ਫੂਡ ਸੇਫ਼ਟੀ ਵਿਭਾਗ ਦੀ ਟੀਮ ਨੇ ਵੱਖ-ਵੱਖ ਦੁਕਾਨਾਂ ਦੀ ਜਾਂਚ ਦੌਰਾਨ ਮਠਿਆਈਆਂ ਦੇ 7 ਸੈਂਪਲ ਭਰੇ
ਕਪੂਰਥਲਾ, 25 ਅਗਸਤ (ਸਡਾਨਾ)-ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਰਜੀਵ ਪ੍ਰਾਸ਼ਰ ਦੇ ਨਿਰਦੇਸ਼ਾਂ ਤਹਿਤ ਫੂਡ ਸੇਫ਼ਟੀ ਵਿੰਗ ਨੇ ਵੱਖ-ਵੱਖ ਦੁਕਾਨਾਂ ਤੇ ਜਾਂਚ ਅਭਿਆਨ ਚਲਾਇਆ | ਜਿਸ ਦੀ ਅਗਵਾਈ ਸਹਾਇਕ ਕਮਿਸ਼ਨਰ ਫੂਡ ਡਾ.
ਕਪੂਰਥਲਾ, 25 ਅਗਸਤ (ਸਡਾਨਾ)-ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਰਜੀਵ ਪ੍ਰਾਸ਼ਰ ਦੇ ਨਿਰਦੇਸ਼ਾਂ ਤਹਿਤ ਫੂਡ ਸੇਫ਼ਟੀ ਵਿੰਗ ਨੇ ਵੱਖ-ਵੱਖ ਦੁਕਾਨਾਂ ਤੇ ਜਾਂਚ ਅਭਿਆਨ ਚਲਾਇਆ | ਜਿਸ ਦੀ ਅਗਵਾਈ ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤਪਾਲ ਸਿੰਘ ਤੇ ਫੂਡ ਸੇਫ਼ਟੀ ਅਫ਼ਸਰ ਮਹਿਕ ਸੈਣੀ ਨੇ ਕੀਤੀ | ਇਸ ਮੌਕੇ ਫਗਵਾੜਾ ਨਾਲ ਸਬੰਧਿਤ ਵੱਖ-ਵੱਖ ਮਠਿਆਈਆਂ ਦੀ ਦੁਕਾਨਾਂ ਦੀ ਜਾਂਚ ਕੀਤੀ ਤੇ ਕੁੱਲ 7 ਵੱਖ-ਵੱਖ ਕਿਸਮ ਦੀ ਮਿਠਾਈਆਂ ਦੇ ਸੈਂਪਲ ਭਰੇ ਗਏ | ਡਾ. ਹਰਜੋਤਪਾਲ ਸਿੰਘ ਨੇ ਦੱਸਿਆ ਕਿ ਇਹ ਸੈਂਪਲ ਸਟੇਟ ਲੈਬਾਰਟਰੀ ਵਿਚ ਜਾਂਚ ਲਈ ਭੇਜੇ ਜਾਣਗੇ ਜਿਸਦੇ ਨਤੀਜੇ ਉਪਰੰਤ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |