮੋਮੀ, ਡਾ.
ਕਪੂਰਥਲਾ, 24 ਅਗਸਤ (ਅਮਨਜੋਤ ਸਿੰਘ ਵਾਲੀਆ)-ਮੁਹੱਲਾ ਮਹਿਤਾਬਗੜ੍ਹ ਵਿਖੇ ਸ੍ਰੀ ਭਾਰਦਵਾਜ ਗਰਾਮ ਉਦਯੋਗ ਸੇਵਾ ਸੰਸਥਾ ਵਲੋਂ ਸਿਹਤ ਵਿਭਾਗ ਦੇ ਏਡਜ਼ ਕੰਟਰੋਲ ਸੁਸਾਇਟੀ ਤੇ ਨਸ਼ਾ ਛਡਾਊ ਕੇਂਦਰ ਦੇ ਸਹਿਯੋਗ ਨਾਲ ਏਡਜ਼ ਤੇ ਨਸ਼ਿਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ | ਜਿਸ ਦਾ ਉਦਘਾਟਨ ਡਾ. ਅਰਸ਼ਦੀਪ ਕੌਰ ਮੋਮੀ, ਡਾ. ਰੂਹੀ ਗਾਂਧੀ ਤੇ ਡਾ .ਹਰੂਨ ਵਲੋਂ ਸਾਂਝੇ ਤੌਰ ‘ਤੇ ਰੀਬਨ ਕੱਟ ਕੇ ਕੀਤਾ ਗਿਆ | ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰੋਜੈਕਟ ਮੈਨੇਜਰ ਕਿਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਲੋਕਾਂ ਨੂੰ ਏਡਜ਼ ਤੋਂ ਇਲਾਵਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਕੜੀ ਤਹਿਤ ਮੁਹੱਲਾ ਮਹਿਤਾਬਗੜ੍ਹ ਵਿਚ ਕੈਂਪ ਲਗਾਇਆ ਗਿਆ ਜਿਸ ਵਿਚ ਲੋਕਾਂ ਜਨਰਲ ਬਿਮਾਰੀਆਂ ਸਬੰਧੀ ਜਾਂਚ ਕਰਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ ਤੇ ਇਸ ਤੋਂ ਇਲਾਵਾ ਮੁਹੱਲੇ ਵਿਚ ਇਕ ਜਾਗਰੂਕਤਾ ਰੈਲੀ ਕੱਢ ਕੇ ਲੋਕਾਂ ਨੂੰ ਨਸ਼ਿਆਂ ਤੇ ਏਡਜ਼ ਦੀ ਬਿਮਾਰੀ ਤੋਂ ਜਾਗਰੂਕ ਕੀਤਾ ਗਿਆ| ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਵਿਮਲ ਕੁਮਾਰ, ਸੁਮਨ, ਨੰਦਨੀ, ਅੰਮਿ੍ਤ, ਮਨਜੀਤ ਕੌਰ, ਵੀਨਾ ਰਾਣੀ ਤੇ ਹੋਰ ਸਟਾਫ਼ ਮੈਂਬਰ ਤੇ ਸੰਸਥਾ ਦੇ ਨੁਮਾਇੰਦੇ ਹਾਜ਼ਰ ਸਨ |