ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
ਕਾਲਾ ਸੰਘਿਆਂ, 25 ਅਗਸਤ (ਬਲਜੀਤ ਸਿੰਘ ਸੰਘਾ)-ਨਜ਼ਦੀਕੀ ਪਿੰਡ ਅਲੀ ਚੱਕ ਦੇ 18 ਸਾਲਾ ਨੌਜਵਾਨ ਦੀ ਕਰੰਟ ਨਾਲ ਮੌਤ ਹੋ ਜਾਣ ਦਾ ਅਤਿ ਦੁਖਦਾਈ ਸਮਾਚਾਰ ਮਿਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਬਿਜਲੀ ਦੇ ਟਰਾਂਸਫਾਰਮਰ ਦਾ ਸਵਿੱਚ ਲਗਾਉਣ ਲੱਗਾ ਸੀ ਕਿ ਟਰਾਂਸਫ਼ਾਰਮਰ ਵਿਚ ਆਇਆ ਕਰੰਟ ਉਸ ਦੀ ਜਾਨ ਲੈ ਗਿਆ | ਪਤਾ ਲੱਗਾ ਹੈ ਕਿ ਕਰੰਟ ਲੱਗਣ ਉਪਰੰਤ ਨੌਜਵਾਨ ਦਾ ਪੈਰ ਪਾਣੀ ਵਾਲੀ ਆੜ ਵਿਚ ਪੈ ਗਿਆ ਜੋ ਅਰਥ ਹੋਣ ਕਾਰਨ ਉਸ ਲਈ ਹੋਰ ਵੀ ਘਾਤਕ ਸਿੱਧ ਹੋਇਆ | ਕਿਸਾਨ ਪਰਮਜੀਤ ਸਿੰਘ ਦਾ ਪੁੱਤਰ ਸੁਖਪ੍ਰੀਤ ਸਿੰਘ ਹੋਣਹਾਰ ਨੌਜਵਾਨ ਸੀ ਇਸ ਮੰਦਭਾਗੀ ਖ਼ਬਰ ਨਾਲ ਪੂਰੇ ਇਲਾਕੇ ਵਿਚ ਸੋਗ ਪਾਇਆ ਜਾ ਰਿਹਾ ਹੈ | ਪਿੰਡ ਦੇ ਸਰਪੰਚ ਮੋਤਾ ਸਿੰਘ ਪੰਨੂ ਨੇ ਕਿਹਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਰੇ ਕਿਸਾਨਾਂ ਨੂੰ ਬਿਜਲੀ ਵਾਲੇ ਸਾਰੇ ਉਪਕਰਨਾਂ ਤੋਂ ਆਪਣਾ ਬਚਾਅ ਰੱਖਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਉਕਤ ਟਰਾਂਸਫਾਰਮਰ ਦੇ ਉੱਪਰੋਂ ਬਿਜਲੀ ਦੀ ਹਾਈ ਵੋਲਟੇਜ ਲਾਈਨ ਲੰਘਦੀ ਹੈ, ਹੋ ਸਕਦਾ ਹੈ ਕਿ ਉਸ ਰਾਹੀਂ ਇਸ ਟਰਾਂਸਫਾਰਮਰ ਵਾਲੇ ਖੰਭੇ ‘ਚ ਕਰੰਟ ਆਇਆ ਹੋਵੇ |
ਸ
ਸੁਖਪ੍ਰੀਤ ਸਿੰਘ ਦੀ ਫਾਈਲ ਫੋਟੋ |
26-08-2026